For the best experience, open
https://m.punjabitribuneonline.com
on your mobile browser.
Advertisement

ਭਾਰਤੀ ਅਰਥਚਾਰਾ ਦੂਜੀ ਤਿਮਾਹੀ ’ਚ 7.6 ਪ੍ਰਤੀਸ਼ਤ ਨਾਲ ਵਧਿਆ

06:39 AM Dec 01, 2023 IST
ਭਾਰਤੀ ਅਰਥਚਾਰਾ ਦੂਜੀ ਤਿਮਾਹੀ ’ਚ 7 6 ਪ੍ਰਤੀਸ਼ਤ ਨਾਲ ਵਧਿਆ
Advertisement

ਨਵੀਂ ਦਿੱਲੀ: ਭਾਰਤ ਦਾ ਅਰਥਚਾਰਾ ਸਤੰਬਰ ’ਚ ਖ਼ਤਮ ਹੋਈ ਦੂਜੀ ਤਿਮਾਹੀ ’ਚ 7.6 ਪ੍ਰਤੀਸ਼ਤ ਦੀ ਦਰ ਨਾਲ ਵਧਿਆ ਹੈ। ਜਦਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਵਾਧਾ ਦਰ 6.2 ਪ੍ਰਤੀਸ਼ਤ ਰਹੀ ਸੀ। ਸਰਕਾਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਭਾਰਤ ਤੇਜ਼ੀ ਨਾਲ ਵੱਧ ਰਹੀ ਸਭ ਤੋਂ ਵੱਡੀ ਆਰਥਿਕਤਾ ਬਣਿਆ ਹੋਇਆ ਹੈ। ਦੱਸਣਯੋਗ ਹੈ ਕਿ ਜੁਲਾਈ-ਸਤੰਬਰ ਤਿਮਾਹੀ ਦੌਰਾਨ ਚੀਨ ਦੀ ਜੀਡੀਪੀ ਵਿਕਾਸ ਦਰ 4.9 ਪ੍ਰਤੀਸ਼ਤ ਰਹੀ ਹੈ। ਕੌਮੀ ਅੰਕੜਾ ਦਫ਼ਤਰ ਮੁਤਾਬਕ ਖੇਤੀ ਖੇਤਰ ਦੀ ਜੀਵੀਏ (ਗਰੌਸ ਵੈਲਿਊ ਐਡਿਡ)ਵਾਧਾ ਦਰ 1.2 ਪ੍ਰਤੀਸ਼ਤ ਰਹੀ ਜੋ ਕਿ 2022-23 ਦੀ ਜੁਲਾਈ-ਸਤੰਬਰ ਤਿਮਾਹੀ ਵਿਚ 2.5 ਪ੍ਰਤੀਸ਼ਤ ਸੀ। ਉਤਪਾਦਨ ਖੇਤਰ ਵਿਚ ਜੀਵੀਏ ਵਿਕਾਸ ਦਰ ਵਰਤਮਾਨ ਵਿੱਤੀ ਵਰ੍ਹੇ ਦੀ ਦੂਜੀ ਤਿਮਾਹੀ ਵਿਚ 13.9 ਪ੍ਰਤੀਸ਼ਤ ਰਹੀ ਜਦਕਿ ਇਕ ਸਾਲ ਪਹਿਲਾਂ ਇਸੇ ਤਿਮਾਹੀ ਵਿਚ ਇਸ ਵਿਚ 3.8 ਪ੍ਰਤੀਸ਼ਤ ਦੀ ਗਿਰਾਵਟ ਆਈ ਸੀ। ਵਰਤਮਾਨ ਵਿੱਤੀ ਵਰ੍ਹੇ ਦੀ ਅਪਰੈਲ-ਜੂਨ ਤਿਮਾਹੀ ਦੌਰਾਨ ਜੀਡੀਪੀ ਵਿਕਾਸ ਦਰ 7.8 ਪ੍ਰਤੀਸ਼ਤ ਉਤੇ ਬਰਕਰਾਰ ਰਹੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਕਿਹਾ ਕਿ ਦੂਜੀ ਤਿਮਾਹੀ ਲਈ ਜੀਡੀਪੀ ਵਿਕਾਸ ਦਰ ਦੇ ਅੰਕੜੇ ਆਲਮੀ ਪੱਧਰ ’ਤੇ ਪਰਖ਼ ਦੇ ਸਮਿਆਂ ਦਰਮਿਆਨ ਭਾਰਤੀ ਅਰਥਚਾਰੇ ਦੀ ਮਜ਼ਬੂਤੀ ਨੂੰ ਪ੍ਰਦਰਸ਼ਿਤ ਕਰਦੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਵੱਧ ਤੋਂ ਵੱਧ ਮੌਕੇ ਪੈਦਾ ਕਰਨ ਲਈ ਤੇਜ਼ ਰਫ਼ਤਾਰ ਵਿਕਾਸ ਉਤੇ ਜ਼ੋਰ ਦੇ ਰਹੀ ਹੈ। ਪ੍ਰਧਾਨ ਮੰਤਰੀ ਨੇ ਕਿਹਾ ਕਿ ਗਰੀਬੀ ਮਿਟਾਉਣ ਤੇ ਜ਼ਿੰਦਗੀ ਸੁਖਾਲੀ ਕਰਨ ਦੇ ਯਤਨ ਕੀਤੇ ਜਾ ਰਹੇ ਹਨ। -ਪੀਟੀਆਈ

