ਭਾਰਤੀ ਫੌਜ ਨੇ ਤਿਥਵਾਲ ’ਚ ਕੰਟਰੋਲ ਰੇਖਾ ਨੇੜੇ 104 ਫੁੱਟ ਉੱਚਾ ਤਿਰੰਗਾ ਲਗਾਇਆ
11:09 PM Nov 21, 2023 IST
Advertisement
ਸ਼੍ਰੀਨਗਰ, 21 ਨਵੰਬਰ
Advertisement
ਭਾਰਤੀ ਫੌਜ ਨੇ ਮੰਗਲਵਾਰ ਨੂੰ ਜੰਮੂ ਦੇ ਕੁੱਪਵਾੜਾ ਜ਼ਿਲ੍ਹੇ ਦੇ ਤਿਥਵਾਲ ਖੇਤਰ 'ਚ ਕੰਟਰੋਲ ਰੇਖਾ ਨੇੜੇ 104 ਫੁੱਟ ਉੱਚਾ ਰਾਸ਼ਟਰੀ ਝੰਡਾ ਲਗਾਇਆ। ਇੱਕ ਅਧਿਕਾਰੀ ਨੇ ਇੱਥੇ ਦੱਸਿਆ ਕਿ ਤਿੱਥਵਾਲ-ਚਿਲਿਆਨਾ ਕਰਾਸਿੰਗ ਪੁਆਇੰਟ (ਟੀਸੀਸੀਪੀ) ਵਿਖੇ 15 ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਰਾਜੀਵ ਘਈ ਨੇ ਝੰਡਾ ਲਹਿਰਾਇਆ। ਅਧਿਕਾਰੀ ਨੇ ਦੱਸਿਆ ਕਿ ਤਿਰੰਗਾ ਜੋ ਕਿ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਤੋਂ 100 ਮੀਟਰ ਤੋਂ ਘੱਟ ਦੂਰ ਹੈ, ਨੂੰ ਅਜ਼ਮਤ-ਏ-ਹਿੰਦ ਨਾਮ ਦਿੱਤਾ ਗਿਆ ਹੈ। ਝੰਡਾ ਲਹਿਰਾਉਣ ਦੀ ਰਸਮ ਵਿੱਚ ਫੌਜ ਅਤੇ ਸਿਵਲ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀ ਹਾਜ਼ਰ ਸਨ। -ਪੀਟੀਆਈ
Advertisement
Advertisement