ਲੇਖਕ ਸੁਰਿੰਦਰ ਰਾਮਪੁਰੀ ਬਾਰੇ ਹੋਵੇਗਾ ‘ਕਲਾਕਾਰ’ ਦਾ ਜਨਵਰੀ ਵਿਸ਼ੇਸ਼ ਅੰਕ
09:31 AM Aug 05, 2024 IST
ਖੇਤਰੀ ਪ੍ਰਤੀਨਿਧ
ਬਰਨਾਲਾ, 4 ਅਗਸਤ
ਪੰਜਾਬੀ ਤ੍ਰੈ-ਮਾਸਿਕ ਰਸਾਲੇ ‘ਕਲਾਕਾਰ ਸਾਹਿਤਕ’ ਦੇ ਸੰਪਾਦਕੀ ਮੰਡਲ ਦੀ ਮੀਟਿੰਗ ਮੈਗ਼ਜ਼ੀਨ ਦੇ ਸੰਪਾਦਕ ਕੰਵਰਜੀਤ ਭੱਠਲ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਨਿਰਣਾ ਲਿਆ ਗਿਆ ਕਿ ‘ਕਲਾਕਾਰ’ ਦਾ ਸਾਲ 2025 ਦਾ ਜਨਵਰੀ-ਮਾਰਚ ਅੰਕ ਪੰਜਾਬੀ ਦੇ ਸੁਹਿਰਦ ਕਹਾਣੀਕਾਰ ਤੇ ਕਵੀ ਸੁਰਿੰਦਰ ਰਾਮਪੁਰੀ ’ਤੇ ਕੇਂਦ੍ਰਿਤ ਹੋਵੇਗਾ। ਸੰਪਾਦਕ ਭੱਠਲ ਨੇ ਦੱਸਿਆ ਕਿ ‘ਕਲਾਕਾਰ’ ਨੇ ਨਿਰਵਿਘਨ 32 ਸਾਲ ਦੇ ਸਫ਼ਰ ਵਿਚ ਹੁਣ ਤੱਕ 31 ਵਿਸ਼ੇਸ਼ ਅੰਕ ਪ੍ਰਕਾਸ਼ਿਤ ਕੀਤੇ ਹਨ ਜਿਨ੍ਹਾਂ ਵਿਚ ਪੰਜਾਬੀ ਦੇ ਮਸ਼ਹੂਰ ਲੇਖਕਾਂ ਨਾਂ ਸ਼ਾਮਲ ਹਨ। ਸੰਪਾਦਕ ਭੱਠਲ ਨੇ ਅਪੀਲ ਕੀਤੀ ਕਿ ਜੋ ਲੇਖਕ ਰਾਮਪੁਰੀ ਬਾਰੇ ਕਿਸੇ ਕਿਸਮ ਦੀ ਰਚਨਾ ਭੇਜਣਾ ਚਾਹੁੰਦੇ ਹਨ, ਉਹ ਕਲਾਕਾਰ ਨੂੰ 31 ਅਗਸਤ ਤੱਕ ਭੇਜ ਸਕਦੇ ਹਨ।
Advertisement
Advertisement