ਗਹਿਣੇ ਬਣਾਉਣ ਵਾਲਾ ਕਾਰੀਗਰ 2.64 ਕਿੱਲੋ ਸੋਨਾ ਲੈ ਕੇ ਫਰਾਰ
03:10 PM Jun 30, 2023 IST
ਨਿੱਜੀ ਪੱਤਰ ਪ੍ਰੇਰਕ
Advertisement
ਅੰਬਾਲਾ, 29 ਜੂਨ
ਇੱਥੇ ਗਹਿਣੇ ਬਣਾਉਣ ਵਾਲੇ ਇਕ ਕਾਰੀਗਰ ਵੱਲੋਂ ਸਰਾਫ਼ਾ ਬਜ਼ਾਰ ਦੇ ਕਈ ਕਾਰੋਬਾਰੀਆਂ ਨਾਲ ਠੱਗੀ ਮਾਰਨ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਅਨੁਸਾਰ ਬਾਜ਼ਾਰ ਦੇ 9 ਕਾਰੋਬਾਰੀਆਂ ਨੇ ਕਾਰੀਗਰ ਨੂੰ ਗਹਿਣੇ ਬਣਾਉਣ ਲਈ ਕੁੱਲ 2.64 ਕਿੱਲੋ ਸੋਨਾ ਦਿੱਤਾ ਸੀ, ਜਿਸ ਨੂੰ ਲੈ ਕੇ ਉਹ ਫਰਾਰ ਹੋ ਗਿਆ ਹੈ। ਪੁਲੀਸ ਨੇ ਜੱਗੀ ਕਲੋਨੀ ਨਿਵਾਸੀ ਸੁਨੀਲ ਕੁਮਾਰ ਦੀ ਸ਼ਿਕਾਇਤ ‘ਤੇ ਕਾਰੀਗਰ ਸ਼ੁਬੁਪਾਲ ਪੁੱਤਰ ਮੋਹਨ ਪਾਲ ਵਾਸੀ ਪਿੰਡ ਜਾਰਾ ਜ਼ਿਲ੍ਹਾ ਪੱਛਮੀ ਮਿਦਨਾਪੁਰ (ਪੱਛਮੀ ਬੰਗਾਲ) ਹਾਲ ਆਬਾਦ ਛੋਟਾ ਬਾਜ਼ਾਰ ਅੰਬਾਲਾ ਸ਼ਹਿਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੁਨੀਲ ਕੁਮਾਰ ਨੇ ਸ਼ਿਕਾਇਤ ਵਿਚ ਦੱਸਿਆ ਕਿ ਉਸ ਦੀ ਜੈਨ ਬਾਜ਼ਾਰ ਵਿਚ ਗਹਿਣਿਆਂ ਦੀ ਦੁਕਾਨ ਹੈ, ਜਿੱਥੇ ਦੋ ਸਾਲਾਂ ਤੋਂ ਸ਼ੁਬੁਪਾਲ ਗਹਿਣੇ ਬਣਾਉਣ ਦਾ ਕੰਮ ਕਰਦਾ ਸੀ।
Advertisement
Advertisement