ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਜੰਮੂ-ਸ੍ਰੀਨਗਰ ਸ਼ਾਹਰਾਹ ਦੋ ਦਨਿਾਂ ਮਗਰੋਂ ਖੁੱਲ੍ਹਿਆ

06:48 AM Aug 23, 2020 IST

ਬਨਿਹਾਲ/ਜੰਮੂ, 22 ਅਗਸਤ

Advertisement

ਮੋਹਲੇਧਾਰ ਮੀਂਹ ਮਗਰੋਂ ਢਿੱਗਾਂ ਡਿੱਗਣ ਕਾਰਨ ਪਿਛਲੇ ਦੋ ਦਨਿਾਂ ਤੋਂ ਬੰਦ ਪਿਆ 270 ਕਿਲੋਮੀਟਰ ਲੰਬਾ ਜੰਮੂ-ਸ੍ਰੀਨਗਰ ਕੌਮੀ ਸ਼ਾਹਰਾਹ ਅੱਜ ਦੁਬਾਰਾ ਆਵਾਜਾਈ ਲਈ ਖੋਲ੍ਹ ਦਿੱਤਾ ਗਿਆ ਹੈ। ਊਧਮਪੁਰ ਅਤੇ ਬਨਿਹਾਲ ਵਿਚਕਾਰ ਦਰਜਨਾਂ ਥਾਵਾਂ ’ਤੇ ਵੀਰਵਾਰ ਨੂੰ ਮਾਰਗ ਬੰਦ ਹੋਣ ਕਾਰਨ ਹਜ਼ਾਰਾਂ ਵਾਹਨ ਫਸ ਗਏ ਸਨ। ਡੀਐੱਸਪੀ ਅਜੈ ਆਨੰਦ ਨੇ ਦੱਸਿਆ ਕਿ ਰਾਜਮਾਰਗ ’ਤੇ ਇਕਤਰਫ਼ਾ ਟਰੈਫਿਕ ਨੂੰ ਸਵੇਰੇ 10 ਵਜੇ ਬਹਾਲ ਕਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਹਿਲਾਂ ਮੁਸਾਫ਼ਰ ਵਾਹਨਾਂ ਅਤੇ ਟਰੱਕਾਂ ਨੂੰ ਭੇਜਿਆ ਜਾ ਰਿਹਾ ਹੈ ਤਾਂ ਜੋ ਕਸ਼ਮੀਰ ਨੂੰ ਜ਼ਰੂਰੀ ਵਸਤਾਂ ਦੀ ਸਪਲਾਈ ਯਕੀਨੀ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਕੁਝ ਕੁ ਥਾਵਾਂ ’ਤੇ ਪਹਾੜਾਂ ਤੋਂ ਵੱਡੇ ਪੱਥਰ ਡਿੱਗਣ ਕਰ ਕੇ ਸੜਕ ਆਵਾਜਾਈ ਬਹਾਲ ਕਰਨ ’ਚ ਕੁਝ ਦੇਰੀ ਹੋਈ। ਅਧਿਕਾਰੀ ਮੁਤਾਬਕ ਛੇਤੀ ਹੀ ਪੂਰੇ ਮਾਰਗ ਨੂੰ ਸਾਫ਼ ਕਰ ਕੇ ਦੋਵੇਂ ਪਾਸਿਆਂ ਤੋਂ ਆਵਾਜਾਈ ਸ਼ੁਰੂ ਕਰ ਦਿੱਤੀ ਜਾਵੇਗੀ। –ਪੀਟੀਆਈ 

Advertisement
Advertisement
Tags :
ਸ਼ਾਹਰਾਹਖੁੱਲ੍ਹਿਆਜੰਮੂ-ਸ੍ਰੀਨਗਰਦਿਨਾਂਮਗਰੋਂ
Advertisement