For the best experience, open
https://m.punjabitribuneonline.com
on your mobile browser.
Advertisement

ਇਜ਼ਰਾਇਲੀ ਸੈਨਾ ਵੱਲੋਂ ਅਲ-ਜਜ਼ੀਰਾ ਦੇ ਦਫ਼ਤਰ ’ਚ ਛਾਪੇ

07:47 AM Sep 23, 2024 IST
ਇਜ਼ਰਾਇਲੀ ਸੈਨਾ ਵੱਲੋਂ ਅਲ ਜਜ਼ੀਰਾ ਦੇ ਦਫ਼ਤਰ ’ਚ ਛਾਪੇ
ਇਜ਼ਰਾਇਲੀ ਸੁਰੱਖਿਆ ਕਰਮੀ ਤੇ ਬਚਾਅ ਦਲ ਦੇ ਮੁਲਾਜ਼ਮ ਇੱਕ ਇਮਾਰਤ ਨੂੰ ਲੱਗੀ ਅੱਗ ਬੁਝਾਉਂਦੇ ਹੋਏ। -ਫੋਟੋ: ਏਪੀ
Advertisement

ਦੁਬਈ/ਨਹਾਰੀਆ, 22 ਸਤੰਬਰ
ਇਜ਼ਰਾਇਲੀ ਸੈਨਿਕਾਂ ਨੇ ਅੱਜ ਤੜਕੇ ਇਜ਼ਰਾਈਲ ਦੇ ਕਬਜ਼ੇ ਹੇਠਲੇ ਵੈਸਟ ਬੈਂਕ ’ਚ ਅਲ-ਜਜ਼ੀਰਾ ਦੇ ਦਫ਼ਤਰ ’ਤੇ ਛਾਪੇ ਮਾਰੇ ਅਤੇ ਉੱਥੇ ਮੌਜੂਦ ਲੋਕਾਂ ਨੂੰ ਤੁਰੰਤ ਕੰਮ ਬੰਦ ਕਰਨ ਦਾ ਹੁਕਮ ਦਿੱਤਾ।
ਅਲ ਜਜ਼ੀਰਾ ਨੇ ਆਪਣੇ ਅਰਬੀ ਭਾਸ਼ਾ ਦੇ ਚੈਨਲ ’ਤੇ ਇਜ਼ਰਾਇਲੀ ਸੈਨਿਕਾਂ ਦੀ ਇੱਕ ਫੁਟੇਜ ਦਾ ਸਿੱਧਾ ਪ੍ਰਸਾਰਨ ਕੀਤਾ ਜਿਸ ਵਿੱਚ ਸੈਨਿਕ, ਦਫ਼ਤਰ ਨੂੰ 45 ਦਿਨ ਤੱਕ ਬੰਦ ਰੱਖਣ ਦਾ ਹੁਕਮ ਦੇ ਰਹੇ ਹਨ। ਅਲ ਜਜ਼ੀਰਾ ਗਾਜ਼ਾ ਪੱਟੀ ’ਚ ਇਜ਼ਰਾਈਲ-ਹਮਾਸ ਜੰਗ ਦਾ ਪ੍ਰਸਾਰਨ ਕਰ ਰਿਹਾ ਹੈ। ਇਜ਼ਰਾਈਲ ਨੇ ਪਹਿਲਾਂ ਵੀ ਪੂਰਬੀ ਯਰੂਸ਼ਲਮ ’ਚ ਅਲ ਜਜ਼ੀਰਾ ਦੇ ਦਫ਼ਤਰ ’ਤੇ ਛਾਪਾ ਮਾਰਿਆ ਸੀ ਤੇ ਉਸ ਦੇ ਉਪਕਰਨ ਜ਼ਬਤ ਕਰ ਲਏ ਸਨ। ਇਜ਼ਰਾਈਲ ’ਚ ਉਸ ਦੇ ਪ੍ਰਸਾਰਨ ਅਤੇ ਉਸ ਦੀ ਵੈੱਬਸਾਈਟ ’ਤੇ ਵੀ ਪਾਬੰਦੀ ਲਗਾ ਦਿੱਤੀ ਸੀ। ਇਜ਼ਰਾਇਲੀ ਸੈਨਾ ਨੇ ਅਜੇ ਇਸ ’ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ। ਅਲ ਜਜ਼ੀਰਾ ਨੇ ਇਸ ਕਦਮ ਦੀ ਆਲੋਚਨਾ ਕੀਤੀ ਹੈ ਅਤੇ ਉਹ ਗੁਆਂਢੀ ਮੁਲਕ ਜੌਰਡਨ ਦੇ ਅਮਾਨ ਤੋਂ ਪ੍ਰਸਾਰਨ ਕਰ ਰਿਹਾ ਹੈ। ਇਸੇ ਦੌਰਾਨ ਇਜ਼ਰਾਈਲ ਵੱਲੋਂ ਲੈਬਨਾਨ ’ਤੇ ਕੀਤੇ ਗਏ ਹਮਲਿਆਂ ਤੋਂ ਬਾਅਦ ਅੱਜ ਤੜਕੇ ਹਿਜ਼ਬੁੱਲਾ ਨੇ ਇਜ਼ਰਾਈਲ ਦੇ ਅੰਦਰੂਨੀ ਇਲਾਕੇ ’ਚ ਸੌ ਤੋਂ ਵੱਧ ਰਾਕੇਟ ਦਾਗੇ ਜਿਨ੍ਹਾਂ ’ਚੋਂ ਕੁਝ ਹਾਈਫਾ ਸ਼ਹਿਰ ਨੇੜੇ ਡਿੱਗੇ। ਮਹੀਨਿਆਂ ਤੋਂ ਵੱਧਦੇ ਤਣਾਅ ਮਗਰੋਂ ਦੋਵੇਂ ਧਿਰਾਂ ਮੁਕੰਮਲ ਜੰਗ ਵੱਲ ਵਧਦੀਆਂ ਦਿਖਾਈ ਦੇ ਰਹੀਆਂ ਹਨ। ਰਾਕੇਟ ਬੈਰਾਜ ਨੇ ਰਾਤ ਭਰ ਉੱਤਰੀ ਇਜ਼ਰਾਈਲ ’ਚ ਹਵਾਈ ਹਮਲੇ ਦੇ ਸਾਇਰਨ ਵਜਾਏ ਗਏ। ਇਜ਼ਰਾਇਲੀ ਸੈਨਾ ਨੇ ਕਿਹਾ ਕਿ ਰਾਕੇਟ ਰਿਹਾਇਸ਼ੀ ਇਲਾਕਿਆਂ ਵੱਲ ਦਾਗੇ ਗਏ ਸਨ। -ਏਪੀ

