ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇਨਟੈੱਕ ਟੀਮ ਵੱਲੋਂ ਸਰਹੱਦੀ ਪਿੰਡ ਆਸਲ ਉਤਾੜ ਦਾ ਦੌਰਾ

10:17 AM Aug 05, 2024 IST
ਆਸਲ ਉਤਾੜ ਪਿੰਡ ਵਿੱਚ ਸ਼ਹੀਦਾਂ ਨੂੰ ਪ੍ਰਣਾਮ ਕਰਦੇ ਹੋਏ ਟੀਮ ਦੇ ਮੈਂਬਰ| ਫੋਟੋ: ਗੁਰਬਖਸ਼ਪੁਰੀ

ਪੱਤਰ ਪ੍ਰੇਰਕ
ਤਰਨ ਤਾਰਨ, 4 ਅਗਸਤ
ਸੰਨ 1965 ਦੀ ਭਾਰਤ-ਪਾਕਿਸਤਾਨ ਜੰਗ ਦੇ ਸ਼ਹੀਦਾਂ ਦੀ ਕੁਰਬਾਨੀ ਨੂੰ ਸਿਜਦਾ ਕਰਨ ਲਈ ਇਨਟੈੱਕ ਦੇ ਤਰਨ ਤਾਰਨ ਚੈਪਟਰ ਦੇ ਮੈਂਬਰਾਂ ਦੀ ਇੱਕ ਟੀਮ ਨੇ ਅੱਜ ਸਰਹੱਦੀ ਪਿੰਡ ਆਸਲ ਉਤਾੜ ਦਾ ਦੌਰਾ ਕੀਤਾ ਅਤੇ 60 ਦੇ ਕਰੀਬ ਸਾਲ ਪਹਿਲਾਂ ਦੇਸ਼ ਦੇ ਫ਼ੌਜੀ ਜਵਾਨਾਂ ਦੀ ਬਹਾਦਰੀ ਨੂੰ ਨਿਹਾਰਿਆ| ਟੀਮ ਮੈਂਬਰਾਂ ਨੇ ਸੰਨ 1965 ਦੀ ਜੰਗ ਦੇ ਮਹਾਨ ਸ਼ਹੀਦ ਵੀਰ ਅਬਦੁਲ ਮਹੀਦ ਦੀ ਸਮਾਧ ’ਤੇ ਪ੍ਰਣਾਮ ਕੀਤਾ| ਇਸ ਦੌਰਾਨ ਟੀਮ ਦੀ ਅਗਵਾਈ ਇਨਟੈੱਕ ਦੇ ਪੰਜਾਬ ਸਟੇਟ ਦੇ ਕਨਵੀਨਰ ਮੇਜਰ ਜਨਰਲ ਬਲਵਿੰਦਰ ਸਿੰਘ ਅਤੇ ਤਰਨ ਤਾਰਨ ਚੈਪਟਰ ਦੀ ਕਨਵੀਨਰ ਡਾ. ਬਲਜੀਤ ਕੌਰ ਨੇ ਕੀਤੀ| ਮੇਜਰ ਜਨਰਲ ਬਲਵਿੰਦਰ ਸਿੰਘ ਟੀਮ ਦੇ ਮੈਂਬਰਾਂ ਨੂੰ ਇਸ ਯੁੱਧ ਦੇ ਨਾਇਕ ਜਨਰਲ ਹਰਬਖਸ਼ ਸਿੰਘ ਅਤੇ ਹੋਰ ਬਹਾਦਰ ਸੈਨਿਕਾਂ ਦੀ ਬਹਾਦਰੀ ਦੀਆਂ ਗਾਥਾਵਾਂ ਬਾਰੇ ਵੀ ਜਾਣਕਾਰੀ ਦਿੱਤੀ| ਉਨ੍ਹਾਂ ਦੱਸਿਆ ਕਿ ਇਸ ਥਾਂ ’ਤੇ ਹੀ ਵੀਰ ਅਬਦੁਲ ਹਮੀਦ ਨੇ ਆਪਣੀ ਜਾਨ ਕੁਰਬਾਨ ਕਰ ਕੇ ਦੁਸ਼ਮਣ ਦੇ ਸੱਤ ਪੈਟਰਨ ਟੈਂਕ ਤਬਾਹ ਕਰਨ ਉਪਰੰਤ ਆਪਣੀ ਸ਼ਹਾਦਤ ਦਿੱਤੀ ਸੀ| ਇਸ ਥਾਂ ਹਰ ਸਾਲ 9 ਸਤੰਬਰ ਨੂੰ ਸ਼ਹੀਦਾਂ ਦੀ ਯਾਦ ਵਿੱਚ ਸ਼ਾਨਦਾਰ ਸਮਾਗਮ ਕਰਵਾਇਆ ਜਾਂਦਾ ਹੈ| ਇਸ ਮੌਕੇ ਟੀਮ ਵਿੱਚ ਡਾ. ਸੁਖਬੀਰ ਕੌਰ, ਵਰਿੰਦਰ ਸੰਧੂ, ਪ੍ਰਭਜੀਤ ਕੌਰ ਤੇ ਹਿੰਮਤ ਸਿੰਘ ਸ਼ਾਮਲ ਸਨ|

Advertisement

Advertisement