For the best experience, open
https://m.punjabitribuneonline.com
on your mobile browser.
Advertisement

ਭਾਰਤੀ ਮਹਿਲਾ ਟੀਮ ਨੇ ਟੀ-20 ਲੜੀ ਜਿੱਤੀ

07:31 AM May 10, 2024 IST
ਭਾਰਤੀ ਮਹਿਲਾ ਟੀਮ ਨੇ ਟੀ 20 ਲੜੀ ਜਿੱਤੀ
Advertisement

ਸਿਲਹਟ (ਬੰਗਲਾਦੇਸ਼), 9 ਮਈ
ਰਿਚਾ ਘੋਸ਼ ਦੀ 28 ਦੌੜਾਂ ਦੀ ਨਾਬਾਦ ਪਾਰੀ ਤੋਂ ਬਾਅਦ, ਰਾਧਾ ਯਾਦਵ (24 ਦੌੜਾਂ ’ਤੇ 3 ਵਿਕਟਾਂ) ਦੀ ਸ਼ਾਨਦਾਰ ਗੇਂਦਬਾਜ਼ੀ ਦੀ ਬਦੌਲਤ ਭਾਰਤ ਨੇ ਅੱਜ ਬੰਗਲਾਦੇਸ਼ ਦੇ ਖ਼ਿਲਾਫ਼ ਪੰਜਵਾਂ ਅਤੇ ਆਖਰੀ ਮਹਿਲਾ ਟੀ-20 ਕੌਮਾਂਤਰੀ ਮੈਚ 21 ਦੌੜਾਂ ਨਾਲ ਜਿੱਤ ਕੇ ਲੜੀ 5-0 ਨਾਲ ਆਪਣੇ ਨਾਂ ਕਰ ਲਈ ਹੈ। ਬੰਗਲਾਦੇਸ਼ ਨੇ 157 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਚੰਗੀ ਸ਼ੁਰੂਆਤ ਕੀਤੀ ਪਰ ਖੱਬੇ ਹੱਥ ਦੀ ਸਪਿੰਨਰ ਰਾਧਾ ਯਾਦਵ ਦੀ ਗੇਂਦਬਾਜ਼ੀ ਅੱਗੇ ਢਹਿ-ਢੇਰੀ ਹੋਣ ਕਾਰਨ ਮੇਜ਼ਬਾਨ ਟੀਮ 20 ਓਵਰਾਂ ਵਿੱਚ ਛੇ ਵਿਕਟਾਂ ’ਤੇ 136 ਦੌੜਾਂ ਹੀ ਬਣਾ ਸਕੀ। ਬੰਗਲਾਦੇਸ਼ ਲਈ ਰਿਤੂ ਮੌਨੀ ਦੀਆਂ 37 ਦੌੜਾਂ ਤੇ ਸ਼ਰੀਫਾ ਖਾਤੂਨ ਦੀਆਂ 28 ਦੌੜਾਂ ਦੀ ਨਾਬਾਦ ਪਾਰੀ ਵੀ ਕਿਸੇ ਕੰਮ ਨਹੀਂ ਆਈ। ਆਲ ਰਾਊਂਡਰ ਮੌਨੀ ਤੇ ਸ਼ਰੀਫਾ ਨੇ ਛੇਵੇਂ ਵਿਕਟ ਲਈ 57 ਦੌੜਾਂ ਦੀ ਸਾਂਝੇਦਾਰੀ ਬਣਾ ਕੇ ਭਾਰਤ ਨੂੰ ਦਬਾਅ ਵਿੱਚ ਲਿਆ ਦਿੱਤਾ ਪਰ ਮਹਿਮਾਨ ਟੀਮ ਨੇ ਅਖੀਰ ਵੱਚ ਲੜੀ ਜਿੱਤ ਲਈ। -ਪੀਟੀਆਈ

Advertisement

Advertisement
Author Image

joginder kumar

View all posts

Advertisement
Advertisement
×