For the best experience, open
https://m.punjabitribuneonline.com
on your mobile browser.
Advertisement

ਪੰਚਾਇਤੀ ਸਟੇਡੀਅਮ ’ਚ ਦਰੱਖ਼ਤਾਂ ਦੀ ਕਟਾਈ ਦਾ ਮੁੱਦਾ ਭਖਿਆ

07:52 AM Jun 07, 2024 IST
ਪੰਚਾਇਤੀ ਸਟੇਡੀਅਮ ’ਚ ਦਰੱਖ਼ਤਾਂ ਦੀ ਕਟਾਈ ਦਾ ਮੁੱਦਾ ਭਖਿਆ
ਪੰਚਾਇਤ ਸਮਿਤੀ ਸਟੇਡੀਅਮ ਵਿੱਚ ਕੱਟੇ ਪਏ ਦਰੱਖ਼ਤ।
Advertisement

ਭਗਵਾਨ ਦਾਸ ਸੰਦਲ
ਦਸੂਹਾ, 6 ਜੂਨ
ਇਕ ਪਾਸੇ ਸਰਕਾਰ ਵੱਲੋਂ ਸੂਬੇ ਨੂੰ ਹਰਿਆ ਭਰਿਆ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਵਿਕਾਸ ਦੇ ਨਾਂ ’ਤੇ ਦਰੱਖ਼ਤਾਂ ਦੀ ਅੰਨ੍ਹੇਵਾਹ ਨਾਜਾਇਜ਼ ਕਟਾਈ ਦਾ ਸਿਲਸਿਲਾ ਬਾਦਸਤੂਰ ਜਾਰੀ ਹੈ। ਇਸ ਦੀ ਤਾਜ਼ਾ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਸਰਕਾਰੀ ਹੁਕਮਾਂ ਦੀ ਧੱਜੀਆਂ ਉਡਾ ਕੇ ਸਥਾਨਕ ਪੰਚਾਇਤ ਸਮਿਤੀ ਸਟੇਡੀਅਮ ’ਚ ਲੱਗੇ ਕਰੀਬ 20-25 ਦਰੱਖਤ ਨਾਜਾਇਜ਼ ਤੌਰ ’ਤੇ ਕਟਵਾ ਦਿੱਤੇ। ਇਸ ਦਾ ਗੰਭੀਰ ਨੋਟਿਸ ਲੈਂਦਿਆਂ ਐਨਵਾਇਰਮੈਂਟ ਕੇਅਰ ਐਂਡ ਡਿਵੈਲਪਮੈਂਟ ਕਲੱਬ ਦਸੂਹਾ ਵੱਲੋਂ ਇਸ ਮੁੱਦੇ ਨੂੰ ਚੁੱਕਦਿਆਂ ਸਬੰਧਤ ਵਿਭਾਗ ਨੂੰ ਲਿਖਤੀ ਸ਼ਿਕਾਇਤ ਦਰਜ ਕਰਵਾਈ ਗਈ। ਕਲੱਬ ਦੀ ਸ਼ਿਕਾਇਤ ’ਤੇ ਪੰਚਾਇਤੀ ਵਿਭਾਗ ਦੇ ਜ਼ਿਲ੍ਹਾ ਪੱਧਰੀ ਅਧਿਕਾਰੀਆਂ ਵੱਲੋਂ ਏਡੀਸੀ ਗੁਰਪ੍ਰੀਤ ਸਿੰਘ ਦੀ ਅਗਵਾਈ ਹੇਠ ਪੰਚਾਇਤ ਸਮਿਤੀ ਸਟੇਡੀਅਮ ਦਾ ਦੌਰਾ ਕਰ ਕੇ ਮੌਕੇ ਦਾ ਜਾਇਜ਼ਾ ਲਿਆ ਗਿਆ ਅਤੇ ਇਸ ਬਾਰੇ ਬੀਡੀਪੀਓ ਦਸੂਹਾ ਨੂੰ ਜਲਦ ਰਿਪੋਰਟ ਭੇਜਣ ਦੇ ਆਦੇਸ਼ ਜਾਰੀ ਕੀਤੇ ਗਏ। ਕਲੱਬ ਦੇ ਪ੍ਰਧਾਨ ਫਕੀਰ ਸਿੰਘ ਸਹੋਤਾ ਤੇ ਜਗਦੀਸ਼ ਸਿੰਘ ਸੋਈ ਨੇ ਦੱਸਿਆ ਕਿ ਉਨ੍ਹਾਂ ਦੇ ਕਲੱਬ ਵੱਲੋਂ ਕਰੀਬ 26 ਸਾਲਾਂ ਤੋਂ ਆਪਣੇ ਖਰਚੇ ’ਤੇ ਸਟੇਡੀਅਮ ਵਿੱਚ ਸਾਫ ਸਫਾਈ, ਬੂਟੇ ਲਗਾਉਣ ਅਤੇ ਉਨ੍ਹਾਂ ਦੀ ਸੰਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ 28 ਮਈ ਦੀ ਦੁਪਹਿਰ ਨੂੰ ਕਰੀਬ 20-25 ਦਰੱਖ਼ਤਾਂ ਦੀ ਨਾਜਾਇਜ਼ ਕਟਾਈ ਕਰ ਦਿੱਤੀ ਗਈ, ਜੋ 25 ਸਾਲ ਪਹਿਲਾਂ ਕਲੱਬ ਵੱਲੋਂ ਲਗਾਏ ਗਏ ਸਨ। ਜਿਸ ਦਾ ਲੋਕਾਂ ਅਤੇ ਵਾਤਾਵਰਨ ਪ੍ਰੇਮੀਆਂ ਵੱਲੋਂ ਪੁਰਜ਼ੋਰ ਵਿਰੋਧ ਕੀਤਾ ਜਾ ਰਿਹਾ ਹੈ।

Advertisement

ਠੇਕੇਦਾਰ ਨੂੰ ਨੋਟਿਸ ਜਾਰੀ

ਬੀਡੀਪੀਓ ਗੁਰਪ੍ਰੀਤ ਕੌਰ ਨੇ ਦੱਸਿਆ ਕਿ ਪੰਚਾਇਤ ਸਮਿਤੀ ਸਟੇਡੀਅਮ ਦੇ ਸੁੰਦਰੀਕਰਨ ਦੇ ਨਾਂ ’ਤੇ ਬਿਨਾਂ ਕਿਸੇ ਪ੍ਰਵਾਨਗੀ ਤੋਂ ਦਰੱਖ਼ਤਾਂ ਦੀ ਜੋ ਕਟਾਈ ਕੀਤੀ ਗਈ ਹੈ, ਉਸ ਸਬੰਧੀ ਠੇਕੇਦਾਰ ਅਜੈ ਕੁਮਾਰ ਨੂੰ ਨੋਟਿਸ ਜਾਰੀ ਕਰਕੇ ਤਿੰਨ ਦਿਨਾਂ ਅੰਦਰ ਜਵਾਬ ਮੰਗਿਆ ਗਿਆ ਹੈ ਕਿ ਦਰੱਖਤਾਂ ਦੀ ਕਟਾਈ ਕਿਸ ਆਧਾਰ ’ਤੇ ਕੀਤੀ ਹੈ। ਜੇਕਰ ਜਵਾਬ ਤਸੱਲੀਬਖਸ਼ ਨਾ ਪਾਇਆ ਗਿਆ ਤਾਂ ਠੇਕੇਦਾਰ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇਗੀ।

Advertisement
Author Image

joginder kumar

View all posts

Advertisement
Advertisement
×