For the best experience, open
https://m.punjabitribuneonline.com
on your mobile browser.
Advertisement

ਗੋਇੰਦਵਾਲ ਸਾਹਿਬ ਵਾਸੀਆਂ ਨੂੰ ਫ਼ਾਇਦਾ ਨਾ ਦੇ ਸਕਿਆ ਸਨਅਤੀ ਕੰਪਲੈਕਸ

07:25 AM Apr 19, 2024 IST
ਗੋਇੰਦਵਾਲ ਸਾਹਿਬ ਵਾਸੀਆਂ ਨੂੰ ਫ਼ਾਇਦਾ ਨਾ ਦੇ ਸਕਿਆ ਸਨਅਤੀ ਕੰਪਲੈਕਸ
ਜਲਾਲਾਬਾਦ ਦੀ ਇੰਦਰ ਨਗਰੀ ਦੀ ਟੁੱਟੀ ਸੜਕ ਦੀ ਝਲਕ।
Advertisement

ਗੁਰਬਖਸ਼ਪੁਰੀ
ਤਰਨ ਤਾਰਨ, 18 ਅਪਰੈਲ
ਸਾਲ 1980 ਵਿੱਚ ਉਸ ਵੇਲੇ ਦੀ ਕੇਂਦਰ ਸਰਕਾਰ ਵੱਲੋਂ ਪੰਜਾਬ ਦੇ ਲੋਕਾਂ ਨੂੰ ‘ਦੇਸ਼ ਦਾ ਪਹਿਲਾਂ ਨਿਊਕਲੀਅਸ ਸਨਅਤੀ ਕੰਪਲੈਕਸ’ ਗੋਇੰਦਵਾਲ ਸਾਹਿਬ ਅਣਮੋਲ ਤੋਹਫ਼ਾ ਹੁਣ ਫੋਕਾ ਚੋਣ ਵਾਅਦਾ ਹੀ ਬਣ ਕੇ ਰਹਿ ਗਿਆ ਹੈ|
1980 ਵਿਚ ਇਸ ਦੀ ਸਥਾਪਨਾ ਵੇਲੇ ਬਣਾਏ ਮਾਸਟਰ ਪਲਾਨ ਅਨੁਸਾਰ ਇੱਥੇ ਪੰਜ ਫੇਜ਼ਾਂ ਵਿੱਚ 2000 ਏਕੜ ਹੋਰ ਜ਼ਮੀਨ ਐਕੁਆਇਰ ਕਰ ਕੇ ਇੱਥੇ ਵੱਡਾ ਸ਼ਹਿਰ ਉਸਾਰੇ ਜਾਣ ਦੇ ਨਾਲ ਦੇਸ਼ ਦੀਆਂ ਵੱਡੀਆਂ ਸਨਅਤੀ ਇਕਾਈਆਂ ਦੇ ਯੂਨਿਟ ਲਗਾਏ ਜਾਣੇ ਸਨ| ਇਸ ਮੁਹਿੰਮ ਤਹਿਤ ਇਸ ਨਗਰੀ ਨੂੰ ਬਿਆਸ ਤੋਂ ਰੇਲ ਨਾਲ ਲਿੰਕ ਕਰ ਦਿੱਤਾ ਗਿਆ| ਲੋਕਾਂ ਲਈ ਸਰਕਾਰ ਦਾ ਇਹ ਪਲਾਨ ਅਣਮੁੱਲਾ ਤੋਹਫ਼ਾ ਹੀ ਸੀ|
ਇਸ ਦੇ ਪਹਿਲੇ ਅਤੇ ਦੂਜੇ ਫੇਜ਼ ਲਈ ਸਰਕਾਰ ਨੇ 900 ਏਕੜ ਦੇ ਕਰੀਬ ਜ਼ਮੀਨ ਐਕੁਆਇਰ ਕਰ ਕੇ ਇੱਥੇ ਬੀਐੱਸਐਨਐਲ ਦਾ ਦਰਮਿਆਨਾ ਜਿਹਾ ਯੂਨਿਟ ਲਗਾਉਣ ਤੋਂ ਇਲਾਵਾ ਲਈ 1995 ਤੱਕ ਇੱਥੇ 165 ਦੇ ਕਰੀਬ ਸਨਅਤੀ ਇਕਾਈਆਂ ਕੰਮ ਕਰਨ ਲੱਗੀਆਂ। ਇਨ੍ਹਾਂ ਵਿਚ 6000 ਦੇ ਕਰੀਬ ਮਜ਼ਦੂਰ ਕੰਮ ਕਰਦੇ ਸਨ| ਇੱਥੇ ਨਵੀਆਂ ਇਕਾਈਆਂ ਲੱਗਣ ਦੇ ਨਾਲ ਹੀ ਪਹਿਲਾਂ ਲੱਗੀਆਂ ਇਕਾਈਆਂ ਬੰਦ ਹੋਣੀਆਂ ਸ਼ੁਰੂ ਹੋ ਗਈਆਂ। ਹੁਣ ਇੱਥੇ ਕੇਵਲ 60 ਸਨਅਤੀ ਇਕਾਈਆਂ ਹੀ ਕੰਮ ਕਰਦੀਆਂ ਹਨ ਜਿਨ੍ਹਾਂ ਵਿਚ 1800 ਦੇ ਲਗਪਗ ਮਜ਼ਦੂਰ ਕੰਮ ਕਰਦੇ ਹਨ| ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਇਸ ਕੰਪਲੈਕਸ ਦੀ ਤਰੱਕੀ ਵੱਲੋਂ ਲਗਾਤਾਰ ਆਪਣੇ ਹੱਥ ਪਿੱਛੇ ਨੂੰ ਖਿਚਣ ਕਰ ਕੇ ਇਸ ਕੰਪਲੈਕਸ ਦਾ ਨਾਂ ਅੱਜ ‘ਫੋਕਲ ਪੁਆਇੰਟ’ ਕਰ ਦਿੱਤਾ ਗਿਆ ਹੈ| ਐਕੁਆਇਰ ਕੀਤੀ ਜ਼ਮੀਨ ਬੇਕਾਰ ਪਈ ਹੈ ਅਤੇ ਇਕ ਵੇਲੇ ਸੈਂਕੜੇ ਮਜ਼ਦੂਰਾਂ ਨੂੰ ਰੁਜ਼ਗਾਰ ਦੇ ਰਹੇ ਯੂਨਿਟਾਂ ਵਿੱਚ ਉੱਲੂ ਬੋਲਦੇ ਹਨ|

