For the best experience, open
https://m.punjabitribuneonline.com
on your mobile browser.
Advertisement

ਭਾਰਤੀ ਹਵਾਈ ਸੈਨਾ ਨੇ 11 ਹਜ਼ਾਰ ਫੁੱਟ ਦੀ ਉਚਾਈ ਤੋਂ ਏਅਰਲਿਫਟ ਕੀਤਾ ਮਰੀਜ਼

07:33 AM Mar 10, 2024 IST
ਭਾਰਤੀ ਹਵਾਈ ਸੈਨਾ ਨੇ 11 ਹਜ਼ਾਰ ਫੁੱਟ ਦੀ ਉਚਾਈ ਤੋਂ ਏਅਰਲਿਫਟ ਕੀਤਾ ਮਰੀਜ਼
ਭਾਰਤੀ ਹਵਾਈ ਸੈਨਾ ਦੇ ਹੈਲੀਕਾਪਟਰ ਰਾਹੀਂ ਏਅਰਲਿਫਟ ਕਰ ਕੇ ਭੰੁਤਰ ਲਿਆਂਦੇ ਗਏ ਮਰੀਜ਼ਾਂ ਤੇ ਮੈਡੀਕਲ ਟੀਮ ਨੂੰ ਉਤਾਰਦਾ ਹੋਇਆ ਅਮਲਾ। -ਫੋਟੋ: ਪੀਟੀਆਈ
Advertisement

ਸ਼ਿਮਲਾ, 9 ਮਾਰਚ
ਭਾਰਤੀ ਹਵਾਈ ਸੈਨਾ ਨੇ ਅੱਜ ਹਿਮਾਚਲ ਪ੍ਰਦੇਸ਼ ਦੇ ਲਾਹੌਲ-ਸਪਿਤੀ ਜ਼ਿਲ੍ਹੇ ਵਿੱਚ 11,000 ਫੁੱਟ ਦੀ ਉਚਾਈ ਤੋਂ ਇਕ ਗੰਭੀਰ ਹਾਲਤ ਵਾਲੇ 63 ਸਾਲਾ ਮਰੀਜ਼ ਸਣੇ 2 ਮਰੀਜ਼ਾਂ ਅਤੇ ਮੈਡੀਕਲ ਟੀਮ ਨੂੰ ਏਅਰਲਿਫਟ ਕਰ ਕੇ ਵਿਸ਼ੇਸ਼ ਇਲਾਜ ਲਈ ਭੁੰਤਰ ਏਅਰਫੀਲਡ ਪਹੁੰਚਾਇਆ ਗਿਆ। ਭਾਰਤੀ ਹਵਾਈ ਸੈਨਾ ਦੇ ਬੁਲਾਰੇ ਨੇ ਦੱਸਿਆ ਕਿ ਸਵੇਰੇ ਸਾਝਰੇ ਸੂਬਾ ਸਰਕਾਰ ਵੱਲੋਂ 11,000 ਫੁੱਟ ਦੀ ਉਚਾਈ ’ਤੇ ਸਥਿਤ ਸਤਿੰਗਰੀ ਹੈਲੀਪੈਡ ’ਤੇ ਫਸੇ ਦੋ ਮਰੀਜ਼ਾਂ ਅਤੇ ਇਕ ਮੈਡੀਕਲ ਟੀਮ ਨੂੰ ਏਅਰਲਿਫਟ ਕਰਨ ਦੀ ਮੰਗ ਆਈ ਸੀ। ਕਿਲੌਂਗ ਵਿੱਚ ਪੈਂਦੇ ਬਿਲਿੰਗ ਪਿੰਡ ਦਾ ਇਕ ਵਸਨੀਕ ਗੰਭੀਰ ਹਾਲਤ ਵਿੱਚ ਸੀ ਅਤੇ ਉਸ ਨੂੰ ਵਿਸ਼ੇਸ਼ ਇਲਾਜ ਲਈ ਭੁੰਤਰ ਏਅਰਫੀਲਡ ਤਬਦੀਲ ਕਰਨ ਦੀ ਲੋੜ ਸੀ। ਹਾਲ ਹੀ ਵਿੱਚ ਹੋਈ ਨਿਰੰਤਰ ਬਰਫਬਾਰੀ ਅਤੇ ਢਿੱਗਾਂ ਡਿੱਗਣ ਕਰ ਕੇ ਇਹ ਪੱਛੜੇ ਇਲਾਕੇ ਹੇਠਲੀਆਂ ਵਾਦੀਆਂ ਨਾਲੋਂ ਕੱਟੇ ਗਏ ਸਨ। ਬੁਲਾਰੇ ਨੇ ਦੱਸਿਆ ਕਿ ਇਹ ਜਾਣਕਾਰੀ ਮਿਲਣ ’ਤੇ ਭਾਰਤੀ ਹਵਾਈ ਸੈਨਾ ਦੇ ਐੱਮਆਈ 17 ਵੀ5 ਹੈਲੀਕਾਪਟਰ ਨੂੰ ਜਲਦੀ ਤੋਂ ਜਲਦੀ ਮੌਕੇ ’ਤੇ ਭੇਜਿਆ ਗਿਆ ਅਤੇ ਹੈਲੀਕਾਪਟਰ ਦੇ ਅਮਲੇ ਨੇ ਸਥਾਨਕ ਪ੍ਰਸ਼ਾਸਨ ਦੀ ਮਦਦ ਨਾਲ ਸਤਿੰਗਰੀ ਤੋਂ ਦੋ ਮਰੀਜ਼ਾਂ ਅਤੇ ਇਕ ਮੈਡੀਕਲ ਟੀਮ ਨੂੰ ਸਫਲਤਾਪੂਰਵਕ ਏਅਰਲਿਫਟ ਕਰ ਲਿਆ। ਉਨ੍ਹਾਂ ਕਿਹਾ ਕਿ ਹਵਾਈ ਸੈਨਾ ਦੇ ਹੈਲੀਕਾਪਟਰ ਦੇ ਅਮਲੇ ਵੱਲੋਂ ਕੀਤੀ ਗਈ ਕਾਰਵਾਈ ਨਾਲ ਇਕ ਹੋਰ ਜਾਨ ਬਚ ਗਈ। -ਆਈਏਐੱਨਐੱਸ

Advertisement

Advertisement
Author Image

sukhwinder singh

View all posts

Advertisement
Advertisement
×