Advertisement

ਇਜ਼ਰਾਈਲ ਨਾਲ ਸਿੱਧੀ ਜੰਗ ਸ਼ੁਰੂ: ਹਿਜ਼ਬੁੱਲਾ

ਨਹਾਰੀਆ: ਹਿਜ਼ਬੁੱਲਾ ਦੇ ਉਪ ਆਗੂ ਨਈਮ ਕਾਸਿਮ ਨੇ ਅੱਜ ਕਿਹਾ ਕਿ ਉਨ੍ਹਾਂ ਦਾ ਸਮੂਹ ਹੁਣ ਇਜ਼ਰਾਈਲ ਨਾਲ ਖੁੱਲ੍ਹੀ ਲੜਾਈ ਵਿੱਚ ਹੈ ਅਤੇ ਉਨ੍ਹਾਂ ਇਜ਼ਰਾਈਲ ਦੇ ਉੱਤਰ ’ਚ ਹੋਰ ਲੋਕਾਂ ਦੇ ਬੇਘਰ ਹੋਣ ਦੀ ਧਮਕੀ ਦਿੱਤੀ ਹੈ। ਕਾਸਿਮ ਨੇ ਸਿਖਰਲੇ ਹਿਜ਼ਬੁੱਲਾ ਕਮਾਂਡਰ ਇਬਰਾਹਿਮ ਅਕਿਲ ਦੀਆਂ ਅੰਤਿਮ ਰਸਮਾਂ ਮੌਕੇ ਕਿਹਾ, ‘ਅਸੀਂ ਮੰਨਦੇ ਹਾਂ ਕਿ ਸਾਨੂੰ ਦੁੱਖ ਹੋਇਆ ਹੈ। ਅਸੀਂ ਮਨੁੱਖ ਹਾਂ ਪਰ ਜਿਵੇਂ ਸਾਨੂੰ ਦੁੱਖ ਹੋਇਆ ਹੈ, ਤੁਹਾਨੂੰ ਵੀ ਦੁੱਖ ਹੋਵੇਗਾ।’ ਉਨ੍ਹਾਂ ਕਿਹਾ, ‘ਤੁਹਾਡਾ ਅਰਥਚਾਰਾ ਤਬਾਹ ਹੋ ਜਾਵੇਗਾ ਅਤੇ ਤੁਸੀਂ ਆਪਣੇ ਟੀਚੇ ਹਾਸਲ ਨਹੀਂ ਕਰ ਸਕੋਗੇ।’ ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਅੱਜ ਦਾਗੇ ਗਏ ਸੌ ਰਾਕੇਟ ਤਾਂ ਸਿਰਫ਼ ਸ਼ੁਰੂਆਤ ਹੈ। -ਏਪੀ

Advertisement

Advertisement
Author Image

Advertisement