For the best experience, open
https://m.punjabitribuneonline.com
on your mobile browser.
Advertisement

ਓਲੰਪਿਕ ’ਚ ਖੇਡੇਗੀ ਇਜ਼ਰਾਇਲੀ ਫੁਟਬਾਲ ਟੀਮ

07:47 AM Jul 20, 2024 IST
ਓਲੰਪਿਕ ’ਚ ਖੇਡੇਗੀ ਇਜ਼ਰਾਇਲੀ ਫੁਟਬਾਲ ਟੀਮ
Advertisement

ਜਿਊਰਿਖ, 19 ਜੁਲਾਈ
ਫੀਫਾ ਨੇ ਇਜ਼ਰਾਈਲ ਦੀ ਫੁਟਬਾਲ ਟੀਮ ਨੂੰ ਪੈਰਿਸ ਓਲੰਪਿਕ ਵਿੱਚ ਖੇਡਣ ਦੀ ਇਜਾਜ਼ਤ ਦਿੰਦਿਆਂ ਟੀਮ ਦੇ ਕੌਮਾਂਤਰੀ ਫੁਟਬਾਲ ਮੈਚ ਖੇਡਣ ’ਤੇ ਪਾਬੰਦੀ ਲਗਾਉਣ ਦੇ ਫਲਸਤੀਨ ਦੇ ਪ੍ਰਸਤਾਵ ’ਤੇ ਫ਼ੈਸਲਾ ਟਾਲ ਦਿੱਤਾ ਹੈ। ਦੋ ਮਹੀਨੇ ਪਹਿਲਾਂ ਫਲਸਤੀਨ ਦੇ ਪ੍ਰਸਤਾਵ ਦੇ ਨਿਰਪੱਖ ਕਾਨੂੰਨੀ ਮੁਲਾਂਕਣ ਦੇ ਐਲਾਨ ਮਗਰੋਂ ਫੀਫਾ ਨੇ ਇੱਕ ਕੌਂਸਲ ਦੀ ਵਿਸ਼ੇਸ਼ ਮੀਟਿੰਗ ਵਿੱਚ ਸ਼ਨਿਚਰਵਾਰ ਨੂੰ ਇਸ ਬਾਰੇ ਫ਼ੈਸਲਾ ਲੈਣਾ ਸੀ। ਹਾਲਾਂਕਿ ਇਹ ਫ਼ੈਸਲਾ ਓਲੰਪਿਕ ਦੇ ਫੁਟਬਾਲ ਮੁਕਾਬਲੇ ਸ਼ੁਰੂ ਹੋਣ ਤੋਂ ਚਾਰ ਦਿਨ ਪਹਿਲਾਂ ਆਇਆ ਹੈ, ਜਿਸ ਵਿੱਚ ਇਜ਼ਰਾਈਲ ਨੂੰ ਜਪਾਨ, ਮਾਲੇ ਅਤੇ ਪੈਰਾਗੁਏ ਨਾਲ ਇੱਕ ਗਰੁੱਪ ਵਿੱਚ ਰੱਖਿਆ ਗਿਆ ਹੈ। ਫੀਫਾ ਨੇ ਵੀਰਵਾਰ ਨੂੰ ਕਿਹਾ ਕਿ ਪ੍ਰਕਿਰਿਆ ਪੂਰੀ ਕਰਨ ਵਿੱਚ ਅਜੇ ਹੋਰ ਸਮਾਂ ਲੱਗੇਗਾ ਭਾਵ ਕਿ ਫ਼ੈਸਲਾ ਹੁਣ ਓਲੰਪਿਕ ਦੇ ਬਾਅਦ ਆਵੇਗਾ। ਫੀਫਾ ਨੇ ਕਿਹਾ ਕਿ ਦੋਵਾਂ ਪੱਖਾਂ ਨੇ ਆਪਣਾ-ਆਪਣਾ ਪੱਖ ਰੱਖਣ ਲਈ ਸਮਾਂ ਸੀਮਾ ਵਧਾਉਣ ਦੀ ਅਪੀਲ ਕੀਤੀ ਹੈ। ਇਸ ਦਾ ਮਤਲਬ ਹੈ ਕਿ ਸੁਤੰਤਰ ਮੁਲਾਂਕਣ ਹੁਣ ਫੀਫਾ ਨੂੰ 31 ਅਗਸਤ ਤੋਂ ਪਹਿਲਾਂ ਨਹੀਂ ਸੌਂਪਿਆ ਜਾ ਸਕਦਾ ਹੈ। ਓਲੰਪਿਕ ਫੁਟਬਾਲ ਪੁਰਸ਼ ਮੁਕਾਬਲੇ ਦਾ ਫਾਈਨਲ ਨੌਂ ਅਗਸਤ ਨੂੰ ਹੋਣਾ ਹੈ। -ਏਪੀ

Advertisement

Advertisement
Author Image

joginder kumar

View all posts

Advertisement
Advertisement
×