ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਨੇ ਡੀਐੱਸਪੀ ਨੂੰ ਮੰਗ ਪੱਤਰ ਦਿੱਤਾ
ਪੱਤਰ ਪ੍ਰੇਰਕ
ਫਿਲੌਰ, 18 ਜੁਲਾਈ
ਦਿਹਾਤੀ ਮਜ਼ਦੂਰ ਸਭਾ ਅਤੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ ਪਿੰਡ ਪਾਲਨੋਂ ’ਚ ਵਾਪਰੀ ਇੱਕ ਘਟਨਾ ਨੂੰ ਲੈ ਕੇ ਡੀਐਸਪੀ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ। ਇਸ ਸਬੰਧੀ ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ ਅਤੇ ਤਹਿਸੀਲ ਪ੍ਰਧਾਨ ਜਰਨੈਲ ਫਿਲੌਰ ਨੇ ਕੁਝ ਦਨਿ ਪਹਿਲਾਂ ਇੱਕ ਪਰਵਾਸੀ ਮਜ਼ਦੂਰ ਨੂੰ ਪੁੱਠਾ ਲਟਕਾਉਣ ਅਤੇ ਧਮਕੀ ਦੇ ਕੇ ਪੈਸੇ ਵਾਪਸ ਕਰਵਾਉਣ ਲਈ ਅਪਣਾਏ ਗੈਰਮਨੁੱਖੀ ਢੰਗ ਦੀ ਨਿੰਦਾ ਅਤੇ ਅਤੇ ਧੱਕੇ ਨਾਲ ਕੰਮ ਕਰਵਾਉਣ ਲਈ ਸਖਤ ਸਜ਼ਾ ਦੀ ਮੰਗ ਕੀਤੀ।
ਆਗੂਆਂ ਨੇ ਕਿਹਾ ਕਿ ਇਸ ਮਾਮਲੇ ‘ਚ ਬੰਧੂਆਂ ਮਜ਼ਦੂਰੀ ਵਾਲਾ ਐਕਟ ਵੀ ਲਾਗੂ ਕੀਤਾ ਜਾਵੇ ਕਿਉਂਕਿ ਪੈਸੇ ਦੇਕੇ ਧੱਕੇ ਨਾਲ ਕੰਮ ਨਹੀਂ ਕਰਵਾਇਆ ਜਾ ਸਕਦਾ। ਇਸ ਕੇਸ ‘ਚ ਹੋਰ ਵੀ ਕਹਿਰ ਕੀਤਾ ਗਿਆ ਕਿ ਪੈਸੇ ਕਿਸੇ ਹੋਰ ਨੇ ਲਏ ਅਤੇ ਕਿਸੇ ਹੋਰ ‘ਤੇ ਤਸ਼ੱਦਦ ਕਰਕੇ ਪੈਸੇ ਵਾਪਸ ਮੰਗਵਾਏ ਗਏ। ਆਗੂਆਂ ਨੇ ਮੰਗ ਕੀਤੀ ਕਿ ਮਜ਼ਦੂਰਾਂ ਦੇ ਹੱਕਾਂ ਦੀ ਰਾਖੀ ਕੀਤੀ ਜਾਵੇ ਅਤੇ ਜੇ ਪਰਵਾਸੀ ਮਜ਼ਦੂਰ ਦੀ ਜ਼ਿੰਦਗੀ ਨੂੰ ਕੋਈ ਖਤਰਾ ਹੋਇਆ ਤਾਂ ਉਸ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਵੇਗਾ। ਇਸ ਮੌਕੇ ਮਨਜੀਤ ਸੂਰਜਾ, ਅਮਿ੍ਰੰਤ ਨੰਗਲ, ਬੇਅੰਤ ਸਿੰਘ, ਤਰਜਿੰਦਰ ਸਿੰਘ, ਕੁਲਜੀਤ ਸਿੰਘ, ਮੱਖਣ ਸੰਗਰਾਮੀ, ਤਰੁਨ ਖੋਸਲਾ, ਸਾਬੀ ਜਗਤਪੁਰ, ਮਾ. ਹੰਸ ਰਾਜ, ਸੁਰਜੀਤ ਸਿੰਘ ਜੀਤਾ, ਰਾਮ ਨਾਥ, ਸਰੋਜ ਰਾਣੀ, ਮਾ. ਮਲਕੀਤ ਸਿੰਘ ਸੰਘੇੜਾ, ਜਸਵੰਤ ਅੱਟੀ, ਰਾਜੂ ਪੰਚ ਆਦਿ ਹਾਜ਼ਰ ਸਨ। ਇਸ ਮੌਕੇ ਡੀਐਸਪੀ ਦੇ ਰੀਡਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।