For the best experience, open
https://m.punjabitribuneonline.com
on your mobile browser.
Advertisement

ਸਾਬਕਾ ਸਰਪੰਚ ਦੀ ਜਾਂਚ ਡੀਐੱਸਪੀ ਕੋਲ ਪੁੱਜੀ

07:11 AM Jul 23, 2024 IST
ਸਾਬਕਾ ਸਰਪੰਚ ਦੀ ਜਾਂਚ ਡੀਐੱਸਪੀ ਕੋਲ ਪੁੱਜੀ
Advertisement

ਪੱਤਰ ਪ੍ਰੇਰਕ
ਧੂਰੀ, 22 ਜੁਲਾਈ
ਪਿੰਡ ਮਾਹਮਦਪੁਰ ਦੇ ਸਾਬਕਾ ਸਰਪੰਚ ਗੁਰਮੀਤ ਸਿੰਘ ਫੌਜੀ ਨੂੰ ਇੱਕ ਫਾਇਨਾਂਸ ਕੰਪਨੀ ਦੇ ਮੋਹਰੀਆਂ ਵੱਲੋਂ ਕਥਿਤ ਦੁਰਵਿਵਹਾਰ ਕਰਨ ਅਤੇ ਜਾਤੀਸੂਚਕ ਸ਼ਬਦ ਬੋਲਣ ਵਿਰੁੱਧ ਮਾਮਲਾ ਡੀਆਈਜੀ ਪਟਿਆਲਾ ਕੋਲ ਪੁੱਜਣ ਮਗਰੋਂ ਇਸ ਮਾਮਲੇ ਦੀ ਜਾਂਚ ਹੁਣ ਡੀਐੱਸਪੀ ਧੂਰੀ ਤਲਵਿੰਦਰ ਸਿੰਘ ਕਰਨਗੇ। ਅੱਜ ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਪ੍ਰਧਾਨ ਕਰਮਜੀਤ ਸਿੰਘ ਛੰਨਾ ਦੀ ਅਗਵਾਈ ਹੇਠ ਵਫਦ ਨੇ ਡੀਐੱਸਪੀ ਧੂਰੀ ਨਾਲ ਮੁਲਾਕਾਤ ਕਰਕੇ ਸਾਬਕਾ ਸਰਪੰਚ ਲਈ ਇਨਸਾਫ਼ ਦੀ ਮੰਗ ਕੀਤੀ।
ਛੰਨਾ ਨੇ ਦੱਸਿਆ ਕਿ ਤਕਰੀਬਨ ਪੰਜ ਛੇ ਸਾਲ ਪਹਿਲਾਂ ਸਾਬਕਾ ਸਰਪੰਚ ਨੇ ਸ਼ੇਰਪੁਰ ਤੋਂ ਮੋਟਰਸਾਈਕਲ ਲਿਆ ਜਿਸ ਦਾ ਫਾਇਨਾਂਸ ਇੱਕ ਮਾਲੇਕੋਟਲਾ ਦੀ ਕੰਪਨੀ ਵੱਲੋਂ ਕੀਤਾ ਗਿਆ। ਸਾਬਕਾ ਸਰਪੰਚ ਨੇ ਮੋਟਰਸਾਈਕਲ ਦਾ 26 ਹਜ਼ਾਰ ਰੁਪਏ ਭਰ ਦਿੱਤੇ ਅਤੇ ਫਿਰ ਕਰੋਨਾ ਕਾਰਨ ਕਿਸ਼ਤਾਂ ਟੁੱਟ ਗਈਆਂ। ਕਿਸਾਨ ਆਗੂ ਛੰਨਾ ਅਨੁਸਾਰ ਜਦੋਂ ਉਹ ਫਾਈਨਾਂਸਰ ਦੇ ਮਾਲੇਰਕੋਟਲਾ ਦਫ਼ਤਰ ਗਏ ਤਾਂ ਉਨ੍ਹਾਂ ਸਾਰੇ ਪਤਵੰਤਿਆਂ ਦੀ ਹਾਜ਼ਰੀ ਵਿੱਚ ਸਾਬਕਾ ਸਰਪੰਚ ਨਾਲ ਕਥਿਤ ਦੁਰਵਿਵਹਾਰ ਕਰਦਿਆਂ ਜਾਤੀਸੂਚਕ ਸ਼ਬਦ ਬੋਲੇ। ਕਿਸਾਨ ਆਗੂ ਨੇ ਦੱਸਿਆ ਕਿ ਪਹਿਲਾਂ ਮਾਲੇਰਕੋਟਲਾ ਵਿਖੇ ਹੋਈ ਇਨਕੁਆਰੀ ਵਿੱਚ ਕਥਿਤ ਰਾਜਸੀ ਪ੍ਰਭਾਵ ਦੌਰਾਨ ਪੁਲੀਸ ਨੇ ਦਲਿਤ ਸਰਪੰਚ ਨੂੰ ਇਨਸਾਫ਼ ਦੇਣ ਦੀ ਥਾਂ ਕਥਿਤ ਤੌਰ ’ਤੇ ਡਾਹਢਿਆਂ ਦਾ ਪੱਖ ਪੂਰਿਆ। ਆਗੂ ਨੇ ਪੁਲੀਸ ਨੂੰ ਤਿੰਨ ਦਿਨ ਦਾ ਸਮਾਂ ਦਿੰਦਿਆਂ ਕਿਹਾ ਕਿ ਜੇ ਕਿਸੇ ਅਗਿਆਤ ਪ੍ਰਭਾਵ ਕਾਰਨ ਸਾਬਕਾ ਸਰਪੰਚ ਨੂੰ ਇਨਸਾਫ਼ ਦੇਣ ਵਿੱਚ ਆਨਾਕਾਨੀ ਹੋਈ ਤਾ ਕਿਸਾਨ ਜਥੇਬੰਦੀ ਸੰਘਰਸ਼ ਦੇ ਰਾਹ ਪਵੇਗੀ। ਡੀਐਸਪੀ ਧੂਰੀ ਤਲਵਿੰਦਰ ਸਿੰਘ ਨੇ ਸੰਪਰਕ ਕਰਨ ’ਤੇ ਉਨ੍ਹਾਂ ਵਫ਼ਦ ਨਾਲ ਹੋਈ ਮੀਟਿੰਗ ਦੀ ਪੁਸ਼ਟੀ ਕੀਤੀ।

Advertisement
Advertisement
Author Image

sukhwinder singh

View all posts

Advertisement