For the best experience, open
https://m.punjabitribuneonline.com
on your mobile browser.
Advertisement

ਚੰਡੀਗੜ੍ਹ ਦੇ ਉਦਯੋਗਪਤੀਆਂ ਦਾ ਮਸਲਾ ਗ੍ਰਹਿ ਮੰਤਰਾਲੇ ਕੋਲ ਪੁੱਜਾ

06:38 AM Oct 24, 2024 IST
ਚੰਡੀਗੜ੍ਹ ਦੇ ਉਦਯੋਗਪਤੀਆਂ ਦਾ ਮਸਲਾ ਗ੍ਰਹਿ ਮੰਤਰਾਲੇ ਕੋਲ ਪੁੱਜਾ
ਚੰਡੀਗੜ੍ਹ ਵਪਾਰੀ ਏਕਤਾ ਮੰਚ ਦਾ ਵਫ਼ਦ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆ ਨੰਦ ਰਾਏ ਨਾਲ ਗੱਲਬਾਤ ਕਰਦਾ ਹੋਇਆ।
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 23 ਅਕਤੂਬਰ
ਚੰਡੀਗੜ੍ਹ ਦੇ ਉਦਯੋਗਪਤੀਆਂ ਦੀ ਪਿਛਲੇ ਲੰਬੇ ਸਮੇਂ ਤੋਂ ਲਟਕਦੀਆਂ ਆ ਰਹੀਆਂ ਮੰਗਾਂ ਕੇਂਦਰੀ ਗ੍ਰਹਿ ਮੰਤਰਾਲੇ ਤੱਕ ਪਹੁੰਚ ਗਈਆਂ ਹਨ। ਅੱਜ ਵਪਾਰੀ ਏਕਤਾ ਮੰਚ, ਚੰਡੀਗੜ੍ਹ ਵੱਲੋਂ ਦਿੱਲੀ ਵਿੱਚ ਕੇਂਦਰੀ ਗ੍ਰਹਿ ਰਾਜ ਮੰਤਰੀ ਨਿੱਤਿਆ ਨੰਦ ਰਾਏ ਨਾਲ ਮੁਲਾਕਾਤ ਕੀਤੀ ਗਈ। ਵਪਾਰੀਆਂ ਨੇ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼-1 ਤੇ 2 ਦੀਆਂ ਸਮੱਸਿਆਵਾਂ ਬਾਰੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਜਾਣੂ ਕਰਵਾਇਆ। ਇਸ ਮੌਕੇ ਵਪਾਰੀਆਂ ਦੇ ਵਫ਼ਦ ਵਿੱਚ ਮੰਚ ਦੇ ਪ੍ਰਧਾਨ ਯੋਗੇਸ਼ ਕਪੂਰ, ਜਨਰਲ ਸਕੱਤਰ ਦੀਪਕ ਸ਼ਰਮਾ, ਵਿੱਤ ਸਕੱਤਰ ਨਰੇਸ਼ ਅਗਰਵਾਲ ਤੇ ਰਿਸ਼ਭ ਗੋਇਲ ਸ਼ਾਮਲ ਸਨ।
ਵਪਾਰੀ ਏਕਤਾ ਮੰਚ ਦੇ ਵਫ਼ਦ ਨੇ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਜਾਣੂ ਕਰਵਾਇਆ ਕਿ ਇੰਡਸਟਰੀਅਲ ਏਰੀਆ ਦੇ ਪਲਾਟ ਉਦਯੋਗਪਤੀਆਂ ਨੂੰ 1971 ਵਿੱਚ ਅਲਾਟ ਕੀਤੇ ਗਏ ਸਨ। ਉਸ ਸਮੇਂ ਦੇ ਨਿਯਮਾਂ ਦੇ ਆਧਾਰ ’ਤੇ ਅੱਜ ਵੀ ਵਪਾਰੀਆਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਨਿਯਮਾਂ ਵਿੱਚ ਬਦਲਾਅ ਕਰਦਿਆਂ ਇਹ ਨੋਟਿਸ ਰੱਦ ਕੀਤੇ ਜਾਣੇ ਚਾਹੀਦੇ ਹਨ। ਮੰਚ ਦੇ ਆਗੂਆਂ ਨੇ ਮੰਗ ਕੀਤੀ ਕਿ ਸ਼ਹਿਰ ਦੇ ਮਾਸਟਰ ਪਲਾਨ 2031 ਅਨੁਸਾਰ ਨਵੀਂ ਯੋਜਨਾ ਤਿਆਰ ਕੀਤੀ ਜਾਣੀ ਚਾਹੀਦੀ ਹੈ, ਜਿਸ ਵਿੱਚ ਵਪਾਰੀਆਂ ਨੂੰ ਛੋਟ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਸਾਲ 2006 ਵਿੱਚ ਐੱਮਐੱਸਐੱਮਈ ਲਈ ਤਿਆਰ ਕੀਤੇ ਗਏ ਨਿਯਮਾਂ ਨੂੰ ਹਾਲੇ ਤੱਕ ਚੰਡੀਗੜ੍ਹ ਵਿੱਚ ਲਾਗੂ ਨਹੀਂ ਕੀਤਾ ਗਿਆ ਹੈ।
ਉਨ੍ਹਾਂ ਕਿਹਾ ਕਿ ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਵਿੱਚ ਸੈਂਕੜੇ ਲੋਕ ਵਪਾਰ ਕਰਦੇ ਹਨ, ਜਿਨ੍ਹਾਂ ਕੋਲ ਹਜ਼ਾਰਾਂ ਲੋਕ ਕੰਮ ਕਰਦੇ ਹਨ। ਵਪਾਰੀਆਂ ਨੂੰ ਵੱਡਾ ਟੈਕਸ ਦਿੱਤੇ ਜਾਣ ਦੇ ਬਾਵਜੂਦ ਡਰ ਵਿੱਚ ਵਪਾਰ ਕਰਨਾ ਪੈਂਦਾ ਹੈ। ਉਨ੍ਹਾਂ ਮੰਗ ਕੀਤੀ ਕਿ ਚੰਡੀਗੜ੍ਹ ਦੇ ਵਪਾਰੀਆਂ ਨੂੰ ਨਿਯਮਾਂ ਵਿੱਚ ਕੁਝ ਛੋਟ ਦਿੱਤੀ ਜਾਵੇ, ਤਾਂ ਜੋ ਉਹ ਬਿਨਾਂ ਕਿਸੇ ਡਰ ਤੋਂ ਵਪਾਰ ਕਰ ਸਕਣ।

Advertisement

Advertisement
Advertisement
Author Image

Advertisement