For the best experience, open
https://m.punjabitribuneonline.com
on your mobile browser.
Advertisement

ਫੇਸਬੁੱਕ ਲਾਈਵ ਦੌਰਾਨ ਠਾਕਰੇ ਧੜੇ ਦੇ ਨੇਤਾ ਦੀ ਹੱਤਿਆ ਦੀ ਜਾਂਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪੀ

12:37 PM Feb 09, 2024 IST
ਫੇਸਬੁੱਕ ਲਾਈਵ ਦੌਰਾਨ ਠਾਕਰੇ ਧੜੇ ਦੇ ਨੇਤਾ ਦੀ ਹੱਤਿਆ ਦੀ ਜਾਂਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪੀ
Advertisement

ਮੁੰਬਈ, 9 ਫਰਵਰੀ
‘ਫੇਸਬੁੱਕ ਲਾਈਵ’ ਦੌਰਾਨ ਸ਼ਿਵ ਸੈਨਾ-ਊਧਵ ਬਾਲਾਸਾਹਿਬ ਠਾਕਰੇ (ਸ਼ਿਵ ਸੈਨਾ-ਯੂਬੀਟੀ) ਦੇ ਆਗੂ ਅਭਿਸ਼ੇਕ ਘੋਸਾਲਕਰ ਦੇ ਕਤਲ ਦੀ ਜਾਂਚ ਮੁੰਬਈ ਕ੍ਰਾਈਮ ਬ੍ਰਾਂਚ ਨੂੰ ਸੌਂਪ ਦਿੱਤੀ ਗਈ ਹੈ। ਅਭਿਸ਼ੇਕ ਦੀ ਗੋਲੀ ਮਾਰ ਕੇ ਹੱਤਿਆ ਕਰਨ ਤੋਂ ਬਾਅਦ ਸਥਾਨਕ 'ਸਮਾਜ ਸੇਵਕ' ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਅਭਿਸ਼ੇਕ (40) ਸਾਬਕਾ ਵਿਧਾਇਕ ਵਿਨੋਦ ਘੋਸਾਲਕਰ ਦਾ ਪੁੱਤਰ ਅਤੇ ਸਾਬਕਾ ਕੌਂਸਲਰ ਸੀ। ਵਿਨੋਦ ਨੂੰ ਊਧਵ ਠਾਕਰੇ ਦਾ ਵਫ਼ਾਦਾਰ ਵੀ ਕਿਹਾ ਜਾਂਦਾ ਹੈ। ਆਈਸੀ ਕਲੋਨੀ, ਬੋਰੀਵਲੀ (ਪੱਛਮੀ) ਸਥਿਤ ਮੌਰੀਸ ਨੋਰੋਨਹਾ ਦੇ ਦਫ਼ਤਰ ਵਿੱਚ ਵੀਰਵਾਰ ਸ਼ਾਮ ਨੂੰ ਵਾਪਰੀ ਇਸ ਘਟਨਾ ਦੀ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਹਮਲਾਵਰ ਅਭਿਸ਼ੇਕ ਦੇ ਢਿੱਡ ਅਤੇ ਮੋਢੇ ਵਿੱਚ ਗੋਲੀ ਮਾਰਦਾ ਦੇਖਿਆ ਜਾ ਸਕਦਾ ਹੈ।

Advertisement

Advertisement
Author Image

Advertisement
Advertisement
×