ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਬਠਿੰਡਾ ਨਗਰ ਨਿਗਮ ਦੀ ਮੀਟਿੰਗ ਵਿੱਚ ਗੂੰਜਿਆ ਸੀਵਰੇਜ ਦਾ ਮੁੱਦਾ

07:19 AM Jun 25, 2024 IST
ਬਠਿੰਡਾ ਨਗਰ ਨਿਗਮ ਦੇ ਜਨਰਲ ਹਾਊਸ ਦੀ ਮੀਟਿੰਗ ਦੀ ਝਲਕ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 24 ਜੂਨ
ਨਗਰ ਨਿਗਮ ਬਠਿੰਡਾ ਦੇ ਜਨਰਲ ਹਾਊਸ ਦੀ ਮੀਟਿੰਗ ਅੱਜ ਹੰਗਾਮਾ ਭਰਪੂਰ ਰਹੀ। ਮੌਨਸੂਨ ਸੈਸ਼ਨ ਦੀ ਇਹ ਮੀਟਿੰਗ ਕਾਫੀ ਮਹੀਨੇ ਪਛੜ ਕੇ ਹੋਈ। ਮੀਟਿੰਗ ਦੌਰਾਨ ਨਗਰ ਨਿਗਮ ਦੇ ਕਾਰਜਕਾਰੀ ਮੇਅਰ ਅਸ਼ੋਕ ਕੁਮਾਰ ਅਤੇ ਨਗਰ ਨਿਗਮ ਕਮਿਸ਼ਨਰ ਰਾਹੁਲ ਕੁਮਾਰ ਵੀ ਹਾਜ਼ਰ ਰਹੇ।
ਇਸ ਮੀਟਿੰਗ ਦੌਰਾਨ ਸ਼ਹਿਰ ਦੇ ਸਮੁੱਚੇ ਕੌਂਸਲਰ ਸੀਵਰੇਜ ਦੀ ਸਮੱਸਿਆ ਮਾਮਲੇ ਵਿੱਚ ਇਕਜੁੱਟ ਨਜ਼ਰ ਆਏ। ਮਨਪ੍ਰੀਤ ਬਾਦਲ ਖੇਮੇ ਨਾਲ ਸੰਬੰਧਤ ਪਾਵਰ ਹਾਊਸ ਰੋਡ ਦੇ ਕੌਂਸਲਰ ਰਾਜੂ ਸਰਾਂ ਨੇ ਤ੍ਰਿਵੈਣੀ ਖ਼ਿਲਾਫ਼ ਮੋਰਚਾ ਖੋਲ੍ਹਦੇ ਹੋਏ ਵਿਜੀਲੈਂਸ ਜਾਂਚ ਦੀ ਮੰਗ ਕੀਤੀ ਹੈ। ਮੀਟਿੰਗ ਤੋਂ ਪਹਿਲਾਂ ਨਗਰ ਨਿਗਮ ਦੇ ਅਧਿਕਾਰੀਆਂ ਵੱਲੋਂ ਜਾਰੀ ਕੀਤੇ ਗਏ ਏਜੰਡੇ ਵਿੱਚ ਸੀਵਰੇਜ ਦੀ ਸਮੱਸਿਆ ਅਤੇ ਬਰਸਾਤੀ ਪਾਣੀ ਦੀ ਨਿਕਾਸੀ ਦਾ ਇੱਕੋ ਇਕ ਮੁੱਦਾ ਵਿਚਾਰਿਆ ਗਿਆ। ਇਸ ਮੀਟਿੰਗ ਤੋਂ ਪਹਿਲਾਂ ਸੀਵਰੇਜ ਬੋਰਡ ਦੇ ਸਮੂਹ ਉੱਚ ਅਧਿਕਾਰੀਆਂ ਨੂੰ ਪੱਤਰ ਜਾਰੀ ਕਰ ਕੇ ਮੀਟਿੰਗ ਵਿੱਚ ਹਾਜ਼ਰ ਹੋਣ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਸਨ। ਇਸ ਮੀਟਿੰਗ ਦੌਰਾਨ ਕੌਂਸਲਰ ਵਿਕਾਸ ਕ੍ਰਾਂਤੀ ਅਤੇ ਚੌਹਾਨ ਵਾਰਡ ਸਾਂਝਾ ਹੋਣ ਕਾਰਨ ਅਪਣੀ ਗੱਲ ਰੱਖਣ ਦੇ ਮਾਮਲੇ ਵਿੱਚ ਉਲਝਦੇ ਨਜ਼ਰ ਆਏ। ਕੌਂਸਲਰ ਹਰਵਿੰਦਰ ਲੱਡੂ ਨੇ ਸ਼ਹਿਰ ਦੀ ਸੀਵਰੇਜ ਸਮੱਸਿਆ ਨੂੰ ਦੇਖ ਰਹੀ ਤ੍ਰਿਵੈਣੀ ਕੰਪਨੀ ਦੇ ਉੱਚ ਅਧਿਕਾਰੀ ਸ੍ਰੀ ਨਿਵਾਸਨ ਦੇ ਗਲ ਹਾਰ ਪਾ ਕੇ ਕੰਪਨੀ ਦੇ ਚੰਗਾ ਕੰਮ ਕਰਨ ਸਬੰਧੀ ਵਿਅੰਗ ਕਸਿਆ। ਨਗਰ ਨਿਗਮ ਦੇ ਸਮੂਹ ਕੌਂਸਲਰਾਂ ਨੇ ਨਗਰ ਨਿਗਮ ਦੇ ਇਸ ਵਤੀਰੇ ਅਤੇ ਮਾੜੇ ਪ੍ਰਬੰਧਾਂ ਨੂੰ ਲੈ ਕੇ ਗੁੱਸਾ ਜ਼ਾਹਿਰ ਕੀਤਾ। ਕੌਂਸਲਰ ਨੇ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਪਿਛਲੇ ਚਾਰ ਮਹੀਨਿਆਂ ਤੋਂ ਨਗਰ ਨਿਗਮ ਦੇ ਅਧਿਕਾਰੀਆਂ ਅਤੇ ਸੀਵਰੇਜ ਬੋਰਡ ਨੂੰ ਅਪੀਲ ਕਰ ਰਹੇ ਹਨ ਕਿ ਮੌਨਸੂਨ ਸੈਸ਼ਨ ਨੂੰ ਦੇਖਦਿਆਂ ਸ਼ਹਿਰ ਦੇ ਸੀਵਰੇਜ ਦੀ ਸਫ਼ਾਈ ਕਰਵਾਈ ਜਾਵੇ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋਈ। ਕੌਂਸਲਰਾਂ ਦਾ ਕਹਿਣਾ ਸੀ ਲੋਕ ਸਭਾ ਚੋਣਾਂ ਦਾ ਬਹਾਨਾ ਲਾ ਕੇ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਭੱਜਦੇ ਰਹੇ ਅਤੇ ਹੁਣ ਨਤੀਜਾ ਇਹ ਹੈ ਕਿ ਸ਼ਹਿਰ ਦਾ ਸੀਵਰੇਜ ਸਿਸਟਮ ਜਾਮ ਹੋ ਗਿਆ ਹੈ ਅਤੇ ਗੰਦਾ ਪਾਣੀ ਗਲੀਆਂ ਵਿੱਚ ਇਕੱਠਾ ਹੋਣ ਲੱਗਾ ਹੈ। ਨਗਰ ਨਿਗਮ ਅਧਿਕਾਰੀਆਂ ਵੱਲੋਂ ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਜੁਲਾਈ ਪਹਿਲੇ ਹਫਤੇ ਤੱਕ ਸ਼ਹਿਰ ਦੀਆਂ ਸਾਰੀਆਂ ਅਤੇ ਰੋਡ ਜਾਲੀਆ ਅਤੇ ਸੜਕਾਂ ਨੂੰ ਸਾਫ਼ ਕਰ ਦਿੱਤਾ ਜਾਵੇਗਾ। ਭਾਵੇਂ ਸੀਵਰੇਜ ਬੋਰਡ ਦਾ ਦਾਅਵਾ ਹੈ ਕਿ ਉਨ੍ਹਾਂ ਨੇ ਕੰਮ ਸ਼ੁਰੂ ਕਰ ਦਿੱਤਾ ਹੈ ਪਰ ਅਜੇ ਤੱਕ ਇਹ ਸਪੱਸ਼ਟ ਨਹੀਂ ਹੈ ਕਿ ਕਿੰਨੀਆਂ ਸੜਕਾਂ ਦੀ ਸਫ਼ਾਈ ਕੀਤੀ ਗਈ ਹੈ, ਜਦਕਿ ਸੀਵਰੇਜ ਦਾ ਕੰਮ ਦੇਖ ਰਹੀ ਤ੍ਰਿਵੈਣੀ ਕੰਪਨੀ ਦਾ ਦਾਅਵਾ ਹੈ ਕੀਤਾ ਸਫ਼ਾਈ ਦਾ ਕੰਮ ਸ਼ਾਮਲ ਹੈ। ਤ੍ਰਿਵੈਣੀ ਅਧਿਕਾਰੀਆਂ ਦਾ ਕਹਿਣਾ ਹੈ, ਬਾਰਸ਼ ਤੋਂ ਪਹਿਲਾਂ ਆਪਣਾ ਕੰਮ ਪੂਰਾ ਕਰ ਲਵੇਗੀ। ਸ਼ਹਿਰ ਦੇ ਲਗਪਗ 70 ਫੀਸਦੀ ਸੀਵਰੇਜ ਵਿੱਚ ਸੜਕ ਜਾਲੀ
ਇਹ ਕੂੜੇ ਨਾਲ ਭਰਿਆ ਪਿਆ ਹੈ ਜਦੋਂਕਿ ਲੰਬੇ ਸਮੇਂ ਤੋਂ ਸਫ਼ਾਈ ਨਾ ਹੋਣ ਕਾਰਨ ਸੀਵਰੇਜ ਦੀਆਂ ਪਾਈਪਾਂ ਵੀ ਗੰਦਗੀ ਕਾਰਨ ਬੰਦ ਹਨ। ਬਰਸਾਤ ਦੇ ਮੌਸਮ ਵਿੱਚ ਸ਼ਹਿਰ ਵਿੱਚੋਂ ਪਾਣੀ ਦੀ ਨਿਕਾਸੀ ਦਾ ਇੱਕੋ ਇੱਕ ਰਸਤਾ ਸੀਵਰੇਜ ਸਿਸਟਮ ਹੈ। ਹੁਣ ਇਹ ਸਿਸਟਮ ਹੀ ਬੰਦ ਹੋ ਗਿਆ ਹੈ ਅਤੇ ਮੀਂਹ ਤੋਂ ਪਹਿਲਾਂ ਇਸ ਦੀ ਸਫ਼ਾਈ ਨਹੀਂ ਹੋ ਸਕਦੀ ਤਾਂ ਸ਼ਹਿਰ ਵਿੱਚ ਤਿੰਨ ਤੋਂ ਚਾਰ ਫੁੱਟ ਪਾਣੀ ਭਰ ਜਾਣਾ ਯਕੀਨੀ ਹੈ। ਮੀਟਿੰਗ ਦੇ ਇਜਲਾਸ ਦੌਰਾਨ ਸਮੁੱਚੇ ਹਾਊਸ ਨੇ ਤ੍ਰਿਵੈਣੀ ਕੰਪਨੀ ਖਿਲਾਫ ਬਿਜਲੀ ਵਿਜੀਲੈਂਸ ਜਾਂਚ ਲਈ ਮਤਾ ਪਾਸ ਕੀਤਾ। ਇਸ ਮੌਕੇ ਪੰਜ ਮੈਂਬਰੀ ਕਮੇਟੀ ਵੀ ਗਠਿਤ ਕੀਤੀ ਗਈ।

Advertisement

Advertisement