For the best experience, open
https://m.punjabitribuneonline.com
on your mobile browser.
Advertisement

ਭਾਰਤੀ ਵਿਅਕਤੀ ਨੇ ਟਰੱਕ ਰਾਹੀਂ ਵ੍ਹਾਈਟ ਹਾਊਸ ’ਤੇ ਹਮਲੇ ਦਾ ਦੋਸ਼ ਕਬੂਲਿਆ

07:01 AM May 15, 2024 IST
ਭਾਰਤੀ ਵਿਅਕਤੀ ਨੇ ਟਰੱਕ ਰਾਹੀਂ ਵ੍ਹਾਈਟ ਹਾਊਸ ’ਤੇ ਹਮਲੇ ਦਾ ਦੋਸ਼ ਕਬੂਲਿਆ
Advertisement

* ਨਾਜ਼ੀ ਵਿਚਾਰਧਾਰਾ ਤੋਂ ਸੀ ਪ੍ਰੇਰਿਤ
* ਅਗਸਤ ਮਹੀਨੇ ਸੁਣਾਈ ਜਾਵੇਗੀ ਸਜ਼ਾ

Advertisement

ਵਾਸ਼ਿੰਗਟਨ, 14 ਮਈ
ਭਾਰਤੀ ਨਾਗਰਿਕ ਨੇ ਕਿਰਾਏ ਦੇ ਟਰੱਕ ਰਾਹੀਂ ਅਮਰੀਕੀ ਰਾਸ਼ਟਰਪਤੀ ਭਵਨ ‘ਵ੍ਹਾਈਟ ਹਾਊਸ’ ਉੱਤੇ ਹਮਲਾ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। ਉਸ ਨੂੰ ਇਸ ਮਾਮਲੇ ਵਿੱਚ 23 ਅਗਸਤ ਨੂੰ ਸਜ਼ਾ ਸੁਣਾਈ ਜਾਵੇਗੀ। ਅਮਰੀਕਾ ਦੇ ਅਟਾਰਨੀ ਅਨੁਸਾਰ ਦੇਸ਼ ਵਿਚ ਪੱਕੇ ਬਾਸ਼ਿੰਦੇ ਵਜੋਂ ਰਹਿ ਰਹੇ ਭਾਰਤੀ ਨਾਗਰਿਕ ਨੇ ਜਮਹੂਰੀ ਢੰਗ ਨਾਲ ਚੁਣੀ ਸਰਕਾਰ ਨੂੰ ਨਾਜ਼ੀ ਜਰਮਨ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਵਿੱਚ ਬਦਲਣ ਦੇ ਇਰਾਦੇ ਨਾਲ ਕਿਰਾਏ ਦੇ ਟਰੱਕ ਰਾਹੀਂ ਵ੍ਹਾਈਟ ਹਾਊਸ ’ਤੇ ਹਮਲਾ ਕਰਨ ਦਾ ਦੋਸ਼ ਕਬੂਲ ਕਰ ਲਿਆ ਹੈ। ਇਸਤਗਾਸਾ ਅਤੇ ਬਚਾਅ ਪੱਖ ਵਿਚਕਾਰ ਹੋਏ ਸਮਝੌਤੇ ਦੇ ਬਿਆਨ ਅਨੁਸਾਰ ਮਿਸੂਰੀ ਦੇ ਸੇਂਟ ਲੂਈ ਦੇ ਰਹਿਣ ਵਾਲੇ ਵਰਸ਼ਿਤ ਕੰਦੂਲਾ (20) ਨੇ ਕਿਰਾਏ ਦੇ ਟਰੱਕ ਨੂੰ ਵ੍ਹਾਈਟ ਹਾਊਸ ਕੰਪਲੈਕਸ ਵਿੱਚ ਵਾੜ ਦਿੱਤਾ ਅਤੇ ਉਸ ਨੇ ਸਿਆਸੀ ਸੱਤਾ ਹਾਸਲ ਕਰਨ ਲਈ ਵ੍ਹਾਈਟ ਹਾਊਸ ਤੱਕ ਪਹੁੰਚਣ ਦੀ ਕੋਸ਼ਿਸ਼ ਵੀ ਕੀਤੀ ਸੀ। ਅਮਰੀਕੀ ਜ਼ਿਲ੍ਹਾ ਅਦਾਲਤ ਦੇ ਜੱਜ ਡਾਬਨੀ ਐੱਲ. ਫਰੈਡਰਿਕ ਵੱਲੋਂ ਕੰਦੂਲਾ ਨੂੰ ਸਜ਼ਾ 23 ਅਗਸਤ ਨੂੰ ਸੁਣਾਈ ਜਾਵੇਗੀ। ਅਮਰੀਕੀ ਅਟਾਰਨੀ ਮੈਥਿਊ ਗ੍ਰੇਵਜ਼ ਨੇ ਸੋਮਵਾਰ ਨੂੰ ਕਿਹਾ ਕਿ ਕੰਦੂਲਾ ਦਾ ਇਰਾਦਾ ਜਮਹੂਰੀ ਢੰਗ ਨਾਲ ਚੁਣੀ ਹੋਈ ਸਰਕਾਰ ਨੂੰ ਨਾਜ਼ੀ ਜਰਮਨ ਵਿਚਾਰਧਾਰਾ ਤੋਂ ਪ੍ਰੇਰਿਤ ਤਾਨਾਸ਼ਾਹੀ ਵਾਲੀ ਸਰਕਾਰ ਵਿੱਚ ਬਦਲਣਾ ਅਤੇ ਖ਼ੁਦ ਨੂੰ ਅਮਰੀਕਾ ਦਾ ਸਰਵਉੱਚ ਨੇਤਾ ਸਥਾਪਤ ਕਰਨਾ ਸੀ। ਨਿਆਂ ਵਿਭਾਗ ਨੇ ਕਿਹਾ ਕਿ ਕੰਦੂਲਾ ਨੇ ਜਾਂਚ ਕਰਨ ਵਾਲਿਆਂ ਸਾਹਮਣੇ ਕਬੂਲ ਕੀਤਾ ਕਿ ਆਪਣੇ ਮਕਸਦ ਨੂੰ ਹਾਸਲ ਕਰਨ ਲਈ ਜੇਕਰ ਲੋੜ ਪੈਂਦੀ ਤਾਂ ਉਹ ਅਮਰੀਕੀ ਰਾਸ਼ਟਰਪਤੀ ਤੇ ਹੋਰ ਲੋਕਾਂ ਦੀ ਹੱਤਿਆ ਕਰਨ ਲਈ ਵੀ ਤਿਆਰ ਸੀ। ਵਿਭਾਗ ਨੇ ਕਿਹਾ ਕਿ ਉਸ ਦੀਆਂ ਹਰਕਤਾਂ ਦਾ ਮਕਸਦ ਡਰਾ-ਧਮਕਾ ਕੇ ਜਾਂ ਦਬਾਅ ਪਾ ਕੇ ਸਰਕਾਰ ਦੇ ਕੰਮ-ਕਾਜ ਨੂੰ ਪ੍ਰਭਾਵਿਤ ਕਰਨਾ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×