ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਰੀਦ ਕੇਂਦਰ ਈਨਾਬਾਜਵਾ ’ਚ ਲਿਫਟਿੰਗ ਨਾ ਹੋਣ ਦਾ ਮਾਮਲਾ ਭਖਿਆ

09:57 AM May 08, 2024 IST
ਲਿਫ਼ਟਿੰਗ ਨਾ ਕੀਤੇ ਜਾਣ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਮਜ਼ਦੂਰ।

ਬੀਰਬਲ ਰਿਸ਼ੀ
ਸ਼ੇਰਪੁਰ, 7 ਅਕਤੂਬਰ
ਈਨਾਬਾਜਵਾ ਦੀ ਨੱਕੋ-ਨੱਕ ਭਰੀ ਮੰਡੀ ’ਚ ਲਿਫਟਿੰਗ ਨਾ ਹੋਣ ਤੋਂ ਪ੍ਰੇਸ਼ਾਨ ਮਜ਼ਦੂਰਾਂ ਨੇ ਅੱਜ ਸ਼ੇਰਪੁਰ ਕਾਤਰੋਂ ਚੌਕ ‘ਚ ਧਰਨਾ ਦੇ ਕੇ ਸਬੰਧਤ ਖਰੀਦ ਏਜੰਸੀਆਂ ਵਿਰੁੱਧ ਨਾਅਰੇਬਾਜ਼ੀ ਕੀਤੀ। ਮਜ਼ਦੂਰ ਮੰਗ ਕਰ ਰਹੇ ਸਨ ਕਿ ਮੰਡੀ ਵਿੱਚੋਂ ਤੁਰੰਤ ਲਿਫ਼ਟਿੰਗ ਕਰਵਾ ਕੇ ਮਜ਼ਦੂਰਾਂ ਦੀ ਖੱਜਲ-ਖੁਆਰੀ ਨੂੰ ਰੋਕਿਆ ਜਾਵੇ ਅਤੇ ਧੁੱਪ ਕਾਰਨ ਕਣਕ ਦੇ ਘਟ ਰਹੇ ਵਜ਼ਨ ਨੂੰ ਮਜ਼ਦੂਰਾਂ ’ਤੇ ਨਾ ਪਾਇਆ ਜਾਵੇ। ਯਾਦ ਰਹੇ ਕਿ ਇਸ ਤੋਂ ਪਹਿਲਾਂ ਲਿਫਟਿੰਗ ਨੂੰ ਲੈ ਕੇ ਖਰੀਦ ਕੇਂਦਰ ਸ਼ੇਰਪੁਰ ਅਤੇ ਖਰੀਦ ਕੇਂਦਰ ਮੂਲੋਵਾਲ ਦੇ ਮਜ਼ਦੂਰ ਮੁਜ਼ਾਹਰੇ ਕਰ ਚੁੱਕੇ ਹਨ।
ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਹਰਜੀਤ ਸਿੰਘ ਖਿਆਲੀ ਤੇ ਦਰਸ਼ਨ ਸਿੰਘ ਨੇ ਕਿਹਾ ਕਿ ਪਿਛਲੇ ਇੱਕ ਹਫ਼ਤੇ ਤੋਂ ਮਜ਼ਦੂਰ ਮੰਡੀ ਵਿੱਚ ਵਿਹਲੇ ਬਹਿ ਕੇ ਆਪਣੀ ਮਿਹਨਤ ਦੀ ਕਮਾਈ ਨੂੰ ਵਿਭਾਗ ਦੇ ਆਲਸਪੁਣੇ ਕਾਰਨ ਬਰਬਾਦ ਕਰ ਰਹੇ ਹਨ ਅਤੇ ਵਿਹਲੇ ਬਹਿ ਕੇ ਬੋਰੀਆਂ ਦੀ ਰਾਖੀ ਕਰਨ ਲਈ ਮਜਬੂਰ ਹਨ ਪਰ ਵਿਭਾਗ ਦੇ ਅਧਿਕਾਰੀ ਮੂਕ ਦਰਸ਼ਕ ਬਣੇ ਹੋਏ ਹਨ।
ਉਨ੍ਹਾਂ ਕਿਹਾ ਕਿ ਆਏ ਦਿਨ ਮਹਿਜ਼ ਇੱਕ ਦੋ ਗੱਡੀਆਂ ਭੇਜ ਕੇ ਕਣਕ ਦੀਆਂ ਬੋਰੀਆਂ ਚੁਕਵਾਈਆਂ ਜਾ ਰਹੀਆਂ ਹਨ ਜਦੋਂ ਕਿ ਅਜਿਹਾ ਕਰ ਕੇ ਲਿਫ਼ਟਿੰਗ ਨੂੰ ਪੰਦਰਾਂ ਵੀਹ ਦਿਨ ਵੀ ਲੱਗ ਸਕਦੇ ਹਨ। ਉਨ੍ਹਾਂ ਹਰ ਰੋਜ਼ ਘੱਟੋ-ਘੱਟ 10 ਹਜ਼ਾਰ ਬੋਰੀ ਚੁੱਕਣ ਦੀ ਮੰਗ ਉਠਾਈ। ਇਸ ਮੌਕੇ ਪਹੁੰਚੇ ਮਾਰਕਫੈੱਡ ਦੇ ਇੰਸਪੈਕਟਰ ਅਰਜਨ ਸਿੰਘ ਅਤੇ ਇੰਸਪੈਕਟਰ ਅਜੇ ਕੁਮਾਰ ਨੇ ਲਿਫਟਿੰਗ ਦਾ ਕੰਮ ਬਹੁਤ ਛੇਤੀ ਨਿਬੇੜਨ ਸਬੰਧੀ ਲਿਖਤੀ ਭਰੋਸਾ ਦਿੱਤੇ ਜਾਣ ਮਗਰੋਂ ਮਜ਼ਦੂਰਾਂ ਨੇ ਆਪਣਾ ਸੰਘਰਸ਼ ਵਾਪਸ ਲਿਆ।

Advertisement

Advertisement
Advertisement