ਸੜਕ ਹਾਦਸੇ ’ਚ ਜ਼ਖ਼ਮੀ ਹੋਏ ਨੌਜਵਾਨ ਨੇ ਦਮ ਤੋੜਿਆ
06:44 AM Oct 31, 2024 IST
Advertisement
ਪੱਤਰ ਪ੍ਰੇਰਕ
ਬੋਹਾ, 30 ਅਕਤੂਬਰ
ਬੋਹਾ-ਰਤੀਆ ਸੜਕ ’ਤੇ ਬੀਤੇ ਦਿਨੀਂ ਵਾਪਰੇ ਸੜਕ ਹਾਦਸੇ ’ਚ ਜ਼ਖਮੀ ਹੋਏ ਗਗਨ ਸਿੰਘ ਥਿੰਦ ਉਰਫ ਗੁਰੀ ਹਕਾਮਵਾਲਾ ਪੁੱਤਰ ਪ੍ਰਿਤਪਾਲ ਸਿੰਘ ਵਾਸੀ ਹਾਕਮਵਾਲਾ ਦੀ ਅੱਜ ਏਮਸ ਹਸਪਤਾਲ ਬਠਿੰਡਾ ਵਿੱਚ ਮੌਤ ਹੋ ਗਈ। ਬੋਹਾ ਵਿੱਚ ਸਮਰ ਆਈਲੈਟਸ ਸੈਂਟਰ ਦਾ ਮਾਲਕ ਇਹ ਨੌਜਵਾਨ ਆਪਣੀ ਕਾਰ ’ਤੇ ਸਵਾਰ ਹੋ ਕੇ ਆਪਣੇ ਪਿੰਡ ਹਾਕਮ ਵਾਲਾ ਜਾ ਰਿਹਾ ਸੀ ਤਾਂ ਉਸ ਦੀ ਕਾਰ ਇਕ ਟਰਾਲੇ ਨਾਲ ਟਕਰਾ ਗਈ। ਗੰਭੀਰ ਹਾਲਤ ਵਿਚ ਉਸ ਨੂੰ ਏਮਸ ਬਠਿੰਡਾ ਵਿਚ ਦਾਖ਼ਲ ਕਰਵਾਇਆ ਗਿਆ ਪਰ ਜ਼ਖਮਾਂ ਦੀ ਤਾਬ ਨਾ ਝਲਦਿਆਂ ਅੱਜ ਉਸ ਦੀ ਮੌਤ ਹੋ ਗਈ।
Advertisement
Advertisement
Advertisement