Advertisement

ਸਰਕਾਰ ਦੀ ਬੇਰੁਖ਼ੀ ਤੋਂ ਸਨਅਤਕਾਰ ਨਿਰਾਸ਼

ਗੋਇੰਦਵਾਲ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ ਅਤੇ ਜਨਰਲ ਸਕੱਤਰ ਹਰਭਿੰਦਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਵੱਲੋਂ ਸਨਅਤੀ ਕੇਂਦਰ ਦੇ ਸਨਅਤਕਾਰਾਂ ਦੇ ਮਸਲੇ ਹੱਲ ਕਰਨ ਲਈ ਪੰਜਾਬ ਲਘੂ ਉਦਯੋਗ ਅਤੇ ਨਿਰਯਾਤ ਕਾਰਪੋਰੇਸ਼ਨ ਦੇ ਅਧਿਕਾਰੀਆਂ ਨੂੰ ਸਪਸ਼ਟ ਹਦਾਇਤਾਂ ਕਰਨ ’ਤੇ ਵੀ ਕੋਈ ਕਾਰਵਾਈ ਨਾ ਕਰਨ ਕਰ ਕੇ ਇਸ ਸਨਅਤੀ ਕੇਂਦਰ ਦੀ ਹਾਲਤ ਵਿਚ ਸੁਧਾਰ ਨਹੀਂ ਹੋ ਰਿਹਾ| ਉਨ੍ਹਾਂ ਕਿਹਾ ਕਿ ਉਹ ਚੋਣਾਂ ਦੌਰਾਨ ਰਾਜਸੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਸ ਸਨਅਤੀ ਕੇਂਦਰ ਦੀ ਤਰੱਕੀ ਵੱਲ ਬਣਦਾ ਧਿਆਨ ਦੇਣ ਦੀ ਅਪੀਲ ਕਰਨਗੇ| ਸਰਕਾਰ ਵੱਲੋਂ ਇੱਥੇ ਕੇਂਦਰੀ ਜੇਲ੍ਹ ਦੀ ਸਥਾਪਨਾ ਕਰਨ ਨਾਲ ਇਸ ਸਨਅਤੀ ਕੇਂਦਰ ਦੀ ਮੂਲ ਭਾਵਨਾ ਜਾਂਦੀ ਰਹੀ ਹੈ|

Advertisement
Author Image

joginder kumar

View all posts

Advertisement
Advertisement
×