Advertisement

ਵਿੱਤੀ ਘਾਟਾ ਅਕਤੂਬਰਵਿੱਚ ਪੂਰੇ ਸਾਲ ਦੇ ਮਿੱਥੇ ਟੀਚੇ ਦਾ 45 ਪ੍ਰਤੀਸ਼ਤ

ਨਵੀਂ ਦਿੱਲੀ: ਸਰਕਾਰ ਦਾ ਵਿੱਤੀ ਘਾਟਾ ਅਕਤੂਬਰ ਦੇ ਅੰਤ ਵਿਚ ਪੂਰੇ ਸਾਲ ਦੇ ਬਜਟ ਅਨੁਮਾਨ ਦੇ 45 ਪ੍ਰਤੀਸ਼ਤ ਉਤੇ ਪਹੁੰਚ ਗਿਆ। ਸੀਜੀਏ ਵੱਲੋਂ ਅੱਜ ਜਾਰੀ ਅੰਕੜਿਆਂ ਮੁਤਾਬਕ ਅਸਲ ਵਿਚ ਵਿੱਤੀ ਘਾਟਾ ਸਾਲ 2023-24 ਦੇ ਅਪਰੈਲ ਤੋਂ ਅਕਤੂਬਰ ਤੱਕ ਦੇ ਸਮੇਂ ਦੌਰਾਨ 8.03 ਲੱਖ ਕਰੋੜ ਰੁਪਏ ਸੀ। ਗੌਰਤਲਬ ਹੈ ਕਿ ਸਰਕਾਰ ਦੇ ਖ਼ਰਚ ਤੇ ਮਾਲੀਏ ਵਿਚਲੇ ਫ਼ਰਕ ਨੂੰ ਵਿੱਤੀ ਘਾਟਾ ਕਹਿੰਦੇ ਹਨ। ਪਿਛਲੇ ਸਾਲ ਇਸੇ ਸਮੇਂ ਵਿੱਤੀ ਘਾਟਾ 2022-23 ਦੇ ਬਜਟ ਅਨੁਮਾਨ ਦਾ 45.6 ਪ੍ਰਤੀਸ਼ਤ ਸੀ। -ਪੀਟੀਆਈ

Advertisement
Author Image

joginder kumar

View all posts

Advertisement
Advertisement
×