For the best experience, open
https://m.punjabitribuneonline.com
on your mobile browser.
Advertisement

ਵਿਸ਼ਵ ਚੈਂਪੀਅਨ ਬਣਨ ਦਾ ਸਫ਼ਰ ਕਿਸੇ ਸੁਫ਼ਨੇ ਤੋਂ ਘੱਟ ਨਹੀਂ: ਗੁਕੇਸ਼

06:08 AM Dec 14, 2024 IST
ਵਿਸ਼ਵ ਚੈਂਪੀਅਨ ਬਣਨ ਦਾ ਸਫ਼ਰ ਕਿਸੇ ਸੁਫ਼ਨੇ ਤੋਂ ਘੱਟ ਨਹੀਂ  ਗੁਕੇਸ਼
ਵਿਸ਼ਵ ਸ਼ਤਰੰਜ ਚੈਂਪੀਅਨ ਡੀ ਗੁਕੇਸ਼ ਜੇਤੂ ਟਰਾਫੀ ਨਾਲ। -ਫੋਟੋ: ਪੀਟੀਆਈ
Advertisement

ਸਿੰਗਾਪੁਰ, 13 ਦਸੰਬਰ
ਭਾਰਤੀ ਗਰੈਂਡਮਾਸਟਰ ਡੀ. ਗੁਕੇਸ਼ ਨੂੰ ਵਿਸ਼ਵ ਸ਼ਤਰੰਜ ਖਿਤਾਬ ਜਿੱਤਣ ਤੋਂ ਇੱਕ ਦਿਨ ਬਾਅਦ ਅੱਜ ਐੱਫਆਈਡੀਈ (ਕੌਮਾਂਤਰੀ ਸ਼ਤਰੰਜ ਫੈਡਰੇਸ਼ਨ) ਦੇ ਪ੍ਰਧਾਨ ਅਰਕਾਡੀ ਡਵੋਰਕੋਵਿਚ ਨੇ ਸਮਾਪਾਤੀ ਸਮਾਗਮ ਦੌਰਾਨ ਉਸ ਨੂੰ ਟਰਾਫੀ ਸੌਂਪੀ। ਚੇਨੱਈ ਦੇ 18 ਸਾਲਾ ਗੁਕੇਸ਼ ਨੇ ਬੀਤੇ ਦਿਨ ਸਾਬਕਾ ਚੈਂਪੀਅਨ ਚੀਨ ਦੇ ਡਿੰਗ ਲਿਰੇਨ ਨੂੰ ਹਰਾ ਕੇ ਇਤਿਹਾਸਕ ਜਿੱਤ ਦਰਜ ਕੀਤੀ ਸੀ। ਇਸ ਨਾਲ ਉਸ ਨੇ 1.3 ਮਿਲੀਅਨ ਅਮਰੀਕੀ ਡਾਲਰ (ਲਗਪਗ 11.03 ਕਰੋੜ ਰੁਪਏ) ਦੀ ਇਨਾਮੀ ਰਾਸ਼ੀ ਵੀ ਜਿੱਤੀ ਹੈ। ਇਸ ਦੌਰਾਨ ਗੁਕੇਸ਼ ਨੇ ਕਿਹਾ ਕਿ ਵਿਸ਼ਵ ਚੈਂਪੀਅਨ ਬਣਨ ਦਾ ਸਫਰ ਉਸ ਲਈ ਕਿਸੇ ਸੁਫਨੇ ਤੋਂ ਘੱਟ ਨਹੀਂ ਰਿਹਾ। ਉਸ ਨੇ ਕਿਹਾ, ‘ਅਜਿਹਾ ਮਹਿਸੂਸ ਹੁੰਦਾ ਹੈ ਕਿ ਜਿਵੇਂ ਮੈਂ ਇਹ ਪਲ ਲੱਖਾਂ ਵਾਰ ਜੀਅ ਚੁੱਕਾ ਹਾਂ। ਹਰ ਸਵੇਰ ਮੈਂ ਇਸੇ ਪਲ ਲਈ ਹੀ ਜਾਗਦਾ ਸੀ।’ ਇਸ ਤੋਂ ਪਹਿਲਾਂ ਉਹ ਆਪਣੇ ਪ੍ਰਸ਼ੰਸਕਾਂ ਨੂੰ ਮਿਲਿਆ। ਇਸ ਦੌਰਾਨ ਨੌਜਵਾਨ ਨੇ ਕਿਹਾ ਕਿ ਉਹ ਰਾਤ ਭਰ ਸੁੱਤਾ ਨਹੀਂ।
ਉਸ ਨੇ ਕਿਹਾ, ‘ਇਹ ਸਫ਼ਰ ਕਿਸੇ ਸੁਫਨੇ ਤੋਂ ਘੱਟ ਨਹੀਂ ਰਿਹਾ। ਇਸ ਵਿੱਚ ਕਈ ਉਤਰਾਅ-ਚੜ੍ਹਾਅ ਆਏ, ਕਈ ਚੁਣੌਤੀਆਂ ਆਈਆਂ ਪਰ ਮੈਂ ਇਸ ’ਚੋਂ ਕੁੱਝ ਵੀ ਬਦਲਣਾ ਨਹੀਂ ਚਾਹੁੰਦਾ ਕਿਉਂਕਿ ਇਹ ਸਫਰ ਮੇਰੇ ਨਾਲ ਰਹੀਆਂ ਸ਼ਖਸੀਅਤਾਂ ਕਰਕੇ ਬਹੁਤ ਸੁੰਦਰ ਰਿਹਾ।’ ਉਸ ਨੇ ਆਪਣੇ ਮਾਤਾ-ਪਿਤਾ, ਟੀਮ, ਮੇਜ਼ਬਾਨ ਦੇਸ਼, ਪਿਛਲੇ ਤਿੰਨ ਹਫ਼ਤਿਆਂ ’ਚ ਮਿਲੇ ਨਵੇਂ ਪ੍ਰਸ਼ੰਸਕਾਂ ਅਤੇ ਪ੍ਰਮਾਤਮਾ ਦਾ ਧੰਨਵਾਦ ਕੀਤਾ। -ਪੀਟੀਆਈ

