ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਕੈਨੇਡਾ ਸਰਹੱਦ ਪਾਰ ਕਰਨ ਤੋਂ ਪਹਿਲਾਂ ਭਾਰੀ ਠੰਢ ਬਾਰੇ ਜਾਣਦਾ ਸੀ ਭਾਰਤੀ ਪਰਿਵਾਰ

07:05 AM Mar 28, 2024 IST

ਮਿਨੀਆਪੋਲਿਸ, 27 ਮਾਰਚ
ਭਾਰਤੀ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਸਾਲ 2022 ਵਿੱਚ ਅਮਰੀਕਾ-ਕੈਨੇਡਾ ਬਾਰਡਰ ਪਾਰ ਕਰਵਾਉਣ ਤੋਂ ਪਹਿਲਾਂ ਉਥੋਂ ਦੇ ਮੁਸ਼ਕਲ ਹਾਲਾਤ ਬਾਰੇ ਚਿਤਾਵਨੀ ਦਿੱਤੀ ਗਈ ਸੀ। ਇਹ ਸਾਰੀ ਜਾਣਕਾਰੀ ਇਸਤਗਾਸਾ ਪੱਖ ਨੇ ਸੰਘੀ ਅਦਾਲਤ ਵਿੱਚ ਸਾਂਝੀ ਕੀਤੀ ਹੈ। ਦੋ ਬੱਚਿਆਂ ਸਣੇ ਪਰਿਵਾਰ ਦੇ ਚਾਰ ਮੈਂਬਰਾਂ ਦੀ ਦੋ ਸਾਲ ਪਹਿਲਾਂ ਠੰਢ ਲੱਗਣ ਕਾਰਨ ਮੌਤ ਹੋ ਗਈ ਸੀ। ‘ਡਰਟੀ ਹੈਰੀ’ ਵਜੋਂ ਬਦਨਾਮ ਹਰਸ਼ ਕੁਮਾਰ ਰਮਨਲਾਲ ਪਟੇਲ (28) ਨੇ ਇਸ ਪਰਿਵਾਰ ਨੂੰ ਗ਼ੈਰਕਾਨੂੰਨੀ ਢੰਗ ਨਾਲ ਸਰਹੱਦ ਪਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਸੀ। ਮਨੁੱਖੀ ਤਸਕਰੀ ਨਾਲ ਜੁੜੇ ਸੱਤ ਮਾਮਲਿਆਂ ਵਿੱਚ ਅੱਜ ਮਿਨੀਸੋਟਾ ਦੀ ਸੰਘੀ ਅਦਾਲਤ ਵਿੱਚ ਉਸ ਨੂੰ ਪੇਸ਼ ਕੀਤਾ ਗਿਆ। ਪਿਛਲੇ ਹਫ਼ਤੇ ਖੋਲ੍ਹੇ ਗਏ ਇੱਕ ਨਵੇਂ ਮਾਮਲੇ ਮੁਤਾਬਕ ਉਸ ਨੇ ਭਾਰਤੀ ਨਾਗਰਿਕਾਂ ਨੂੰ ਕੈਨੇਡਾ ਤੋਂ ਸ਼ਿਕਾਗੋ ਖੇਤਰ ਤੱਕ ਪਹੁੰਚਾਉਣ ਲਈ ਇੱਕ ਡਰਾਈਵਰ ਨੂੰ ਕਥਿਤ ਕੰਮ ਉੱਤੇ ਰੱਖਿਆ ਸੀ। ਉਸ ਡਰਾਈਵਰ ’ਤੇ ਵੀ ਚਾਰ ਦੋਸ਼ ਲਗਾਏ ਗਏ ਹਨ। ਜ਼ਿਕਰਯੋਗ ਹੈ ਕਿ ਜਗਦੀਸ਼ ਪਟੇਲ (39), ਉਸ ਦੀ ਪਤਨੀ ਵੈਸ਼ਾਲੀਬੇਨ ਪਟੇਲ (37), ਉਸ ਦੀ ਧੀ ਵਿਹਾਂਗੀ (11) ਅਤੇ ਪੁੱਤਰ ਧਾਰਮਿਕ (ਤਿੰਨ ਸਾਲ) ਦੀ ਅਮਰੀਕਾ ਦੀ ਸਰਹੱਦ ਨਾਲ ਲੱਗਦੇ ਕੈਨੇਡਾ ਦੇ ਮਿਨੀਸੋਟਾ ਸ਼ਹਿਰ ਵਿੱਚ ਠੰਢ ਲੱਗਣ ਕਾਰਨ ਮੌਤ ਹੋ ਗਈ ਸੀ। ਫਲੋਰਿਡਾ ਵਾਸੀ ਸਟੀਵ ਸ਼ੈਂਡ ਨੂੰ 19 ਜਨਵਰੀ 2022 ਨੂੰ ਇੱਕ ਵੈਨ ਵਿੱਚ 15 ਲੋਕਾਂ ਨੂੰ ਲੱਦ ਕੇ ਅਮਰੀਕੀ ਸਰਹੱਦ ਵਿੱਚ ਗ਼ੈਰਕਾਨੂੰਨੀ ਦਾਖ਼ਲ ਹੁੰਦਿਆਂ ਮਨੁੱਖੀ ਤਸਕਰੀ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ। ਇਸ ਵੈਨ ਵਿੱਚ ਗੁਜਰਾਤ ਦਾ ਇਹ ਪਰਿਵਾਰ ਵੀ ਸਵਾਰ ਸੀ। -ਏਪੀ

Advertisement

Advertisement
Advertisement