ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਜ਼ਰਾਇਲੀ ਸੈਨਾ ਨੇ ਖਾਨ ਯੂਨਿਸ ’ਚ ਕਾਰਵਾਈ ਤੇਜ਼ ਕੀਤੀ

07:32 AM Jan 10, 2024 IST
ਪੂਰਬੀ ਯੇਰੂਸ਼ਲਮ ਵਿੱਚ ਇਜ਼ਰਾਇਲੀ ਹਮਲੇ ਬਾਅਦ ਹਮਾਸ ਦੇ ਟਿਕਾਣੇ ਤੋਂ ਨਿਕਲਦਾ ਹੋਇਆ ਧੂੰਆਂ। -ਫੋਟੋ: ਰਾਇਟਰਜ਼

ਇਜ਼ਰਾਇਲੀ ਫੌਜ ਵੱਲੋਂ ਵੱਡੀ ਮਾਤਰਾ ਵਿੱਚ ਹਥਿਆਰ ਤੇ ਗੋਲੀਸਿੱਕਾ ਬਰਾਮਦ

Advertisement

ਤਲ ਅਵੀਵ, 9 ਜਨਵਰੀ
ਇਜ਼ਰਾਇਲੀ ਸੈਨਾ ਨੇ ਲੰਘੀ ਰਾਤ ਗਾਜ਼ਾ ਦੇ ਸ਼ਹਿਰ ਖਾਨ ਯੂਨਿਸ ’ਚ ਆਪਣੀ ਮੁਹਿੰਮ ਨੂੰ ਅੱਗੇ ਵਧਾਉਂਦਿਆਂ 40 ਅਤਿਵਾਦੀ ਹਲਾਕ ਕਰ ਦਿੱਤੇ ਅਤੇ ਵੱਡੀ ਮਾਤਰਾ ’ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ। ਹਮਾਸ ਅਤਿਵਾਦੀਆਂ ਨਾਲ ਲੜਦੇ ਹੋਏ ਇਜ਼ਰਾਈਲ ਦੇ ਪੰਜ ਸੈਨਿਕ ਵੀ ਮਾਰੇ ਗਏ ਹਨ। ਇਹ ਜਾਣਕਾਰੀ ਇਜ਼ਰਾਇਲੀ ਰੱਖਿਆ ਬਲਾਂ (ਆਈਡੀਐੱਫ) ਨੇ ਅੱਜ ਦਿੱਤੀ।
ਉਨ੍ਹਾਂ ਦੱਸਿਆ ਕਿ ਇਜ਼ਰਾਇਲੀ ਸੈਨਾ ਨੇ 12 ਕਲਾਸ਼ਨੀਕੋਵ ਰਾਈਫਲਾਂ, ਚਾਰ ਆਰਪੀਜੀ ਲਾਂਚਰ, ਦਰਜਨਾਂ ਗਰੇਨੇਡ ਤੇ ਕਾਰਤੂਸ ਬਰਾਮਦ ਕੀਤੇ ਹਨ। ਉਨ੍ਹਾਂ ਦੱਸਿਆ ਕਿ ਇਜ਼ਰਾਇਲੀ ਬਲਾਂ ਨੇ ਹਮਾਸ ਦੀ ਇਮਾਰਤ ’ਤੇ ਹਮਲਾ ਕੀਤਾ। ਇਸ ਮਗਰੋਂ ਸੈਨਾ ਨੇ ਹਮਾਸ ਅਤਿਵਾਦੀਆਂ ’ਤੇ ਹਵਾਈ ਹਮਲਾ ਕੀਤਾ। ਦੂਜੇ ਪਾਸੇ ਇਜ਼ਰਾਈਲ ਦੀ ਜਲ ਸੈਨਾ ਨੇ ਹਮਾਸ ਵੱਲੋਂ ਵਰਤੇ ਜਾ ਰਹੇ ਫੌਜੀ ਟਿਕਾਣਿਆਂ, ਗੁਦਾਮਾਂ ਤੇ ਬੇੜਿਆਂ ’ਤੇ ਹਮਲੇ ਕੀਤੇ। ਇਸੇ ਦੌਰਾਨ ਆਈਡੀਐੱਫ ਨੇ ਦੱਸਿਆ ਕਿ ਹਮਾਸ ਨਾਲ ਲੜਾਈ ਦੌਰਾਨ ਇਜ਼ਰਾਇਲੀ ਸੈਨਾ ਦੇ ਪੰਜ ਜਵਾਨ ਵੀ ਮਾਰੇ ਗਏ ਹਨ। ਉਨ੍ਹਾਂ ਦੱਸਿਆ ਕਿ 27 ਅਕਤੂਬਰ ਨੂੰ ਗਾਜ਼ਾ ਖ਼ਿਲਾਫ਼ ਸ਼ੁਰੂ ਹੋਈ ਜੰਗ ’ਚ ਹੁਣ ਤੱਕ 185 ਇਜ਼ਰਾਇਲੀ ਜਵਾਨ ਮਾਰੇ ਜਾ ਚੁੱਕੇ ਹਨ। ਉੱਤਰੀ ਗਾਜ਼ਾ ਪੱਟੀ ’ਤੇ ਆਈਡੀਐੱਫ ਦਾ ਤਕਰੀਬਨ ਮੁਕੰਮਲ ਕੰਟਰੋਲ ਹੋਣ ਤੋਂ ਬਾਅਦ ਹੁਣ ਫੌਜੀ ਦਸਤੇ ਕੇਂਦਰੀ ਤੇ ਦੱਖਣੀ ਗਾਜ਼ਾ ਪੱਟੀ ਵਿੱਚ ਜੰਗ ਲੜ ਰਹੇ ਹਨ। -ਏਐੱਨਆਈ

ਗਾਜ਼ਾ: ਵੈੱਬ ਸੀਰੀਜ਼ ‘ਫੌਦਾ’ ਦਾ ਅਦਾਕਾਰ ਇਦਾਨ ਅਮੇਦੀ ਗੰਭੀਰ ਜ਼ਖ਼ਮੀ

ਯੇਰੂਸ਼ਲਮ: ਇਜ਼ਰਾਈਲ ਦੇ ਮਕਬੂਲ ਅਦਾਕਾਰ ਅਤੇ ਗਾਇਕ ਇਦਾਨ ਅਮੇਦੀ ਗਾਜ਼ਾ ਪੱਟੀ ਦੇ ਖਾਨ ਯੂਨਿਸ ਵਿੱਚ ਇਜ਼ਰਾਈਲ ਡਿਫੈਂਸ ਫੋਰਸਿਜ਼ (ਆਈਡੀਐੱਫ) ਦੇ ਰਿਜ਼ਰਵ ਸੈਨਿਕ ਵਜੋਂ ਲੜਦੇ ਸਮੇਂ ਗੰਭੀਰ ਜ਼ਖ਼ਮੀ ਹੋ ਗਿਆ। ਅਮੇਦੀ ਨੂੰ ਓਟੀਟੀ ਮੰਚ ਨੈੱਟਫਲਿਕਸ ਦੀ ਵੈੱਬ ਸੀਰੀਜ਼ ‘ਫੌਦਾ’ ਵਿੱਚ ਕੀਤੀ ਅਦਾਕਾਰੀ ਲਈ ਜਾਣਿਆ ਜਾਂਦਾ ਹੈ। ਇਜ਼ਰਾਇਲੀ ਡਿਪਲੋਮੈਟ ਏਵੀਆ ਲੇਵੀ ਨੇ ਐਕਸ ’ਤੇ ਪੋਸਟ ਪਾ ਕੇ ਅਮੇਦੀ ਦੇ ਜ਼ਖ਼ਮੀ ਹੋਣ ਦੀ ਸੂਚਨਾ ਦਿੱਤੀ। -ਪੀਟੀਆਈ
Advertisement

Advertisement