For the best experience, open
https://m.punjabitribuneonline.com
on your mobile browser.
Advertisement

ਅਕਾਲ ਤਖ਼ਤ ਦੇ ਜਥੇਦਾਰ ਨੇ ਹਲਕੇ ਦਰਜੇ ਦੇ ਰੁਮਾਲਿਆਂ ਦਾ ਲਿਆ ਨੋਟਿਸ

07:59 AM May 16, 2024 IST
ਅਕਾਲ ਤਖ਼ਤ ਦੇ ਜਥੇਦਾਰ ਨੇ ਹਲਕੇ ਦਰਜੇ ਦੇ ਰੁਮਾਲਿਆਂ ਦਾ ਲਿਆ ਨੋਟਿਸ
ਅਕਾਲ ਤਖ਼ਤ ਦੇ ਜਥੇਦਾਰ ਨੇ ਹਲਕੇ ਦਰਜੇ ਦੇ ਰੁਮਾਲਿਆਂ ਦਾ ਲਿਆ ਨੋਟਿਸ
Advertisement

ਜਗਤਾਰ ਸਿੰਘ ਲਾਂਬਾ
ਅੰਮ੍ਰਿਤਸਰ, 15 ਮਈ
ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਚੜ੍ਹਾਏ ਜਾਂਦੇ ਹਲਕੇ ਦਰਜੇ ਦੇ ਰੁਮਾਲਿਆਂ ਦਾ ਸਖਤ ਨੋਟਿਸ ਲਿਆ। ਉਨ੍ਹਾਂ ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਢੁੱਕਵੀਂ ਕਾਰਵਾਈ ਵਾਸਤੇ ਆਖਿਆ। ਇਸ ਸਬੰਧੀ ਅਕਾਲ ਤਖਤ ਸਾਹਿਬ ਵਿਖੇ ਸੰਗਤ ਵੱਲੋਂ ਕਈ ਵਾਰ ਸ਼ਿਕਾਇਤਾਂ ਕੀਤੀਆਂ ਗਈਆਂ ਸਨ, ਜਿਸ ਦਾ ਉਨ੍ਹਾਂ ਸਖ਼ਤ ਨੋਟਿਸ ਲਿਆ। ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਦੱਸਿਆ ਕਿ ਕਈ ਵਾਰ ਸੰਗਤ ਤੋਂ ਸ਼ਿਕਾਇਤਾਂ ਮਿਲੀਆਂ ਸਨ ਕਿ ਸਾਰਾਗੜ੍ਹੀ ਪਾਰਕਿੰਗ ਤੋਂ ਲੈ ਕੇ ਘੰਟਾ ਘਰ ਚੌਕ ਅਤੇ ਮਾਈ ਸੇਵਾ ਬਾਜ਼ਾਰ ਵਾਲੇ ਪਾਸੇ ਗੰਦੇ ਅਤੇ ਬਦਬੂਦਾਰ ਰੁਮਾਲੇ ਵੇਚੇ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਗੁਰੂ ਘਰ ਚੜ੍ਹਾਏ ਜਾਂਦੇ ਰੁਮਾਲਿਆਂ ਵਿੱਚੋਂ ਸਿਰਫ ਪੰਜ ਫ਼ੀਸਦੀ ਰੁਮਾਲੇ ਹੀ ਗੁਰੂ ਘਰ ਦੀ ਮਰਿਆਦਾ ਮੁਤਾਬਕ ਠੀਕ ਹੁੰਦੇ ਹਨ, ਜਦੋਂ ਕਿ 95 ਫੀਸਦ ਰੁਮਾਲੇ ਪੁਰਾਣੇ ਅਤੇ ਮਾੜੀ ਪੈਕਿੰਗ ਵਿੱਚ ਲਪੇਟੇ ਹੋਏ ਘਟੀਆ ਪੱਧਰ ਦੇ ਹੁੰਦੇ ਹਨ।
ਉਨ੍ਹਾਂ ਕਿਹਾ ਕਿ ਸੰਗਤ ਕਈ ਵਾਰ ਖਰੀਦਣ ਸਮੇਂ ਰੁਮਾਲੇ ਨੂੰ ਖੋਲ੍ਹ ਕੇ ਦੇਖਣ ਦੀ ਕੋਸ਼ਿਸ਼ ਵੀ ਨਹੀਂ ਕਰਦੀ। ਜਦੋਂ ਗੁਰੂ ਸਾਹਿਬ ਦੇ ਸਰੂਪ ’ਤੇ ਰੁਮਾਲਾ ਨੂੰ ਚੜ੍ਹਾਇਆ ਜਾਂਦਾ ਹੈ ਤਾਂ ਖੋਲ੍ਹਣ ਸਮੇਂ ਇਸ ਵਿੱਚੋਂ ਬਦਬੂ ਆਉਂਦੀ ਹੈ। ਗਿਆਨੀ ਰਘਬੀਰ ਸਿੰਘ ਨੇ ਕਿਹਾ ਕਿ ਗੁਰੂ ਘਰ ਵਿਖੇ ਭੇਟ ਕੀਤੇ ਜਾਣ ਵਾਲੇ ਰੁਮਾਲੇ ਲਈ ਵਰਤਿਆ ਗਿਆ ਕੱਪੜਾ ਉੱਚ ਗੁਣਵੱਤਾ ਵਾਲਾ ਹੋਵੇ, ਜਿਸ ਉੱਪਰ ਸਾਫ਼-ਸੁਥਰੀ ਕਢਾਈ ਅਤੇ ਪੂਰਾ ਮਾਪ ਹੋਣਾ ਚਾਹੀਦਾ ਹੈ।

Advertisement

Advertisement
Author Image

sukhwinder singh

View all posts

Advertisement
Advertisement
×