ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਸ਼ਿਕਾਇਤ ਨਿਵਾਰਣ ਕੈਂਪ ਉਠਿਆ ਗੰਦੇ ਪਾਣੀ ਦੀ ਨਿਕਾਸੀ ਦਾ ਮੁੱਦਾ

10:02 AM Jul 12, 2024 IST
ਨਥਾਣਾ ਵਿਚ ਗੰਦੇ ਪਾਣੀ ਵਾਲੀਆਂ ਥਾਵਾਂ ਦਾ ਜਾਇਜ਼ਾ ਲੈਂਦੇ ਹੋਏ ਅਧਿਕਾਰੀ।

ਪੱਤਰ ਪ੍ਰੇਰਕ
ਨਥਾਣਾ, 11 ਜੁਲਾਈ
‘ਸਰਕਾਰ ਤੁਹਾਡੇ ਦੁਆਰ’ ਤਹਿਤ ਇਥੇ ਲਾਏ ਗਏ ਸ਼ਿਕਾਇਤ ਨਿਵਾਰਣ ਕੈਂਪ ਨਥਾਣਾ ਦੇ ਛੱਪੜਾਂ ਦੇ ਗੰਦੇ ਪਾਣੀ ਦੇ ਨਿਕਾਸ ਦਾ ਮੁੱਦਾ ਕਾਫ਼ੀ ਭਾਰੂ ਰਿਹਾ। ਲੋਕਾਂ ਨੇ ਧੜੇਬੰਦੀ ਤੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਖ਼ਦਸ਼ਾ ਜ਼ਾਹਿਰ ਕੀਤਾ ਕਿ ਜੇਕਰ ਗਲੀਆਂ ਤੇ ਸੜਕਾਂ ਤੇ ਖੜ੍ਹੇ ਗੰਦੇ ਪਾਣੀ ਦੀ ਨਿਕਾਸੀ ਤੁਰੰਤ ਨਾ ਕੀਤੀ ਗਈ ਤਾਂ ਬਿਮਾਰੀਆਂ ਫੈਲ ਸਕਦੀਆਂ ਹਨ। ਛੋਟੇ ਸਕੂਲੀ ਬੱਚਿਆਂ ਨੂੰ ਵੀ ਇਸ ਗੰਦੇ ਪਾਣੀ ਵਿੱਚੋਂ ਲੰਘ ਕੇ ਸਕੂਲ ਜਾਣਾ ਪੈਂਦਾ ਹੈ। ਸਮੂਹਕ ਸਾਂਝੀ ਜਨਤਕ ਸਮੱਸਿਆ ਤੋਂ ਪ੍ਰਭਾਵਿਤ ਹੋ ਕੇ ਐਡੀਸ਼ਨਲ ਡਿਪਟੀ ਕਮਿਸ਼ਨਰ ਬਠਿੰਡਾ ਲਤੀਫ਼ ਅਹਿਮਦ ਨੇ ਨਗਰ ਪੰਚਾਇਤ ਦੇ ਅਧਿਕਾਰੀਆਂ ਅਤੇ ਨਗਰ ਵਾਸੀਆਂ ਨੂੰ ਨਾਲ ਲੈ ਕੇ ਵੱਖ-ਵੱਖ ਛੱਪੜਾਂ ਅਤੇ ਗੰਦੇ ਪਾਣੀ ਨਾਲ ਭਰੇ ਪਏ ਰਸਤਿਆਂ ’ਤੇ ਸੜਕਾਂ ਦਾ ਖੁਦ ਨਿਰੀਖਣ ਕੀਤਾ। ਇਸੇ ਦੌਰਾਨ ਪਿੰਡ ਦੇ ਇੱਕਾ-ਦੁੱਕਾ ਵਿਅਕਤੀ ਬਿਜਲੀ ਘਰ ਨੇੜਲੇ ਖਾਲੀ ਪਏ ਛੱਪੜ ਵਿੱਚ ਗੰਦੇ ਪਾਣੀ ਦੀ ਨਿਕਾਸੀ ਕਰਨ ਵਿਰੁੱਧ ਇਤਰਾਜ਼ ਕਰ ਰਹੇ ਸਨ ਜਦੋਂਕਿ ਬਹੁ ਗਿਣਤੀ ਪਿੰਡ ਵਾਸੀ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਇਕਜੁੱਟ ਸਨ। ਏਡੀਸੀ ਨੇ ਸਾਰੇ ਹਾਲਾਤ ਦਾ ਜਾਇਜ਼ਾ ਲੈਣ ਉਪਰੰਤ ਪਿੰਡ ਵਾਸੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਗਰ ਦੇ ਐਮਸੀ ਅਤੇ ਹੋਰ ਮੋਹਤਬਰ ਵਿਅਕਤੀ ਇਕੱਠੇ ਹੋ ਕੇ ਰਾਇ ਬਣਾ ਕੇ ਇਸ ਸਾਂਝੀ ਸਮੱਸਿਆ ਨੂੰ ਹੱਲ ਕਰਵਾਉਣ ਲਈ ਮਿਲ ਕੇ ਸਹਿਯੋਗ ਦੇਣ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਹਿਯੋਗ ਦਾ ਹੁੰਗਾਰਾ ਮਿਲਦੇ ਹੀ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਆਰੰਭ ਕਰਵਾ ਦਿੱਤਾ ਜਾਵੇਗਾ। ਛੱਪੜਾਂ ਦੇ ਗੰਦੇ ਪਾਣੀ ਜਿਥੇ ਲੋਕਾਂ ਅਤੇ ਰਾਹਗੀਰਾਂ ਨੂੰ ਆਮ ਰਸਤਿਆਂ ਤੋਂ ਲੰਘਣ ਦੀ ਮੁਸ਼ਕਲ ਆ ਰਹੀ ਹੈ ਉਥੇ ਗੋਨਿਆਣਾ ਰੋਡ ’ਤੇ ਪੰਜਾਹ ਤੋਂ ਵੱਧ ਦੁਕਾਨਦਾਰਾਂ ਦਾ ਕੰਮ ਬੀਤੇ ਇੱਕ ਹਫ਼ਤੇ ਤੋਂ ਠੱਪ ਪਿਆ ਹੈ।

Advertisement

Advertisement
Advertisement