ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਟੀ20 ਲੜੀ ਜਿੱਤਣ ਦੇ ਇਰਾਦੇ ਨਾਲ ਮੈਦਾਨ ਵਿੱਚ ਉੱਤਰੇਗੀ ਭਾਰਤੀ ਮਹਿਲਾ ਟੀਮ

08:30 AM Jan 07, 2024 IST

ਮੁੰਬਈ, 6 ਜਨਵਰੀ
ਪਹਿਲੇ ਮੈਚ ਵਿੱਚ ਵੱਡੀ ਜਿੱਤ ਤੋਂ ਉਤਸ਼ਾਹਿਤ ਭਾਰਤੀ ਮਹਿਲਾ ਟੀਮ ਆਸਟਰੇਲੀਆ ਖ਼ਿਲਾਫ਼ ਭਲਕੇ ਐਤਵਾਰ ਨੂੰ ਇੱਥੇ ਹੋਣ ਵਾਲੇ ਦੂਜੇ ਟੀ20 ਕੌਮਾਂਤਰੀ ਕ੍ਰਿਕਟ ਮੈਚ ਵਿੱਚ ਆਪਣਾ ਆਲਰਾਊਂਡ ਪ੍ਰਦਰਸ਼ਨ ਜਾਰੀ ਰੱਖ ਕੇ ਤਿੰਨ ਮੈਚਾਂ ਦੀ ਲੜੀ ਵਿੱਚ ਲੀਡ ਹਾਸਲ ਕਰਨ ਦੀ ਕੋਸ਼ਿਸ਼ ਕਰੇਗੀ। ਇੱਕ ਰੋਜ਼ਾ ਲੜੀ ਵਿੱਚ ਤਿੰਨ ਮੈਚ ਹਾਰਨ ਮਗਰੋਂ ਭਾਰਤੀ ਮਹਿਲਾ ਟੀਮ ਨੇ ਪਹਿਲੇ ਟੀ20 ਮੈਚ ਵਿੱਚ ਖੇਡ ਦੇ ਹਰ ਵਿਭਾਗ ’ਚ ਚੰਗਾ ਪ੍ਰਦਰਸ਼ਨ ਕਰਕੇ ਆਸਟਰੇਲੀਆ ਨੂੰ ਨੌਂ ਵਿਕਟਾਂ ਨਾਲ ਹਰਾਇਆ ਸੀ, ਜੋ ਟੀਮ ਦੀ ਸਭ ਤੋਂ ਵੱਡੀ ਜਿੱਤ ਹੈ। ਭਾਰਤ ਸਾਹਮਣੇ 142 ਦੌੜਾਂ ਦਾ ਟੀਚਾ ਸੀ, ਜੋ ਉਸ ਨੇ ਸ਼ੈਫਾਲੀ ਵਰਮਾ (ਨਾਬਾਦ 64) ਅਤੇ ਸਮ੍ਰਿਤੀ ਮੰਧਾਨਾ (54) ਵਿਚਾਲੇ ਪਹਿਲੀ ਵਿਕਟ ਲਈ 137 ਦੌੜਾਂ ਦੀ ਭਾਈਵਾਲੀ ਦੇ ਸਿਰ ’ਤੇ ਸੌਖਿਆ ਹੀ ਹਾਸਲ ਕਰ ਲਿਆ। ਭਾਰਤੀ ਗੇਂਦਬਾਜ਼ ਟਿਟਾਸ ਸਾਧੂ ਨੇ ਚਾਰ ਓਵਰ ਵਿੱਚ 17 ਦੌੜਾਂ ਦੇ ਕੇ ਚਾਰ ਵਿਕਟਾਂ ਲਈਆਂ। ਸਪਿੰਨਰ ਦੀਪਤੀ ਸ਼ਰਮਾ ਅਤੇ ਸ਼੍ਰੇਯੰਕਾ ਪਾਟਿਲ ਨੇ ਦੋ-ਦੋ ਵਿਕਟਾਂ ਲੈ ਕੇ ਚੰਗਾ ਪ੍ਰਦਰਸ਼ਨ ਕੀਤਾ ਸੀ। -ਪੀਟੀਆਈ

Advertisement

ਇੰਗਲੈਂਡ ਲਾਇਨਜ਼ ਖ਼ਿਲਾਫ਼ ਭਾਰਤ ‘ਏ’ ਦੀ ਅਗਵਾਈ ਕਰੇਗਾ ਅਭਿਮੰਨਿਊ

ਮੁੰਬਈ: ਬੰਗਾਲ ਦੇ ਤਜਰਬੇਕਾਰ ਖਿਡਾਰੀ ਅਭਿਮੰਨਿਊ ਈਸ਼ਵਰਨ ਨੂੰ ਇੰਗਲੈਂਡ ਲਾਇਨਜ਼ ਖ਼ਿਲਾਫ਼ ਆਗਾਮੀ ਚਾਰ ਰੋਜ਼ਾ ਮੈਚ ਲਈ ਅੱਜ ਇੱਥੇ 13 ਮੈਂਬਰੀ ਭਾਰਤ ‘ਏ’ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਇੰਗਲੈਂਡ ਲਾਇਨਜ਼ ਦੀ ਟੀਮ ਭਾਰਤ ਦੌਰੇ ’ਤੇ ਇਸ ਮੈਚ ਤੋਂ ਪਹਿਲਾਂ ਦੋ ਰੋਜ਼ਾ ਅਭਿਆਸ ਮੈਚ ਵੀ ਖੇਡੇਗੀ, ਜੋ 12-13 ਜਨਵਰੀ ਨੂੰ ਅਹਿਮਦਾਬਾਦ ਵਿੱਚ ਹੋਵੇਗਾ। ਇਸ ਮਗਰੋਂ 17 ਤੋਂ 20 ਜਨਵਰੀ ਤੱਕ ਨਰੇਂਦਰ ਮੋਦੀ ਸਟੇਡੀਅਮ ਵਿੱਚ ਚਾਰ ਰੋਜ਼ਾ ਮੈਚ ਖੇਡਿਆ ਜਾਵੇਗਾ। ਭਾਰਤੀ ਟੀਮ ਵਿੱਚ ਸਾਈ ਸੁਦਰਸ਼ਨ, ਰਜਤ ਪਾਟੀਦਾਰ, ਕੇਐੱਸ ਭਰਤ ਅਤੇ ਨਵਦੀਪ ਸੈਣੀ ਵੀ ਸ਼ਾਮਲ ਹਨ। ਭਾਰਤ ‘ਏ’ ਟੀਮ ਦੱਖਣੀ ਅਫਰੀਕਾ ਦੌਰੇ ਤੋਂ ਖੇਡ ਕੇ ਆ ਰਹੀ ਹੈ, ਜਿਸ ਵਿੱਚ ਟੀਮ ਨੇ ਦੋ ਟੈਸਟ ਮੈਚ ਡਰਾਅ ਖੇਡੇ ਸੀ। -ਪੀਟੀਆਈ

Advertisement
Advertisement