For the best experience, open
https://m.punjabitribuneonline.com
on your mobile browser.
Advertisement

ਭਾਰਤੀ ਕ੍ਰਿਕਟ ਬੋਰਡ ਟੀਮ ਦੇ ਮੁੱਖ ਕੋਚ ਲਈ ਮੰਗੇਗਾ ਅਰਜ਼ੀਆਂ, ਮੁੜ ਦਾਅਵਾ ਪੇਸ਼ ਕਰਨ ਲਈ ਦ੍ਰਾਵਿੜ ਨੂੰ ਦੇਣੀ ਪਵੇਗੀ ਨਵੀਂ ਅਰਜ਼ੀ: ਸ਼ਾਹ

12:37 PM May 10, 2024 IST
ਭਾਰਤੀ ਕ੍ਰਿਕਟ ਬੋਰਡ ਟੀਮ ਦੇ ਮੁੱਖ ਕੋਚ ਲਈ ਮੰਗੇਗਾ ਅਰਜ਼ੀਆਂ  ਮੁੜ ਦਾਅਵਾ ਪੇਸ਼ ਕਰਨ ਲਈ ਦ੍ਰਾਵਿੜ ਨੂੰ ਦੇਣੀ ਪਵੇਗੀ ਨਵੀਂ ਅਰਜ਼ੀ  ਸ਼ਾਹ
Advertisement

ਮੁੰਬਈ, 10 ਮਈ
ਬੀਸੀਸੀਆਈ ਦੇ ਸਕੱਤਰ ਜੈ ਸ਼ਾਹ ਨੇ ਕਿਹਾ ਹੈ ਕਿ ਜੇ ਭਾਰਤ ਦੇ ਮੁੱਖ ਕੋਚ ਰਾਹੁਲ ਦ੍ਰਾਵਿੜ ਟੀ-20 ਵਿਸ਼ਵ ਕੱਪ ਤੋਂ ਬਾਅਦ ਇਸ ਅਹੁਦੇ 'ਤੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਦੁਬਾਰਾ ਅਰਜ਼ੀ ਦੇਣੀ ਪਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਨਵੇਂ ਕੋਚ ਦੀ ਨਿਯੁਕਤੀ ਤਿੰਨ ਸਾਲਾਂ ਲਈ ਹੋਵੇਗੀ। ਦ੍ਰਾਵਿੜ ਦਾ ਇਕਰਾਰਨਾਮਾ ਸ਼ੁਰੂ ਵਿਚ ਦੋ ਸਾਲਾਂ ਲਈ ਸੀ ਪਰ ਨਵੰਬਰ ਵਿਚ 50 ਓਵਰਾਂ ਦੇ ਵਿਸ਼ਵ ਕੱਪ ਤੋਂ ਬਾਅਦ ਉਸ ਦਾ ਅਤੇ ਸਹਿਯੋਗੀ ਸਟਾਫ ਦਾ ਇਕਰਾਰ ਵਧਾ ਦਿੱਤਾ ਗਿਆ ਸੀ। ਸ਼ਾਹ ਨੇ ਇੱਥੇ ਬੀਸੀਸੀਆਈ ਦਫ਼ਤਰ ਵਿੱਚ ਚੋਣਵੇਂ ਮੀਡੀਆ ਨੂੰ ਕਿਹਾ, ‘ਅਸੀਂ ਅਗਲੇ ਕੁਝ ਦਿਨਾਂ ਵਿੱਚ ਅਰਜ਼ੀਆਂ ਮੰਗਾਂਗੇ। ਰਾਹੁਲ ਦਾ ਕਾਰਜਕਾਲ ਖਤਮ ਹੋਣ ਵਾਲਾ ਹੈ ਤੇ ਜੇ ਉਹ ਇਸ ਅਹੁਦੇ ’ਤੇ ਰਹਿਣਾ ਚਾਹੁੰਦੇ ਹਨ ਤਾਂ ਉਨ੍ਹਾਂ ਨੂੰ ਮੁੜ ਅਰਜ਼ੀ ਦੇ ਕੇ ਦਾਅਵਾ ਪੇਸ਼ ਕਰਨਾ ਪਵੇਗਾ।’

Advertisement

Advertisement
Author Image

Advertisement
Advertisement
×