ਲਾਪਤਾ ਵਿਦਿਆਰਥੀ ਦੀ ਭਾਲ ਲਈ ਅਮਰੀਕੀ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ ਭਾਰਤੀ ਕੌਂਸਲਖਾਨਾ
11:36 AM Mar 21, 2024 IST
ਨਿਊਯਾਰਕ, 21 ਮਾਰਚ
ਇਥੇ ਭਾਰਤ ਦਾ ਕੌਂਸਲੇਟ ਜਨਰਲ ਇਸ ਮਹੀਨੇ ਦੇ ਸ਼ੁਰੂ ਵਿੱਚ ਕਲੀਵਲੈਂਡ ਵਿੱਚ ਲਾਪਤਾ ਹੋਏ 25 ਸਾਲਾ ਭਾਰਤੀ ਵਿਦਿਆਰਥੀਆਂ ਦੀ ਭਾਲ ਲਈ ਸਥਾਨਕ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਨਾਲ ਕੰਮ ਕਰ ਰਿਹਾ ਹੈ। ਹੈਦਰਾਬਾਦ ਦੇ ਨਾਚਾਰਮ ਦਾ ਰਹਿਣ ਵਾਲਾ ਮੁਹੰਮਦ ਅਬਦੁੱਲ ਅਰਾਫ਼ਾਤ ਪਿਛਲੇ ਸਾਲ ਮਈ ਵਿੱਚ ਕਲੀਵਲੈਂਡ ਯੂਨੀਵਰਸਿਟੀ ਤੋਂ ਸੂਚਨਾ ਅਤੇ ਤਕਨਾਲੋਜੀ (ਆਈਟੀ) ਵਿੱਚ ਮਾਸਟਰ ਡਿਗਰੀ ਕਰਨ ਲਈ ਅਮਰੀਕਾ ਆਇਆ ਸੀ। ਉਸ ਦੇ ਪਿਤਾ ਮੁਹੰਮਦ ਸਲੀਮ ਨੇ ਕਿਹਾ ਕਿ ਉਸ ਨੇ 7 ਮਾਰਚ ਨੂੰ ਅਰਾਫ਼ਾਤ ਨਾਲ ਗੱਲ ਕੀਤੀ ਸੀ। ਇਸ ਤੋਂ ਬਾਅਦ ਉਸ ਦਾ ਫੋਨ ਬੰਦ ਹੈ ਤੇ ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ। 19 ਮਾਰਚ ਨੂੰ ਪਰਿਵਾਰ ਨੂੰ ਕਿਸੇ ਦਾ ਫੋਨ ਆਇਆ ਸੀ ਤੇ ਉਸ ਨੇ 1200 ਡਾਲਰ ਦੀ ਫਿਰੌਤੀ ਮੰਗੀ ਸੀ।ਅਜਿਹਾ ਨਾ ਕਰਨ ’ਤੇ ਅਰਾਫ਼ਾਤ ਦਾ ਗੁਰਦਾ ਵੇਚਣ ਦੀ ਧਮਕੀ ਦਿੱਤੀ ਸੀ।
Advertisement
Advertisement