ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

ਕੈਨੇਡਾ ’ਚ ਹੋਏ ਖਾਲਿਸਤਾਨੀ ਮੁਜ਼ਾਹਰੇ ਖ਼ਿਲਾਫ਼ ਰੋਸ ਦਰਜ ਕਰਵਾਏਗਾ ਭਾਰਤੀ ਹਾਈ ਕਮਿਸ਼ਨ

07:41 AM Jun 08, 2024 IST

ਨਵੀਂ ਦਿੱਲੀ, 7 ਜੂਨ (ਟਨਸ): ਸਾਕਾ ਨੀਲਾ ਤਾਰਾ ਦੀ ਵਰ੍ਹੇਗੰਢ ਮੌਕੇ 6 ਜੂਨ ਨੂੰ ਵੈਨਕੂਵਰ ਵਿੱਚ ਭਾਰਤੀ ਕੌਂਸਲਖਾਨੇ ਮੂਹਰੇ ਖਾਲਿਸਤਾਨੀ ਵੱਖਵਾਦੀਆਂ ਵੱਲੋਂ ਕੀਤੇ ਗਏ ਮੁਜ਼ਾਹਰੇ ਅਤੇ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਨੂੰ ਦਰਸਾਉਂਦੀ ਝਾਕੀ ਕੱਢੇ ਜਾਣ ਖ਼ਿਲਾਫ਼ ਭਾਰਤੀ ਹਾਈ ਕਮਿਸ਼ਨ ਵੱਲੋਂ ਓਟਵਾ ਵਿੱਚ ਕੈਨੇਡਾ ਸਰਕਾਰ ਕੋਲ ਰਸਮੀ ਤੌਰ ’ਤੇ ਰੋਸ ਦਰਜ ਕਰਵਾਇਆ ਜਾਵੇਗਾ। ਇਸ ਮੁਜ਼ਾਹਰੇ ਦੌਰਾਨ ਵੱਖਵਾਦੀਆਂ ਵੱਲੋਂ ਰੂਸੀ ਝੰਡੇ ਨੂੰ ਸਾੜਨ ਤੋਂ ਪਹਿਲਾਂ ਕਿਰਪਾਨਾਂ ਨਾਲ ਵਿੰਨ੍ਹਿਆ ਗਿਆ ਸੀ। ਇਸੇ ਤਰ੍ਹਾਂ ਦੀ ਇਕ ਝਾਕੀ ਪਹਿਲਾਂ ਬਰੈਂਪਟਨ ਤੇ ਗਰੇਟਰ ਟੋਰਾਂਟੋ ਏਰੀਆ ਵਿੱਚ ਵੀ ਕੱਢੀ ਗਈ ਸੀ, ਜਿਸ ਖ਼ਿਲਾਫ਼ ਪਿਛਲੇ ਸਾਲ 4 ਜੂਨ ਨੂੰ ਭਾਰਤੀ ਵਿਦੇਸ਼ ਦਫ਼ਤਰ ਵੱਲੋਂ ਰੋਸ ਦਰਜ ਕਰਵਾਇਆ ਗਿਆ ਸੀ। ਇਸ ਝਾਕੀ ਵਿੱਚ ਇੰਦਰਾ ਗਾਂਧੀ ਦੀ ਤਸਵੀਰ ਨੂੰ ਗੋਲੀਆਂ ਨਾਲ ਵਿੰਨ੍ਹਿਆ ਹੋਇਆ ਦਿਖਾਏ ਜਾਣ ਦੇ ਨਾਲ ਉਸ ਦੇ ਕਾਤਲਾਂ ਬੇਅੰਤ ਸਿੰਘ ਤੇ ਸਤਵੰਤ ਸਿੰਘ ਦੇ ਕੱਟਆਊਟ ਵੀ ਲੱਗੇ ਹੋਏ ਸਨ।

Advertisement

Advertisement