ਸੜਕ ਹਾਦਸੇ ’ਚ ਜ਼ਖ਼ਮੀ ਲੜਕੀ ਨੇ ਦਮ ਤੋੜਿਆ
10:19 AM Jul 27, 2023 IST
ਪੱਤਰ ਪ੍ਰੇਰਕ
ਸਮਾਣਾ, 26 ਜੁਲਾਈ
ਇੱਥੇ ਪਾਤੜਾਂ- ਖਨੌਰੀ ਰੋਡ ’ਤੇ ਬੀਤੇ ਦਨਿੀਂ ਸੜਕ ਹਾਦਸੇ ਵਿੱਚ ਜ਼ਖ਼ਮੀ ਹੋਈ ਲੜਕੀ ਨੇ ਅੱਜ ਹਸਪਤਾਲ ਵਿੱਚ ਦਮ ਤੋੜ ਦਿੱਤਾ। ਮੰਗਲਵਾਰ ਸਵੇਰੇ ਮੋਟਰਸਾਈਕਲ ’ਤੇ ਸਵਾਰ ਤਿੰਨ ਜਣਿਆਂ ਅਣਪਛਾਤੇ ਵਾਹਨੇ ਟੱਕਰ ਮਾਰ ਦਿੱਤੀ ਸੀ। ਇਸ ਵਿੱਚ ਲੜਕਾ ਤੇ ਲੜਕੀ ਗੰਭੀਰ ਜ਼ਖ਼ਮੀ ਹੋ ਗਏ ਸਨ, ਜਦਕਿ ਤਿੰਨ ਸਾਲ ਦੀ ਬੱੱਚੀ ਵਾਲ -ਵਾਲ ਬਚ ਗਈ ਸੀ। ਜ਼ਖ਼ਮੀਆਂ ਨੂੰ ਕੈਥਲ ਦੇ ਇੱਕ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ, ਜਿੱਥੇ ਇਲਾਜ ਦੌਰਾਨ ਲੜਕੀ ਦੀ ਮੌਤ ਹੋ ਗਈ ਤੇ ਲੜਕਾ ਜ਼ੇਰੇ ਇਲਾਜ ਹੈ। ਮ੍ਰਿਤਕ ਦੀ ਪਛਾਣ ਕਵਿਤਾ ਯਾਦਵ (17) ਪੁੱਤਰੀ ਹਿਰਦੇਈ ਨਾਰਾਇਣ ਯਾਦਵ ਵਾਸੀ ਜ਼ਿਲ੍ਹਾ ਚੰਡੋਲੀ (ਯੂਪੀ) ਵਜੋਂ ਹੋਈ ਹੈ। ਉਹ 12ਵੀਂ ਦੀ ਵਿਦਿਆਰਥਣ ਸੀ। ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸਮਾਣਾ ਲਿਆਂਦਾ ਗਿਆ ਹੈ।
Advertisement
Advertisement