For the best experience, open
https://m.punjabitribuneonline.com
on your mobile browser.
Advertisement

ਸਨਅਤੀ ਸ਼ਹਿਰ ’ਚ ਸਾਰਾ ਦਿਨ ਛਾਈ ਰਹੀ ਬੱਦਲਵਾਈ

09:18 PM Jun 29, 2023 IST
ਸਨਅਤੀ ਸ਼ਹਿਰ ’ਚ ਸਾਰਾ ਦਿਨ ਛਾਈ ਰਹੀ ਬੱਦਲਵਾਈ
Advertisement

ਸਤਵਿੰਦਰ ਬਸਰਾ

Advertisement

ਲੁਧਿਆਣਾ, 25 ਜੂਨ

ਸਨਅਤੀ ਸ਼ਹਿਰ ਲੁਧਿਆਣਾ ਵਿੱਚ 25, 26 ਅਤੇ 27 ਜੂਨ ਤੱਕ ਮੀਂਹ ਪੈਣ ਦੀ ਕੀਤੀ ਗਈ ਪੇਸ਼ੀਨਗੋਈ ਦੇ ਬਾਵਜੂਦ ਅੱਜ ਸਾਰਾ ਦਿਨ ਬੱਦਲਵਾਈ ਰਹਿਣ ‘ਤੇ ਵੀ ਮੀਂਹ ਨਹੀਂ ਪਿਆ। ਸਾਰਾ ਦਿਨ ਹਨੇਰੀ ਚੱਲਣ ਨਾਲ ਉਸਾਰੀ ਅਧੀਨ ਸੜਕਾਂ ਤੋਂ ਉੱਡਦੀ ਧੂੜ ਕਾਰਨ ਦੋ ਪਹੀਆ ਵਾਹਨ ਚਾਲਕਾਂ ਅਤੇ ਪੈਦਲ ਰਾਹਗੀਰਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਜੁਲਾਈ ਮਹੀਨੇ ਆਉਣ ਵਾਲੀ ਮੌਨਸੂਨ ਇਸ ਵਾਰ ਕਰੀਬ ਡੇਢ ਹਫ਼ਤਾ ਪਹਿਲਾ ਆਉਣ ਦੀ ਸੰਭਾਵਨਾ ਪ੍ਰਗਟਾਈ ਗਈ ਸੀ। ਇਸ ਨੂੰ ਲੈ ਕੇ ਮੌਸਮ ਮਾਹਿਰਾਂ ਨੇ ਲਗਾਤਾਰ ਤਿੰਨ ਦਿਨ ਮੀਂਹ ਪੈਣ ਦੀ ਪੇਸ਼ੀਨਗੋਈ ਕੀਤੀ ਹੋਈ ਸੀ। ਐਤਵਾਰ ਸਾਰਾ ਦਿਨ ਵਾਰ-ਵਾਰ ਅਕਾਸ਼ ਵਿੱਚ ਸੰਘਣੀ ਬੱਦਲਵਾਈ ਤਾਂ ਹੁੰਦੀ ਰਹੀ ਪਰ ਹਨੇਰੀ ਚਲਦੀ ਹੋਣ ਕਰ ਕੇ ਇਹ ਬੱਦਲ ਸੁੱਕੇ ਹੀ ਅੱਗੇ ਲੰਘਦੇ ਰਹੇ। ਭਾਵੇਂ ਬੀਤੇ ਦਿਨ 30 ਡਿਗਰੀ ਸੈਲਸੀਅਸ ਦੇ ਮੁਕਾਬਲੇ ਅੱਜ ਵੱਧ ਤੋਂ ਵੱਧ ਤਾਪਮਾਨ 34.4 ਡਿਗਰੀ ਸੈਲਸੀਅਸ ਸੀ ਪਰ ਤੇਜ਼ ਹਵਾ ਕਰ ਕੇ ਗਰਮੀ ਬੀਤੇ ਦਿਨ ਨਾਲੋਂ ਘੱਟ ਮਹਿਸੂਸ ਹੋ ਰਹੀ ਸੀ। ਮੀਂਹ ਦੀ ਉਡੀਕ ਕਰਦੇ ਲੁਧਿਆਣਵੀਆਂ ਨੇ ਅੱਜ ਠੰਢੀ ਹਵਾ ਚੱਲਦੀ ਹੋਣ ਕਰ ਕੇ ਘਰਾਂ ਦੇ ਅੰਦਰ ਬੈਠਣ ਦੀ ਥਾਂ ਪਾਰਕਾਂ ਅਤੇ ਹੋਰ ਖੁੱਲ੍ਹੀਆਂ ਥਾਵਾਂ ‘ਤੇ ਘੁੰਮਣ ਨੂੰ ਤਰਜੀਹ ਦਿੱਤੀ। ਸ਼ਹਿਰ ਦੇ ਫਿਰੋਜ਼ਪੁਰ ਰੋਡ ‘ਤੇ ਚੱਲ ਰਹੇ ਉਸਾਰੀ ਕਾਰਜਾਂ ਕਰਕੇ, ਟਰਾਂਸਪੋਰਟ ਨਗਰ ਦੀਆਂ ਟੁੱਟੀਆਂ ਸੜ੍ਹਕਾਂ ਅਤੇ ਤਾਜਪੁਰ ਸੜਕ ਤੋਂ ਹਨ੍ਹੇਰੀ ਨਾਲ ਉੱਡਦੀ ਧੂੜ ਨੇ ਸਾਰਾ ਦਿਨ ਦੋ ਪਹੀਆ ਚਾਲਕਾਂ ਅਤੇ ਪੈਦਲ ਰਾਹਗੀਰਾਂ ਦਾ ਜਿਉਣਾ ਔਖਾ ਕਰੀ ਰੱਖਿਆ। ਦੂਜੇ ਪਾਸੇ ਪੀਏਯੂ ਦੀ ਮੌਸਮ ਵਿਗਿਆਨੀ ਡਾ. ਕੇਕੇ ਗਿੱਲ ਨੇ ਕਿਹਾ ਕਿ ਮੌਸਮ ਵਿੱਚ ਇੱਕਦਮ ਆਏ ਬਦਲਾਅ ਕਰਕੇ ਮੌਨਸੂਨ ਜਲਦੀ ਆਈ ਹੈ। ਹਨੇਰੀ ਚੱਲਣ ਨਾਲ ਸਵੇਰ ਅਤੇ ਸ਼ਾਮ ਦੇ ਤਾਪਮਾਨ ਵਿੱਚ ਗਿਰਾਵਟ ਆਉਣ ਦੀ ਸੰਭਾਵਨਾ ਹੈ।

Advertisement
Tags :
Advertisement
Advertisement
×