Advertisement

ਸਟਾਲਿਨ ਨੇ ਗੁਕੇਸ਼ ਲਈ ਪੰਜ ਕਰੋੜ ਦਾ ਨਕਦ ਇਨਾਮ ਐਲਾਨਿਆ

ਚੇਨੱਈ:

Advertisement

ਤਾਮਿਲਨਾਡੂ ਦੇ ਮੁੱਖ ਮੰਤਰੀ ਐੱਮਕੇ ਸਟਾਲਿਨ ਨੇ ਅੱਜ ਡੀ. ਗੁਕੇਸ਼ ਨੂੰ ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਬਣਨ ਦੀ ਸ਼ਾਨਦਾਰ ਪ੍ਰਾਪਤੀ ਲਈ 5 ਕਰੋੜ ਰੁਪਏ ਦਾ ਨਕਦ ਇਨਾਮ ਦੇਣ ਦਾ ਐਲਾਨ ਕੀਤਾ ਹੈ। ਸਟਾਲਿਨ ਨੇ ਐਕਸ ’ਤੇ ਕਿਹਾ, ‘ਮੈਨੂੰ ਸਭ ਤੋਂ ਘੱਟ ਉਮਰ ਦੇ ਵਿਸ਼ਵ ਸ਼ਤਰੰਜ ਚੈਂਪੀਅਨ ਗੁਕੇਸ਼ ਦੀ ਸ਼ਾਨਦਾਰ ਪ੍ਰਾਪਤੀ ਲਈ 5 ਕਰੋੜ ਰੁਪਏ ਦੇ ਨਕਦ ਇਨਾਮ ਦਾ ਐਲਾਨ ਕਰਦਿਆਂ ਖ਼ੁਸ਼ੀ ਹੋ ਰਹੀ ਹੈ। ਉਸ ਦੀ ਇਤਿਹਾਸਕ ਜਿੱਤ ਨੇ ਦੇਸ਼ ਦਾ ਮਾਣ ਵਧਾਇਆ ਹੈ। ਉਹ ਭਵਿੱਖ ਵਿੱਚ ਵੀ ਚਮਕਦਾ ਅਤੇ ਨਵੀਆਂ ਉਚਾਈਆਂ ਤੱਕ ਪਹੁੰਚਦਾ ਰਹੇ।’ -ਪੀਟੀਆਈ

Advertisement
Author Image

joginder kumar

View all posts

Advertisement