For the best experience, open
https://m.punjabitribuneonline.com
on your mobile browser.
Advertisement

ਨਵੀਂ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਇੰਡੀਗੋ ਜਹਾਜ਼ ਨੂੰ ਲੱਗੇ ਜ਼ੋਰਦਾਰ ਝਟਕੇ, ਯਾਤਰੀ ਖ਼ੌਫ਼ਜ਼ਦਾ

01:32 PM Feb 20, 2024 IST
ਨਵੀਂ ਦਿੱਲੀ ਤੋਂ ਸ੍ਰੀਨਗਰ ਜਾ ਰਹੇ ਇੰਡੀਗੋ ਜਹਾਜ਼ ਨੂੰ ਲੱਗੇ ਜ਼ੋਰਦਾਰ ਝਟਕੇ  ਯਾਤਰੀ ਖ਼ੌਫ਼ਜ਼ਦਾ
Advertisement

ਨਵੀਂ ਦਿੱਲੀ, 20 ਫਰਵਰੀ
ਨਵੀਂ ਦਿੱਲੀ ਤੋਂ ਸ੍ਰੀਨਗਰ ਜਾ ਰਹੀ ਇੰਡੀਗੋ ਉਡਾਣ (6ਈ6125) ਖਰਾਬ ਮੌਸਮ ’ਚ ਫੱਸ ਗਈ। ਇਸ ਦੌਰਾਨ ਜਹਾਜ਼ ਨੂੰ ਦੋ ਜ਼ੋਰਦਾਰ ਝਟਕੇ ਲੱਗੇ। ਝਟਕਿਆਂ ਕਾਰਨ ਯਾਤਰੀਆਂ ਵਿੱਚ ਖ਼ੌਫਜ਼ਦਾ ਹੋ ਗਏ। ਚਾਲਕ ਦਲ ਨੇ ਜਹਾਜ਼ ਤੇ ਯਾਤਰੀਆਂ ਨੂੰ ਸੰਭਾਲਦਿਆਂ ਸ੍ਰੀਨਗਰ 'ਚ ਜਹਾਜ਼ ਦੀ ਸਫਲਤਾ ਨਾਲ ਉਤਾਰ ਲਿਆ। ਇਸ ਤੋਂ ਬਾਅਦ ਯਾਤਰੀਆਂ ਨੇ ਸੁੱਖ ਦਾ ਸਾਹ ਲਿਆ। ਹਾਦਸੇ 'ਚ ਸਵਾਰੀਆਂ ਵਾਲ-ਵਾਲ ਬਚ ਗਈਆਂ। ਜਹਾਜ਼ ਬੀਤੀ ਸ਼ਾਮ 5.25 ’ਤੇ ਦਿੱਲੀ ਤੋਂ ਰਵਾਨਾ ਹੋਇਆ ਸੀ। ਰਸਤੇ ਵਿਚ ਉਹ ਤੂਫਾਨ ਵਿਚ ਫਸ ਗਿਆ। ਜਹਾਜ਼ ਨੂੰ ਦੋ ਜ਼ੋਰਦਾਰ ਝਟਕੇ ਲੱਗੇ। ਇਸ ਕਾਰਨ ਯਾਤਰੀ ਡਰ ਗਏ। ਅਚਾਨਕ ਹਫੜਾ-ਦਫੜੀ ਦਾ ਮਾਹੌਲ ਬਣ ਗਿਆ। ਸਵਾਰੀਆਂ ਵਿੱਚ ਘਬਰਾਹਟ ਹੋਣੀ ਸ਼ੁਰੂ ਹੋ ਗਈ। ਬਾਅਦ ਵਿੱਚ ਜਦੋਂ ਸਥਿਤੀ ਕਾਬੂ ਵਿੱਚ ਆਈ ਤਾਂ ਬੱਚਿਆਂ ਅਤੇ ਹੋਰ ਕਈ ਸਵਾਰੀਆਂ ਨੂੰ ਪਾਣੀ ਪਿਲਾ ਕੇ ਸ਼ਾਂਤ ਕੀਤਾ ਗਿਆ।

Advertisement

Advertisement
Author Image

Advertisement
Advertisement
×