For the best experience, open
https://m.punjabitribuneonline.com
on your mobile browser.
Advertisement

ਮ੍ਰਿਤਕ ਨੌਜਵਾਨਾਂ ਦੇ ਨਸ਼ਾ ਕਰਨ ਦੀ ਗੱਲ ਸਾਹਮਣੇ ਆਈ

10:37 AM Jun 17, 2024 IST
ਮ੍ਰਿਤਕ ਨੌਜਵਾਨਾਂ ਦੇ ਨਸ਼ਾ ਕਰਨ ਦੀ ਗੱਲ ਸਾਹਮਣੇ ਆਈ
ਗੱਲਬਾਤ ਕਰਦੇ ਹੋਏ ਸਚਿਨ ਦੀ ਮਾਤਾ ਅਤੇ ਪਤਨੀ।
Advertisement

ਤਿੰਨ ਲਾਸ਼ਾਂ ਮਿਲਣ ਦਾ ਮਾਮਲਾ

ਕੇ.ਪੀ ਸਿੰਘ
ਗੁਰਦਾਸਪੁਰ , 16 ਜੂਨ
ਦੀਨਾਨਗਰ ਦੇ ਪਿੰਡ ਡੀਡਾ‌ ਸਾਂਸੀਆਂ ਵਿੱਚ ਬੀਤੇ ਦਿਨੀਂ ਮਿਲੀਆਂ ਤਿੰਨ ਲਾਸ਼ਾਂ ਦੀ ਪਛਾਣ ਹੋ ਗਈ ਹੈ। ਪ੍ਰਿੰਸ ਨਾਮ ਦੇ ਲੜਕੇ ਦੀ ਬੀਤੇ ਦਿਨ ਪਛਾਣ ਹੋਣ ਮਗਰੋਂ ਬਾਕੀ ਦੋ ਨੌਜਵਾਨਾਂ ਦੀ ਪਛਾਣ ਸਚਿਨ ਅਤੇ ਰਾਕੇਸ਼ ਸਿੰਘ ਵਾਸੀ ਲਖਨਪੁਰ (ਜੰਮੂ ਕਸ਼ਮੀਰ) ਵਜੋਂ ਹੋਈ ਹੈ। ਸਚਿਨ ਨਾਮ ਦੇ ਨੌਜਵਾਨ ਦੀ ਮਾਤਾ ਵਰਲਤਾ ਨਗਰ ਕੌਂਸਲ ਲਖਨਪੁਰ ਵਿੱਚ ਸਫ਼ਾਈ ਕਰਮਚਾਰੀ ਹੈ। ਮਾਤਾ ਵਰਲਤਾ ਅਤੇ ਸਚਿਨ ਦੀ ਪਤਨੀ ਸਨੇਹਾ ਨੇ ਦੱਸਿਆ ਕਿ ਸਚਿਨ ਦੋ ਸਾਲਾਂ ਤੋਂ ਨਸ਼ੇ ਦਾ ਆਦੀ ਸੀ। ਵੀਰਵਾਰ ਤੋਂ ਉਹ ਲਾਪਤਾ ਸੀ ਅਤੇ ਉਸ ਦੀ ਗੁੰਮਸ਼ੁਦਗੀ ਦੀ ਰਿਪੋਰਟ ਪੁਲੀਸ ਕੋਲ ਦਰਜ ਕਰਵਾਈ ਗਈ ਸੀ। ਜਦੋਂ ਤਿੰਨ ਲਾਸ਼ਾਂ ਮਿਲਣ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਤਾਂ ਉਸ ਦੀ ਪਛਾਣ ਹੋਈ। ਉਨ੍ਹਾਂ ਦੱਸਿਆ ਕਿ ਪਹਿਲਾਂ ਵੀ ਸਚਿਨ ਘਰੋਂ ਗਾਇਬ ਰਹਿੰਦਾ ਸੀ। ਉਨ੍ਹਾਂ ਕਿਹਾ ਕਿ ਚਿੱਟੇ ਦਾ ਨਸ਼ਾ ਜੰਮੂ-ਕਸ਼ਮੀਰ ਦੀ ਬਜਾਏ ਪੰਜਾਬ ਵਿੱਚ ਆਸਾਨੀ ਨਾਲ ਉਪਲਬਧ ਹੈ। ਦੂਜੇ ਮ੍ਰਿਤਕ ਰਾਕੇਸ਼ ਸਿੰਘ ਦੇ ਭਰਾ ਰਮੇਸ਼ ਸਿੰਘ ਨੇ ਵੀ ਮੰਨਿਆ ਕਿ ਰਾਕੇਸ਼ ਦੀ ਮੌਤ ਚਿੱਟੇ ਦੇ ਨਸ਼ੇ ਕਾਰਨ ਹੋਈ ਹੈ ਅਤੇ ਉਹ ਤਿੰਨ ਚਾਰ ਸਾਲ ਤੋਂ ਨਸ਼ਿਆਂ ਦਾ ਆਦੀ ਸੀ। ਰਾਕੇਸ਼ ਡਰਾਈਵਰ ਸੀ। ਉਹ ਵੀਰਵਾਰ ਸਵੇਰੇ 9 ਵਜੇ ਘਰੋਂ ਨਿਕਲਿਆ ਸੀ ਅਤੇ ਉਦੋਂ ਤੋਂ ਲਾਪਤਾ ਸੀ। ਉਸ ਦਾ ਇਲਾਜ ਵੀ ਕਰਵਾਇਆ ਗਿਆ ਅਤੇ ਉਹ ਕੁਝ ਸਮੇਂ ਲਈ ਨਸ਼ਾ ਛੱਡ ਦਿੱਤਾ ਪਰ ਬਾਅਦ ਵਿੱਚ ਦੁਬਾਰਾ ਅਜਿਹਾ ਕਰਨਾ ਸ਼ੁਰੂ ਕਰ ਦਿੱਤਾ। ਅੱਜ ਦੂਸਰੇ ਦਿਨ ਵੀ ਪੁਲੀਸ ਨੇ ਪਿੰਡ ਵਿੱਚ ਐਸੱਐੱਸਪੀ ਦਾਇਮਾ ਹਰੀਸ਼ ਕੁਮਾਰ ਦੀ ਅਗਵਾਈ ਹੇਠ ‌ਸਰਚ ਮੁਹਿੰਮ ਜਾਰੀ ਰੱਖੀ। ਐਸੱਐੱਸਪੀ ਨੇ ਦੱਸਿਆ ਕਿ 17 ਵਿਅਕਤੀਆਂ ਦੀ ਪਛਾਣ ਕੀਤੀ ਗਈ ਹੈ ਜੋ ਨਸ਼ੇ ਦਾ ਕਾਰੋਬਾਰ ਕਰਦੇ ਹਨ ਤੇੇ ਉਨ੍ਹਾਂ ਖ਼ਿਲਾਫ਼ ਮਾਮਲੇ ਦਰਜ ਹਨ। ਇਹ ਉਹੀ ਲੋਕ ਹਨ ਜੋ ਨਸ਼ਾ ਵੇਚਣ ਦਾ ਧੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਮੈਜਿਸਟ੍ਰੇਟ ਕੋਲੋਂ ਇਜਾਜ਼ਤ ਲੈ ਕੇ ਇਨ੍ਹਾਂ ਘਰਾਂ ਦੇ ਤਾਲੇ ਤੋੜ ਕੇ ਚੈਕਿੰਗ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਨ੍ਹਾਂ ਵਿੱਚੋਂ ਪੰਜ ਵਿਅਕਤੀਆਂ ਨੂੰ ਗ੍ਰਿਫ਼ਤਾਰ ਵੀ ਕਰ ਲਿਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਕੋਲੋਂ ‌ਇਜਾਜ਼ਤ ਲੈ ਕੇ ਨਸ਼ੇ ਦੇ ਕਾਰੋਬਾਰੀਆਂ ਦੀ ਜਾਇਦਾਦ ਜ਼ਬਤ ਕੀਤੀ ਜਾਵੇਗੀ।

Advertisement

Advertisement
Author Image

Advertisement
Advertisement
×