ਇਨੈਲੋ-ਬਸਪਾ ਗੱਠਜੋੜ ਨੇ ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ
07:03 AM Sep 02, 2024 IST
ਚੰਡੀਗੜ੍ਹ (ਟਨਸ): ਹਰਿਆਣਾ ਵਿਧਾਨ ਸਭਾ ਚੋਣਾਂ ਲਈ ਇਨੈਲੋ-ਬਸਪਾ ਗੱਠਜੋੜ ਨੇ 7 ਉਮੀਦਵਾਰਾਂ ਦੀ ਦੂਜੀ ਸੂਚੀ ਜਾਰੀ ਕੀਤੀ ਹੈ। ਇਨੈਲੋ ਨੇ ਵਿਧਾਨ ਸਭਾ ਹਲਕਾ ਬਹਾਦੁਰਗੜ੍ਹ ਤੋਂ ਮਰਹੂਮ ਆਗੂ ਨਫੇ ਸਿੰਘ ਰਾਠੀ ਦੀ ਪਤਨੀ ਸ਼ੀਲਾ ਰਾਠੀ ਨੂੰ ਉਮੀਦਵਾਰ ਐਲਾਨਿਆ ਹੈ। ਇਸੇ ਤਰ੍ਹਾਂ ਇਨੈਲੋ ਨੇ ਵਿਧਾਨ ਸਭਾ ਹਲਕਾ ਰਾਨੀਆਂ ਤੋਂ ਅਰਜੁਨ ਚੌਟਾਲਾ, ਕਲਾਇਤ ਤੋਂ ਰਾਮਪਾਲ ਮਾਜਰਾ, ਨਾਰਨੌਂਦ ਤੋਂ ਉਮੈਦ ਲੌਹਾਨ, ਲਾਡਵਾ ਤੋਂ ਸ਼ੇਰ ਸਿੰਘ, ਕਾਲਾਂਵਾਲੀ ਤੋਂ ਮਾਸਟਰ ਗੁਰਤੇਜ ਸਿੰਘ ਸੁਖਚੈਨ ਅਤੇ ਵਿਧਾਨ ਸਭਾ ਹਲਕਾ ਹਥੀਨ ਤੋਂ ਤਈਅਬ ਹੁਸੈਨ ਭੀਮਸੀਕਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਹੈ।
Advertisement
Advertisement