For the best experience, open
https://m.punjabitribuneonline.com
on your mobile browser.
Advertisement

ਕਿਸਾਨ ਮਹਾਪੰਚਾਇਤ ਵਿੱਚ ਗੂੰਜੇਗਾ ਗੈਸ ਫੈਕਟਰੀਆਂ ਦਾ ਮੁੱਦਾ

08:35 AM May 10, 2024 IST
ਕਿਸਾਨ ਮਹਾਪੰਚਾਇਤ ਵਿੱਚ ਗੂੰਜੇਗਾ ਗੈਸ ਫੈਕਟਰੀਆਂ ਦਾ ਮੁੱਦਾ
ਗੈਸ ਫੈਕਟਰੀ ਖ਼ਿਲਾਫ਼ ਧਰਨੇ ’ਚ ਸ਼ਾਮਲ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਤੇ ਹੋਰ। -ਫੋਟੋ: ਸ਼ੇਤਰਾ
Advertisement

ਨਿੱਜੀ ਪੱਤਰ ਪ੍ਰੇਰਕ
ਜਗਰਾਉਂ, 9 ਮਈ
ਪੰਜਾਬ ’ਚ ਕਈ ਥਾਵਾਂ ’ਤੇ ਲੱਗੇ ਰਹੀਆਂ ਗੈਸ ਫੈਕਟਰੀਆਂ ਖ਼ਿਲਾਫ਼ ਸੰਘਰਸ਼ ਕਮੇਟੀਆਂ ਬਣਾ ਕੇ ਪੱਕੇ ਮੋਰਚੇ ਸ਼ੁਰੂ ਹੋ ਗਏ ਹਨ। ਹੁਣ ਇਹ ਮੁੱਦਾ 21 ਮਈ ਨੂੰ ਸੰਯੁਕਤ ਕਿਸਾਨ ਮੋਰਚੇ ਵਲੋਂ ਜਗਰਾਉਂ ਅਨਾਜ ਮੰਡੀ ’ਚ ਕੀਤੀ ਜਾ ਰਹੀ ਕਿਸਾਨ ਮਹਾਪੰਚਾਇਤ ’ਚ ਵੀ ਜ਼ੋਰ ਸ਼ੋਰ ਨਾਲ ਚੁੱਕਿਆ ਜਾਵੇਗਾ। ਭਾਰਤੀ ਕਿਸਾਨ ਯੂਨੀਅਨ ਏਕਤਾ (ਡਕੌਂਦਾ) ਦੇ ਸੂਬਾ ਪ੍ਰਧਾਨ ਮਨਜੀਤ ਸਿੰਘ ਧਨੇਰ ਨੇ ਇਹ ਐਲਾਨ ਕੀਤਾ। ਉਹ ਅਖਾੜਾ ਵਿੱਚ ਗੈਸ ਫੈਕਟਰੀ ਵਿਰੋਧੀ ਧਰਨੇ ’ਚ ਸ਼ਾਮਲ ਹੋਏ। ਉਨ੍ਹਾਂ ਕਿਹਾ ਕਿ ਭੂੰਦੜੀ, ਮੁਸ਼ਕਾਬਾਦ, ਘੂੰਗਰਾਲੀ ਰਾਜਪੂਤਾਂ ਆਦਿ ਪਿੰਡਾਂ ’ਚ ਕਿੰਨੇ ਦਿਨਾਂ ਤੋਂ ਇਨ੍ਹਾਂ ਗੈਸ ਫੈਕਟਰੀਆਂ ਖ਼ਿਲਾਫ਼ ਸੰਘਰਸ਼ ਚੱਲ ਰਿਹਾ ਹੈ। ਪਿੰਡਾਂ ਦੇ ਪਿੰਡ ਸੜਕਾਂ ’ਤੇ ਹਨ ਪਰ ਨਾ ਸਰਕਾਰ ਲੋਕਾਂ ਦੀ ਗੱਲ ਸੁਣ ਰਹੀ ਹੈ ਅਤੇ ਨਾ ਪ੍ਰਸ਼ਾਸਨ। ਇਸ ਲਈ ਜਥੇਬੰਦਕ ਸੰਘਰਸ਼ ਹੀ ਅਣ-ਸਰਦੀ ਲੋੜ ਹੈ ਜਿਸ ਲਈ ਲੋਕਾਂ ਨੂੰ ਤਿਆਰ ਰਹਿਣਾ ਚਾਹੀਦਾ ਹੈ। ਮਹਿਲਾ ਆਗੂ ਸੁਖਦੀਪ ਕੌਰ ਅਖਾੜਾ ਨੇ ਕਿਹਾ ਕਿ ਪਿੰਡ ਦੀ ਸਿਹਤ ਅਤੇ ਵਾਤਾਵਰਣ ਨਾਲ ਖਿਲਵਾੜ ਨੂੰ ਪਿੰਡ ਦੀਆਂ ਔਰਤਾਂ ਬਰਦਾਸ਼ਤ ਨਹੀਂ ਕਰਨਗੀਆਂ। ਇਹ ਔਰਤਾਂ ਆਖ਼ਰੀ ਦਮ ਤਕ ਇਸ ਸੰਘਰਸ਼ ’ਚ ਸ਼ਾਮਲ ਰਹਿਣਗੀਆਂ। ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਸਕੱਤਰ ਇੰਦਰਜੀਤ ਸਿੰਘ ਧਾਲੀਵਾਲ, ਬਲਾਕ ਪਰਧਾਨ ਤਰਸੇਮ ਸਿੰਘ ਬੱਸੂਵਾਲ ਨੇ ਕਿਹਾ ਕਿ ਵੋਟ ਪਾਰਟੀਆਂ ਦਾ ਮੌਕਾਪਰਸਤ ਕਿਰਦਾਰ ਹੁਣ ਤਕ ਆਮ ਲੋਕਾਂ ਨੇ ਸਮਝ ਲਿਆ ਹੈ। ਇਸ ਲਈ ਇਨ੍ਹਾਂ ਤੋਂ ਭਲੇ ਦੀ ਝਾਕ ਛੱਡ ਕੇ ਸੰਘਰਜ਼ਾਂ ’ਤੇ ਟੇਕ ਰੱਖਣੀ ਚਾਹੀਦੀ ਹੈ। ਧਰਨੇ ’ਚ ਗੁਰਤੇਜ ਸਿੰਘ ਸਰਾਂ, ਹਰਦੇਵ ਸਿੰਘ, ਨਿਰਮਲ ਸਿੰਘ ਭੰਮੀਪੁਰਾ, ਬਹਾਦਰ ਸਿੰਘ ਲੱਖਾ, ਸੁਰਜੀਤ ਸਿੰਘ ਵੀ ਸ਼ਾਮਲ ਹੋਏ ਅਤੇ ਸੰਬੋਧਨ ਕੀਤਾ।

Advertisement

Advertisement
Advertisement
Author Image

sukhwinder singh

View all posts

Advertisement