For the best experience, open
https://m.punjabitribuneonline.com
on your mobile browser.
Advertisement

ਭਾਰਤੀ ਮਹਿਲਾ ਟੀਮ ਦਾ ਸੋਨ ਤਗ਼ਮੇ ’ਤੇ ਨਿਸ਼ਾਨਾ

08:12 AM May 26, 2024 IST
ਭਾਰਤੀ ਮਹਿਲਾ ਟੀਮ ਦਾ ਸੋਨ ਤਗ਼ਮੇ ’ਤੇ ਨਿਸ਼ਾਨਾ
ਭਾਰਤੀ ਮਹਿਲਾ ਕੰਪਾਊਂਡ ਟੀਮ ਸੋਨ ਤਗਮਿਆਂ ਨਾਲ। -ਫੋਟੋ: ਪੀਟੀਆਈ
Advertisement

ਯੋਚਿਓਨ (ਦੱਖਣੀ ਕੋਰੀਆ), 25 ਮਈ
ਜਯੋਤੀ ਸੁਰੇਖਾ ਵੇਨਮ, ਪ੍ਰਨੀਤ ਕੌਰ ਅਤੇ ਅਦਿਤੀ ਸਵਾਮੀ ਦੀ ਭਾਰਤੀ ਤਿੱਕੜੀ ਨੇ ਤੀਰਅੰਦਾਜ਼ੀ ਵਿਸ਼ਵ ਕੱਪ ਦੇ ਮਹਿਲਾ ਕੰਪਾਊਂਡ ਵਰਗ ਵਿੱਚ ਲਗਾਤਾਰ ਤੀਜਾ ਸੋਨ ਤਗਮਾ ਜਿੱਤਿਆ ਜਦਕਿ ਮਿਕਸਡ ਟੀਮ ਨੂੰ ਚਾਂਦੀ ਦੇ ਤਗਮੇ ਨਾਲ ਸਬਰ ਕਰਨਾ ਪਿਆ। ਦੁਨੀਆ ਦੀ ਨੰਬਰ ਇਕ ਭਾਰਤੀ ਟੀਮ ਨੇ ਤੁਰਕੀ ਦੀ ਹੇਜ਼ਲ ਬੁਰੂਨ, ਆਇਸੇ ਬੇਰਾ ਸੁਜ਼ੇਰ ਅਤੇ ਬੇਗਮ ਯੁਵਾ ਦੀ ਟੀਮ ਨੂੰ 232-226 ਨਾਲ ਹਰਾ ਕੇ ਪਹਿਲਾ ਸਥਾਨ ਹਾਸਲ ਕੀਤਾ। ਦੂਜੇ ਪਾਸੇ ਏਸ਼ਿਆਈ ਖੇਡਾਂ ਦੀ ਚੈਂਪੀਅਨ ਜਯੋਤੀ ਦੂਜਾ ਸੋਨ ਤਮਗਾ ਨਹੀਂ ਜਿੱਤ ਸਕੀ। ਉਸ ਨੂੰ ਪ੍ਰਿਯਾਂਸ਼ ਨਾਲ ਕੰਪਾਊਂਡ ਮਿਕਸਡ ਟੀਮ ਫਾਈਨਲ ਵਿੱਚ ਓਲੀਵੀਆ ਡੀਨ ਅਤੇ ਸਵੀਅਰ ਸੁਲੀਵਾਨ ਦੀ ਅਮਰੀਕੀ ਜੋੜੀ ਹੱਥੋਂ 155-153 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਜਯੋਤੀ, ਪ੍ਰਨੀਤ ਅਤੇ ਵਿਸ਼ਵ ਚੈਂਪੀਅਨ ਆਦਿਤੀ ਨੇ ਵਿਸ਼ਵ ਕੱਪ ਵਿੱਚ ਸੋਨ ਤਗਮਿਆਂ ਦੀ ਹੈਟ੍ਰਿਕ ਲਾ ਦਿੱਤੀ ਹੈ। ਉਨ੍ਹਾਂ ਨੇ ਪਿਛਲੇ ਮਹੀਨੇ ਸ਼ੰਘਾਈ ਅਤੇ ਪਿਛਲੇ ਸਾਲ ਪੈਰਿਸ ’ਚ ਵੀ ਸੋਨ ਤਗਮੇ ਜਿੱਤੇ ਸਨ।
ਕੰਪਾਊਂਡ ਮਹਿਲਾ ਟੀਮ ਦੇ ਫਾਈਨਲ ਵਿੱਚ ਦੂਜਾ ਦਰਜਾ ਪ੍ਰਾਪਤ ਭਾਰਤੀ ਟੀਮ ਨੇ ਪਹਿਲੇ ਗੇੜ ਵਿੱਚ ਸੈਂਟਰ ਨੇੜੇ ਤਿੰਨ ਐਕਸ ਨਾਲ ਸ਼ੁਰੂਆਤ ਕੀਤੀ ਅਤੇ ਅਗਲੇ ਤਿੰਨ ਤੀਰਾਂ ’ਤੇ ਇੱਕ-ਇੱਕ ਅੰਕ ਹੀ ਗੁਆਇਆ। ਛੇ ਤੀਰਾਂ ਦੇ ਦੂਜੇ ਗੇੜ ਵਿੱਚ ਭਾਰਤ ਨੇ ਪੰਜ ਪਰਫੈਕਟ 10, ਦੋ ਐਕਸ ਅਤੇ ਇੱਕ 9 ਦੇ ਸਕੋਰ ਨਾਲ ਚਾਰ ਅੰਕਾਂ ਦੀ ਲੀਡ ਲੈ ਲਈ। ਤੀਜੇ ਗੇੜ ਵਿੱਚ ਤੁਰਕੀ ਨੇ ਚਾਰ 10 ਅਤੇ ਇੱਕ ਐਕਸ ਨਾਲ ਵਾਪਸੀ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਪਰ ਭਾਰਤ ਅੱਗੇ ਰਿਹਾ। ਭਾਰਤ ਨੇ ਇੱਕ ਵਾਰ ਫਿਰ ਤਿੰਨ 10 ਅਤੇ ਇੱਕ ਐਕਸ ਰਾਹੀਂ 58 ਅੰਕਾਂ ਨਾਲ ਜਿੱਤ ਦਰਜ ਕੀਤੀ। -ਪੀਟੀਆਈ

Advertisement

Advertisement
Advertisement
Advertisement
Author Image

sukhwinder singh

View all posts

Advertisement