ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਖਰੜ ਨਗਰ ਕੌਂਸਲ ਦੀ ਮੀਟਿੰਗ ’ਚ ਉੱਠਿਆ ਨਾਜਾਇਜ਼ ਕਬਜ਼ਿਆਂ ਦਾ ਮੁੱਦਾ

07:34 AM Jul 03, 2024 IST
ਨਗਰ ਕੌਸਲ ਦੀ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆਂ ਮੀਟਿੰਗ ਵਿਚ ਅਗਵਾਈ ਕਰਦੇ ਹੋਏ।

ਸ਼ਸ਼ੀ ਪਾਲ ਜੈਨ
ਖਰੜ, 2 ਜੁਲਾਈ
ਨਗਰ ਕੌਂਸਲ ਦੀ ਮੀਟਿੰਗ ਪ੍ਰਧਾਨ ਜਸਪ੍ਰੀਤ ਕੌਰ ਲੌਂਗੀਆ ਦੀ ਅਗਵਾਈ ਹੇਠ ਹੋਈ। ਇਸ ਦੌਰਾਨ ਸੰਗਰੂਰ ਤੋਂ ਖਰੜ ਨਗਰ ਕੌਂਸਲ ਵਿਚ ਕਰਮਚਾਰੀ ਵਲੋਂ ਬਦਲੀ ਕਰਾਉਣ ਦੇ ਮਤੇ ਨੂੰ ਰੱਦ ਕੀਤਾ ਗਿਆ ਅਤੇ ਫਾਇਰ ਬਿਲਡਿੰਗ ਦੀ ਮੁਰੰਮਤ, ਸ਼ਹਿਰ ਵਿੱਚ ਟਿਊਬਵੈੱਲ ਲਗਾਉਣ, ਆਵਾਰਾ ਕੁੱਤਿਆਂ ਦੀ ਨਸਬੰਦੀ, ਬਾਲਮੀਕਿ ਭਵਨ ਬਣਾਉਣ ਸਬੰਧੀ, ਬਡਾਲਾ ਤੋਂ ਤਿਰਪੜੀ ਵੱਲ ਜਾਂਦੀ ਸੜਕ ਦਾ ਨਾਮ ਮਹਾਰਾਣਾ ਪ੍ਰਤਾਪ ਚੌਕ ਰੱਖਣ ਸਬੰਧੀ, ਸਵਰਾਜ ਨਗਰ ਤੋਂ ਝੁੰਗੀਆਂ ਤੋਂ ਸਟੇਡੀਅਮ ਮੁੰਡੀ ਖਰੜ ਨੂੰ ਜਾਂਦੀ ਸੜਕ ਦਾ ਨਾਮ ਮਾਤਾ ਗੁਜਰੀ ਗੁਰਦੁਆਰਾ ਰੋਡ ਰੱਖਣ ਸਬੰਧੀ ਅਤੇ ਸਵਰਾਜ ਨਗਰ ਨੂੰ ਜਾਂਦੀ ਸੜਕ ਦਾ ਨਾਮ ਸਿਵ ਮੰਦਿਰ ਵਾਲੀ ਗਲੀ ਰੱਖਣ ਆਦਿ ਸਬੰਧੀ ਮਤੇ ਪਾਸ ਕੀਤੇ ਗਏ।
ਇਸ ਦੌਰਾਨ ਕੌਂਸਲਰ ਰਾਮ ਸਰੂਪ ਸ਼ਰਮਾ ਨੇ ਕਿਹਾ ਕਿ ਖਰੜ ਰਿਹਾਇਸ਼ੀ ਖੇਤਰ ਵਿੱਚ ਬਣਾਏ ਜਾ ਰਹੇ ਪੀਜੀ ’ਤੇ ਪਾਬੰਦੀ ਲਾਉਣ ਦੀ ਮੰਗ ਕੀਤੀ। ਇਸੇ ਤਰ੍ਹਾਂ ਕੌਸਲਰ ਹਰਿੰਦਰ ਪਾਲ ਸਿੰਘ ਜੌਲੀ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਦੀ ਸ਼ਾਮਲਾਤ ਜ਼ਮੀਨ ਤੋਂ ਨਾਜਾਇਜ਼ ਕਬਜ਼ੇ ਹਟਾਏ ਜਾਣ। ਇਸੇ ਤਰ੍ਹਾਂ ਸੋਹਣ ਸਿੰਘ ਅਤੇ ਰਾਜਵੀਰ ਰਾਜੀ ਨੇ ਵੀ ਨਾਜਾਇਜ਼ ਕਬਜ਼ਿਆਂ ਦਾ ਮੁੱਦਾ ਚੁੱਕਿਆ। ਇਸ ਤੋਂ ਇਲਾਵਾ ਵਾਰਡ ਨੰਬਰ-4 ਦੇ ਕੌਂਸਲਰ ਨੇ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਨਾਜਾਇਜ਼ ਸ਼ੋਅਰੂਮ ਬਣ ਰਹੇ ਹਨ ਜਿਥੇ ਕੋਈ ਪਾਰਕਿੰਗ ਨਹੀਂ ਹੈ। ਉਨ੍ਹਾਂ ਵਾਰਡ ਨੂੰ ਜਾਂਦੀ ਸੜਕ ਤੋਂ ਨਾਜਾਇਜ਼ ਕਬਜ਼ੇ ਹਟਾ ਕੇ ਇਸ ਨੂੰ ਚੌੜਾ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਵਾਰਡ ਵਿਚ ਜਿਮ ਲਗਾਉਣ ਲਈ ਮਤੇ ਪਾਸ ਹੋ ਚੁੱਕੇ ਹਨ ਪਰ ਟੈਂਡਰ ਨਹੀਂ ਮਿਲੇ। ਕੌਂਸਲਰ ਮਨਪ੍ਰੀਤ ਸਿੰਘ ਮੰਨਾ ਨੇ ਆਪਣੇ ਵਾਰਡ ਦੇ ਅਧੂਰੇ ਕੰਮਾਂ ਦੇ ਮੁੱਦੇ ਚੁੱਕੇ। ਸ਼ਿਵਾਨੀ ਚੱਢਾ ਨੇ ਆਰੀਆ ਕਾਲਜ ਦੀ ਹਾਲਤ ’ਚ ਸੁਧਾਰ ਦੀ ਮੰਗ ਕੀਤੀ। ਇਸੇ ਤਰ੍ਹਾਂ ਹੋਰ ਵੀ ਕੌਸਲਰਾਂ ਨੇ ਆਪਣੇ ਵਾਰਡਾਂ ਦੇ ਮੁੱਦੇ ਉਠਾਏ।
ਇਸ ਮੌਕੇ ਨਗਰ ਕੌਂਸਲ ਦੇ ਐਕਸੀਅਨ ਵਿਨੇ ਮਹਾਜਨ ਨੇ ਕਜੌਲੀ ਵਾਟਰ ਵਰਕਸ ਸਬੰਧੀ ਦੱਸਿਆ ਕਿ ਸਬੰਧਤ ਵਿਭਾਗ ਵਲੋਂ ਕਈ ਵਾਰੀ ਟੈਂਡਰ ਲਗਾਏ ਗਏ ਹਨ ਪਰ ਟੈਂਡਰ ਨਹੀਂ ਲੱਗ ਰਹੇ। ਹੁਣ ਵਿਭਾਗ ਵਲੋਂ ਪਹਿਲੇ ਟੈਂਡਰਾਂ ਨੂੰ ਰੀਵਾਈਜ਼ ਕਰ ਕੇ ਜਲਦੀ ਟੈਂਡਰ ਲਗਾਏ ਜਾ ਰਹੇ ਹਨ। ਨਾਜਾਇਜ਼ ਕਬਜ਼ਿਆਂ ਬਾਰੇ ਉਨ੍ਹਾਂ ਦੱਸਿਆ ਕਿ ਪੈਸਕੋ ਕਾਰਪੋਰੇਸ਼ਨ ਨਾਲ ਮੀਟਿੰਗ ਕਰ ਕੇ ਉਨ੍ਹਾਂ ਕਬਜ਼ੇ ਹਟਾਉਣ ਲਈ 15 ਕਰਮਚਾਰੀਆਂ ਦੀ ਮੰਗ ਕੀਤੀ ਹੈ ਤੇ ਜਲਦੀ ਹੀ ਇਹ ਕਬਜ਼ੇ ਹਟਾਏ ਜਾਣਗੇ। ਇਸ ਮੌਕੇ ਨਗਰ ਕੌਂਸਲ ਦੇ ਕਾਰਜਸਾਧਕ ਅਫ਼ਸਰ ਮਨਵੀਰ ਸਿੰਘ ਤੋਂ ਇਲਾਵਾ ਹੋਰ ਮੈਂਬਰ ਵੀ ਮੌਜੂਦ ਸਨ।

Advertisement

Advertisement
Advertisement