ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇੰਡਸਟਰੀ ਐਸੋਸੀਏਸ਼ਨ ਨੇ ਬਲੈਕਸਟੋਨ ਨੂੰ ਪ੍ਰਧਾਨਗੀ ਤੋਂ ਹਟਾਇਆ

07:29 AM Sep 17, 2024 IST
ਮੁਕੇਸ਼ ਬਾਂਸਲ ਨੂੰ ਹਾਰ ਪਹਿਨਾ ਕੇ ਸਵਾਗਤ ਕਰਦੇ ਹੋਏ ਕਾਰਜਕਾਰਨੀ ਦੇ ਮੈਂਬਰ। -ਫੋਟੋ: ਚਿੱਲਾ

ਖੇਤਰੀ ਪ੍ਰਤੀਨਿਧ
ਐਸਏਐਸ ਨਗਰ(ਮੁਹਾਲੀ), 16 ਸਤੰਬਰ
ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੀ ਕਾਰਜਕਾਰਨੀ ਦੀ ਅੱਜ ਐਮਆਈਏ ਭਵਨ ਵਿੱਚ ਹੋਈ ਮੀਟਿੰਗ ਵਿੱਚ ਪਿਛਲੇ ਦਿਨੀਂ ਐਸੋਸੀਏਸ਼ਨ ਦੇ ਇੱਕ ਸਾਲ ਲਈ ਪ੍ਰਧਾਨ ਬਣਨ ਦਾ ਐਲਾਨ ਕਰਨ ਵਾਲੇ ਬਲਜੀਤ ਸਿੰਘ ਬਲੈਕਸਟੋਨ ਨੂੰ ਹਟਾ ਕੇ ਮੁਕੇਸ਼ ਬਾਂਸਲ ਨੂੰ ਪ੍ਰਧਾਨ ਚੁਣ ਲਿਆ ਗਿਆ। ਮੀਟਿੰਗ ਵਿੱਚ ਐਮਆਈਏ ਦੀ ਕਾਰਜਕਾਰਨੀ ਦੇ 9 ਵਿੱਚੋਂ 8 ਮੈਂਬਰ ਮੌਜੂਦ ਸਨ, ਜਿਨ੍ਹਾਂ ਸ੍ਰੀ ਬਲੈਕਸਟੋਨ ਨੂੰ ਪ੍ਰਧਾਨਗੀ ਤੋਂ ਉਤਾਰਨ ਦਾ ਮਤਾ ਪਾਸ ਕੀਤਾ।
ਮੈਂਬਰਾਂ ਨੇ ਦੱਸਿਆ ਕਿ ਕੁੱਝ ਦਿਨ ਪਹਿਲਾਂ ਹੋਈ ਸਾਲਾਨਾ ਜਨਰਲ ਮੀਟਿੰਗ ਦੌਰਾਨ ਕਾਰਜਕਾਰਨੀ ਮੈਂਬਰਾਂ ਵੱਲੋਂ ਪ੍ਰਧਾਨਗੀ ਦੀ ਨਵੀਂ ਚੋਣ ਕਰਾਉਣ ਲਈ ਮਤਾ ਪੇਸ਼ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਬਲਜੀਤ ਸਿੰਘ ਬਲੈਕਸਟੋਨ ਵੱਲੋਂ ਆਪਣੇ ਪੱਧਰ ’ਤੇ ਹੀ ਆਪਣੇ ਆਪ ਨੂੰ ਹੋਰ ਇੱਕ ਸਾਲ ਲਈ ਪ੍ਰਧਾਨ ਬਣਾਉਣ ਦਾ ਐਲਾਨ ਕਰ ਦਿੱਤਾ ਗਿਆ ਸੀ।
ਅੱਜ ਹੋਈ ਕਾਰਜਕਾਰਨੀ ਦੀ ਮੀਟਿੰਗ ਮੌਕੇ ਸੀਨੀਅਰ ਉਪ ਪ੍ਰਧਾਨ ਰਾਜੀਵ ਗੁਪਤਾ ਅਤੇ ਵਿਵੇਕ ਕਪੂਰ, ਉਪ ਪ੍ਰਧਾਨ ਮਨਦੀਪ ਸਿੰਘ, ਜਨਰਲ ਸਕੱਤਰ ਦਿਲਪ੍ਰੀਤ ਸਿੰਘ, ਵਿੱਤ ਸਕੱਤਰ ਆਈਐੱਸ ਛਾਬੜਾ, ਜੁਆਇੰਟ ਸਕੱਤਰ ਕਮਲ ਕੁਮਾਰ ਧੁੱਪੜ ਅਤੇ ਜਸਵਿੰਦਰ ਸਿੰਘ ਰੰਧਾਵਾ ਵੀ ਹਾਜ਼ਰ ਸਨ।

Advertisement

ਮੈਂ ਬਹੁਗਿਣਤੀ ਦਾ ਚੁਣਿਆ ਪ੍ਰਧਾਨ ਹਾਂ: ਬਲੈਕਸਟੋਨ

ਪ੍ਰਧਾਨਗੀ ਤੋਂ ਹਟਾਏ ਬਲਜੀਤ ਸਿੰਘ ਬਲੈਕਸਟੋਨ ਨੇ ਦਾਅਵਾ ਕੀਤਾ ਕਿ ਉਹ ਹੁਣ ਵੀ ਮੁਹਾਲੀ ਇੰਡਸਟਰੀ ਐਸੋਸੀਏਸ਼ਨ ਦੇ ਚੁਣੇ ਹੋਏ ਪ੍ਰਧਾਨ ਹਨ। ਉਨ੍ਹਾਂ ਕਿਹਾ ਕਿ ਕਾਰਜਕਾਰਨੀ ਮੈਂਬਰਾਂ ਨੇ ਉਨ੍ਹਾਂ ਦੀ ਗ਼ੈਰਹਾਜ਼ਰੀ ’ਚ ਚੁੱਪ-ਚੁਪੀਤੇ ਮੀਟਿੰਗ ਕਰ ਕੇ ਗ਼ੈਰਸੰਵਿਧਾਨਕ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਜਨਰਲ ਹਾਊਸ ਨੇ ਹੋਰ ਇੱਕ ਸਾਲ ਲਈ ਪ੍ਰਧਾਨ ਚੁਣਿਆ ਹੈ ਤੇ ਉਹ ਐਮਆਈਏ ਦੇ ਦਫ਼ਤਰ ਵਿਚ ਬੈਠ ਕੇ ਆਪਣਾ ਕੰਮ ਕਰ ਰਹੇ ਹਨ।

Advertisement
Advertisement