For the best experience, open
https://m.punjabitribuneonline.com
on your mobile browser.
Advertisement

ਇਜ਼ਰਾਇਲੀ ਫ਼ੌਜ ਰਾਫ਼ਾਹ ਦੇ ਧੁਰ ਅੰਦਰ ਤੱਕ ਪੁੱਜੀ

06:48 AM May 13, 2024 IST
ਇਜ਼ਰਾਇਲੀ ਫ਼ੌਜ ਰਾਫ਼ਾਹ ਦੇ ਧੁਰ ਅੰਦਰ ਤੱਕ ਪੁੱਜੀ
ਇਜ਼ਰਾਈਲ ਦੇ ਹਮਲੇ ਮਗਰੋਂ ਰਾਫਾਹ ਛੱਡ ਕੇ ਜਾਂਦੇ ਹੋਏ ਫ਼ਲਸਤੀਨੀ। -ਫੋਟੋ: ਰਾਇਟਰਜ਼
Advertisement

ਰਾਫ਼ਾਹ, 12 ਮਈ
ਇਜ਼ਰਾਇਲੀ ਫ਼ੌਜ ਹੁਣ ਜਦੋਂ ਰਾਫ਼ਾਹ ਅੰਦਰ ਦਾਖ਼ਲ ਹੋ ਚੁੱਕੀ ਹੈ ਤਾਂ ਹਮਾਸ ਨੇ ਗਾਜ਼ਾ ਦੇ ਹੋਰ ਟਿਕਾਣਿਆਂ ’ਤੇ ਆਪਣੀ ਪੈਂਠ ਮੁੜ ਬਣਾਉਣੀ ਸ਼ੁਰੂ ਕਰ ਦਿੱਤੀ ਹੈ। ਇਜ਼ਰਾਈਲ ਦਾ ਮੰਨਣਾ ਹੈ ਕਿ ਰਾਫ਼ਾਹ ਹਮਾਸ ਦਾ ਆਖਰੀ ਗੜ੍ਹ ਹੈ ਅਤੇ ਉਹ ਦਹਿਸ਼ਤੀ ਜਥੇਬੰਦੀ ਨੂੰ ਢਾਹ ਲਾਉਣ ਲਈ ਇਸ ਨੂੰ ਫ਼ਤਿਹ ਕਰਨਾ ਚਾਹੁੰਦਾ ਹੈ। ਰਾਫ਼ਾਹ ਤੋਂ ਤਿੰਨ ਲੱਖ ਦੇ ਕਰੀਬ ਲੋਕ ਸੁਰੱਖਿਅਤ ਥਾਵਾਂ ’ਤੇ ਚਲੇ ਗਏ ਹਨ। ਇਜ਼ਰਾਈਲ ਚਾਹੁੰਦਾ ਹੈ ਕਿ ਜੰਗ ਤੋਂ ਬਾਅਦ ਉਹ ਗਾਜ਼ਾ ’ਤੇ ਆਪਣੀ ਮਰਜ਼ੀ ਨਾਲ ਰਾਜ ਕਰੇ। ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਅਮਰੀਕਾ ਦੀ ਪ੍ਰਸਤਾਵਿਤ ਯੋਜਨਾ ਖਾਰਜ ਕਰ ਦਿੱਤੀ ਹੈ ਜਿਸ ’ਚ ਉਸ ਨੂੰ ਕਿਹਾ ਗਿਆ ਸੀ ਕਿ ਉਹ ਗਾਜ਼ਾ ਫਲਸਤੀਨੀ ਅਥਾਰਿਟੀ ਦੇ ਹਵਾਲੇ ਕਰ ਦੇਵੇ ਤਾਂ ਜੋ ਉਹ ਅਰਬ ਮੁਲਕਾਂ ਦੀ ਸਹਾਇਤਾ ਨਾਲ ਉਸ ਨੂੰ ਚਲਾ ਸਕਣ। ਗਾਜ਼ਾ ’ਚ ਹੁਣ ਕੋਈ ਸਰਕਾਰ ਨਹੀਂ ਹੈ ਜਿਸ ਨਾਲ ਹਮਾਸ ਨੂੰ ਮੁੜ ਤੋਂ ਇਕਜੁੱਟ ਹੋਣ ਦਾ ਮੌਕਾ ਮਿਲ ਗਿਆ ਹੈ। ਫਲਸਤੀਨੀਆਂ ਮੁਤਾਬਕ ਇਜ਼ਰਾਈਲ ਨੇ ਜਬਾਲੀਆ ਸ਼ਰਨਾਰਥੀ ਕੈਂਪ ਅਤੇ ਗਾਜ਼ਾ ਪੱਟੀ ਦੇ ਹੋਰ ਇਲਾਕਿਆਂ ’ਚ ਰਾਤ ਸਮੇਂ ਜ਼ੋਰਦਾਰ ਬੰਬਾਰੀ ਕੀਤੀ ਜਿਸ ਨਾਲ ਉਥੇ ਤਬਾਹੀ ਦਾ ਮੰਜ਼ਰ ਹੈ। ਇਜ਼ਰਾਇਲੀ ਫ਼ੌਜ ਦੇ ਤਰਜਮਾਨ ਰੀਅਰ ਐਡਮਿਰਲ ਡੈਨੀਅਲ ਹਗਾਰੀ ਨੇ ਕਿਹਾ ਕਿ ਉਨ੍ਹਾਂ ਦੇ ਜਵਾਨ ਗਾਜ਼ਾ ਦੇ ਸਾਰੇ ਹਿੱਸਿਆਂ ’ਚ ਲੜ ਰਹੇ ਹਨ। ਉਨ੍ਹਾਂ ਕਿਹਾ ਕਿ ਜਬਾਲੀਆ ਅਤੇ ਜ਼ੇਇਤੂਨ ਸਮੇਤ ਬੇਇਤ ਲਾਹੀਆ ਅਤੇ ਬੇਇਤ ਹਾਨਾਊਨ ’ਚ ਵੀ ਜੰਗ ਚੱਲ ਰਹੀ ਹੈ। ਉਧਰ ਮਿਸਰ ਦੇ ਇਕ ਸੀਨੀਅਰ ਅਧਿਕਾਰੀ ਨੇ ਖ਼ਬਰ ਏਜੰਸੀ ਨੂੰ ਦੱਸਿਆ ਕਿ ਕਾਹਿਰਾ ਨੇ ਆਪਣੀ ਸਰਹੱਦ ਨੇੜੇ ਰਾਫ਼ਾਹ ’ਚ ਕਾਰਵਾਈ ਲਈ ਇਜ਼ਰਾਈਲ, ਅਮਰੀਕਾ ਅਤੇ ਯੂਰੋਪੀਅਨ ਸਰਕਾਰਾਂ ਕੋਲ ਇਤਰਾਜ਼ ਜਤਾਇਆ ਹੈ। -ਏਪੀ

Advertisement

Advertisement
Author Image

Advertisement
Advertisement
×