ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਪੇਂਡੂ ਮਜ਼ਦੂਰਾਂ ਨੂੰ ਬਿਨਾਂ ਕੰਮ ਦੇ ਮਨਰੇਗਾ ਦਿਹਾੜੀ ਦੇਣ ਦਾ ਮੁੱਦਾ ਭਖ਼ਿਆ

07:09 AM Apr 25, 2024 IST

ਨਿੱਜੀ ਪੱਤਰ ਪ੍ਰੇਰਕ
ਨਾਭਾ, 24 ਅਪਰੈਲ
ਇੱਥੋਂ ਦੇ ਇੱਕ ਪਿੰਡ ਵਿੱਚ ਮਜ਼ਦੂਰਾਂ ਨੇ ਬਿਨਾਂ ਕੋਈ ਕੰਮ ਕੀਤੇ ਮਨਰੇਗਾ ਸਕੀਮ ਤਹਿਤ ਕਥਿਤ ਤੌਰ ’ਤੇ ਮਜ਼ਦੂਰੀ ਪ੍ਰਾਪਤ ਕੀਤੀ ਹੈ। ਮਨਰੇਗਾ ਫੰਡ ਨਾਲ ਵੋਟ ਖਰੀਦਣ ਦੀ ਸ਼ਿਕਾਇਤ ਮਗਰੋਂ ਪੰਜਾਬ ਦੇ ਚੋਣ ਦਫ਼ਤਰ ਦੇ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਡੈਮੋਕ੍ਰੈਟਿਕ ਮਨਰੇਗਾ ਫਰੰਟ ਦੇ ਸੂਬਾ ਪ੍ਰਧਾਨ ਰਾਜ ਕੁਮਾਰ ਨੇ ਅੱਜ ਚੋਣ ਕਮਿਸ਼ਨ ਨੂੰ ਸ਼ਿਕਾਇਤ ਦਰਜ ਕਰਵਾਈ, ਜਿਸ ਵਿੱਚ ਬੀਡੀਪੀਓ ਅਤੇ ਏਪੀਓ ’ਤੇ ਅਪਰੈਲ ਮਹੀਨੇ ਦੌਰਾਨ ਪਿੰਡ ਮਲਕੋਂ ਵਿੱਚ ਕਈ ਮਜ਼ਦੂਰਾਂ ਨੂੰ ਬਿਨਾਂ ਕੰਮ ਦਿਹਾੜੀ ਦੇ ਕੇ ‘ਆਪ’ ਦੇ ਹੱਕ ਵਿੱਚ ਵੋਟਾਂ ਖਰੀਦਣ ਦਾ ਦੋਸ਼ ਲਾਇਆ। ਰਾਜ ਕੁਮਾਰ ਨੇ ਚੋਣ ਜ਼ਾਬਤਾ ਲਾਗੂ ਹੋਣ ਦੌਰਾਨ ਬਿਨਾਂ ਕੰਮ ਭੁਗਤਾਨ ਕੀਤੇ ਗਏ ਮਜ਼ਦੂਰਾਂ ਦੀ ਕੁੱਲ ਗਿਣਤੀ ਦੇ ਵੇਰਵੇ ਦਿੰਦਿਆਂ ਦਾਅਵਾ ਕੀਤਾ ਕਿ ਮਜ਼ਦੂਰਾਂ ਦੀ ਆਨਲਾਈਨ ਹਾਜ਼ਰੀ ਵਿੱਚ ਦਿਸ਼ਾ-ਨਿਰਦੇਸ਼ਾਂ ਦੀ ਉਲੰਘਣਾ ਕੀਤੀ ਗਈ ਹੈ। ਸ਼ਿਕਾਇਤਕਰਤਾ ਨੇ ਕਿਹਾ ਕਿ ਇਹ ਪ੍ਰਾਜੈਕਟ ਵੀ ਫਰਜ਼ੀ ਹਨ ਅਤੇ ਕਿਸੇ ਗ੍ਰਾਮ ਸਭਾ ਤੋਂ ਪਾਸ ਨਹੀਂ ਕੀਤੇ ਗਏ।
ਰਿਟਰਨਿੰਗ ਅਫ਼ਸਰ ਕਮ ਐੱਸਡੀਐੱਮ ਨਾਭਾ ਤਰਸੇਮ ਚੰਦ ਨੇ ਕਿਹਾ, ਸ਼ਿਕਾਇਤਕਰਤਾ ਨੇ ਰਾਸ਼ਟਰੀ ਸ਼ਿਕਾਇਤ ਸੇਵਾ ਪੋਰਟਲ (ਐੱਨਜੀਐੱਸਪੀ) ’ਤੇ ਸ਼ਿਕਾਇਤ ਦਰਜ ਕਰਵਾਈ ਹੈ। ਉਨ੍ਹਾਂ ਇਸ ਮਾਮਲੇ ’ਤੇ ਬੀਡੀਪੀਓ ਨਾਭਾ ਤੋਂ ਜਵਾਬ ਮੰਗਿਆ ਹੈ ਅਤੇ ਉਨ੍ਹਾਂ ਨੂੰ 24 ਘੰਟਿਆਂ ਦੇ ਅੰਦਰ ਜਵਾਬ ਦੇਣ ਲਈ ਕਿਹਾ ਹੈ। ਨਾਭਾ ਬੀਡੀਪੀਓ ਬਲਜੀਤ ਕੌਰ ਨੇ ਮਾਮਲੇ ’ਤੇ ਕੋਈ ਟਿੱਪਣੀ ਕਰਨ ਤੋਂ ਇਨਕਾਰ ਕਰਦਿਆਂ ਕਿਹਾ ਕਿ ਪੱਤਰ ਮਿਲਣ ’ਤੇ ਉਹ ਆਪਣਾ ਜਵਾਬ ਦਰਜ ਕਰਵਾ ਦੇਣਗੇ।

Advertisement

Advertisement
Advertisement