ਭਾਰਤੀ ਮੂਲ ਦੀ ਡਾਕਟਰ ਨੇ ਬਰਤਾਨਵੀ ਟੈਲੀਵਿਜ਼ਨ ’ਤੇ ਇਤਿਹਾਸ ਸਿਰਜਿਆ
07:39 AM Oct 07, 2024 IST
Advertisement
ਲੰਡਨ, 6 ਅਕਤੂਬਰ
ਬਰਤਾਨੀਆ ਦੇ ਸਭ ਤੋਂ ਹਰਮਨਪਿਆਰੇ ਟੈਲੀਵਿਜ਼ਨ ਨ੍ਰਿਤ ਮੁਕਾਬਲਿਆਂ ’ਚੋਂ ਇਕ ਵਿੱਚ ਹਿੱਸਾ ਲੈ ਰਹੀ ਭਾਰਤੀ ਮੂਲ ਦੀ ਸਕੌਟਿਸ਼ ਡਾਕਟਰ ਅਤੇ ਲੇਖਿਕਾ ਨੇ ਸ਼ੋਅ ਦੇ 20 ਸਾਲ ਦੇ ਇਤਿਹਾਸ ਵਿੱਚ ਪਹਿਲੀ ਵਾਰ ਬੌਲੀਵੁੱਡ ਗੀਤ ’ਤੇ ਨ੍ਰਿਤ ਕਰ ਕੇ ਇਤਿਹਾਸ ਸਿਰਜ ਦਿੱਤਾ। ਡਾ. ਪੂਨਮ ਕ੍ਰਿਸ਼ਨ ਨੇ ਸ਼ਨਿਚਰਵਾਰ ਸ਼ਾਮ ਨੂੰ ਪ੍ਰਸਾਰਿਤ ਬੀਬੀਸੀ ਦੇ ‘ਸਟ੍ਰਿਕਲੀ ਕਮ ਡਾਂਸਿੰਗ’ ਪ੍ਰੋਗਰਾਮ ਦੇ ਇਤਿਹਾਸ ਵਿੱਚ ਪਹਿਲੀ ਵਾਰ ਭਾਰਤੀ ਗਾਣੇ ’ਤੇ ਨ੍ਰਿਤ ਕੀਤਾ। ਉਨ੍ਹਾਂ ਨੇ ਸਾਲ 2001 ਦੀ ਸੁਪਰਹਿੱਟ ਫਿਲਮ ‘ਕਭੀ ਖੁਸ਼ੀ ਕਭੀ ਗਮ’ ਦੇ ‘ਬੋਲੇ ਚੂੜੀਆਂ’ ਗੀਤ ’ਤੇ ਨ੍ਰਿਤ ਕੀਤਾ। ਫਿਜ਼ੀਸ਼ੀਅਨ ਵਜੋਂ ਕੰਮ ਕਰਦੀ ਪੂਨਮ ਆਪਣੇ ਮਾਪਿਆਂ ਦੇ ਸੰਘਰਸ਼ ਬਾਰੇ ਦੱਸਦੀ ਹੋਈ ਰੋ ਪਈ। ਪੂਨਮ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਜਦੋਂ ਪੰਜਾਬ ਤੋਂ ਸਕੌਟਲੈਂਡ ਆਏ ਤਾਂ ਉਨ੍ਹਾਂ ਕੋਲ ਕੁਝ ਨਹੀਂ ਸੀ। ਪੂਨਮ ਨੇ ਇਹ ਨ੍ਰਿਤ ਆਪਣੀ ਦਾਦੀ ਨੂੰ ਸਮਰਪਿਤ ਕੀਤਾ। -ਪੀਟੀਆਈ
Advertisement
Advertisement
Advertisement