For the best experience, open
https://m.punjabitribuneonline.com
on your mobile browser.
Advertisement

‘ਇੰਡੀਆ’ ਗੱਠਜੋੜ ਨੇ ਤਿਵਾੜੀ ਦੀ ਜਿੱਤ ’ਤੇ ਜਸ਼ਨ ਮਨਾਏ

08:59 AM Jun 05, 2024 IST
‘ਇੰਡੀਆ’ ਗੱਠਜੋੜ ਨੇ ਤਿਵਾੜੀ ਦੀ ਜਿੱਤ ’ਤੇ ਜਸ਼ਨ ਮਨਾਏ
‘ਇੰਡੀਆ’ ਗੱਠਜੋੜ ਦੇ ਉਮੀਦਵਾਰ ਦੀ ਜਿੱਤ ਮਗਰੋਂ ਜਸ਼ਨ ਮਨਾਉਂਦੇ ਹੋਏ ਕਾਂਗਰਸੀ ਅਤੇ ‘ਆਪ’ ਦੇ ਆਗੂ ਤੇ ਕਾਰਕੁਨ। -ਫੋਟੋ: ਰਵੀ ਕੁਮਾਰ
Advertisement

ਟ੍ਰਿਬਿਊਨ ਨਿਊਜ਼ ਸਰਵਿਸ
ਚੰਡੀਗੜ੍ਹ, 4 ਜੂਨ
ਚੰਡੀਗੜ੍ਹ ਲੋਕ ਸਭਾ ਚੋਣਾਂ ਵਿੱਚ ‘ਇੰਡੀਆ’ ਗੱਠਜੋੜ ਦੇ ਉਮੀਦਵਾਰ ਮਨੀਸ਼ ਤਿਵਾੜੀ ਦੀ ਜਿੱਤ ’ਤੇ ਸਾਰੇ ਵਰਕਰਾਂ ਨੇ ਜਿੱਤ ਦਾ ਜਸ਼ਨ ਮਨਾਇਆ। ਕਾਂਗਰਸ, ‘ਆਪ’ ਤੇ ਸਪਾ ਦੇ ਵਰਕਰਾਂ ਨੇ ਪਹਿਲਾਂ ਸੈਕਟਰ-26 ਵਿੱਚ ਸੀਸੀਈਟੀ ਵਿੱਚ ਸਥਿਤ ਗਿਣਤੀ ਕੇਂਦਰ ’ਤੇ ਪਹੁੰਚ ਕੇ ਤਿਵਾੜੀ ਨੂੰ ਵਧਾਈ ਦਿੱਤੀ ਅਤੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਤੋਂ ਬਾਅਦ ਵੱਡੀ ਗਿਣਤੀ ਵਿੱਚ ਕਾਂਗਰਸੀਆਂ ਨੇ ਸੈਕਟਰ-35 ਵਿੱਚ ਸਥਿਤ ਕਾਂਗਰਸ ਭਵਨ ਵਿੱਚ ਇਕੱਠੇ ਹੋ ਕੇ ਢੋਲ ਵਜਾ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਦੌਰਾਨ ਕਾਂਗਰਸੀ ਵਰਕਰਾਂ ਨੇ ਲੱਡੂ ਵੰਡੇ ਅਤੇ ਆਤਿਸ਼ਬਾਜ਼ੀ ਵੀ ਕੀਤੀ ਗਈ। ਮਨੀਸ਼ ਤਿਵਾੜੀ ਨੇ ਸਾਰੇ ਪਾਰਟੀ ਵਰਕਰਾਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਨਹੀਂ ਪਾਰਟੀ ਤੇ ਪਾਰਟੀ ਵਰਕਰਾਂ ਦੀ ਜਿੱਤ ਹੈ। ਇਸ ਦੌਰਾਨ ਗੱਠਜੋੜ ਦੇ ਸਮਰਥਕਾਂ ਨੇ ਸ਼ਹਿਰ ਵਿੱਚ ਰੋਡ ਸ਼ੋਅ ਵੀ ਕੱਢਿਆ।
ਚੰਡੀਗੜ੍ਹ ਕਾਂਗਰਸ ਦੇ ਪ੍ਰਧਾਨ ਐੱਚਐੱਸ ਲੱਕੀ ਨੇ ਸ਼ਹਿਰ ਵਾਸੀਆਂ ਦਾ ਵੋਟਾਂ ਪਾ ਕੇ ਕਾਮਯਾਬ ਕਰਨ ਲਈ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਲੋਕਾਂ ਦੀ ਸੇਵਾ ਵਿੱਚ ਹਰ ਸਮੇਂ ਹਾਜ਼ਰ ਹੈ, ਚੋਣਾਂ ਦੌਰਾਨ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਨੂੰ ਪਹਿਲ ਦੇ ਆਧਾਰ ’ਤੇ ਪੂਰਾ ਕੀਤਾ ਜਾਵੇਗਾ। ਸ੍ਰੀ ਲੱਕੀ ਨੇ ਕਿਹਾ ਕਿ ਚੰਡੀਗੜ੍ਹ ਦੇ ਲੋਕਾਂ ਨੂੰ ਭਾਜਪਾ ਦੀ ਲੋਕ ਵਿਰੋਧੀ ਨੀਤੀਆਂ ਦਾ ਫ਼ਤਵਾ ਦੇ ਦਿੱਤਾ ਹੈ। ਭਾਜਪਾ ਨੇ ਪਿਛਲੇ 10 ਸਾਲਾਂ ਦੌਰਾਨ ਸ਼ਹਿਰ ਵਿੱਚ ਕੁਝ ਨਹੀਂ ਕੀਤਾ। ਇਸੇ ਕਰ ਕੇ ਲੋਕਾਂ ਨੇ ਭਾਜਪਾ ਨੂੰ ਨਕਾਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚੰਡੀਗੜ੍ਹ ਨਗਰ ਨਿਗਮ ਵਿੱਚ ‘ਇੰਡੀਆ’ ਗੱਠਜੋੜ ਦਾ ਮੇਅਰ ਕਾਬਜ਼ ਹੈ ਅਤੇ ਸੰਸਦ ਮੈਂਬਰ ਵੀ ਗੱਠਜੋੜ ਦੇ ਹਨ। ਦੋਵਾਂ ਵੱਲੋਂ ਮਿਲ ਕੇ ਸ਼ਹਿਰ ਨੂੰ ਮੁੜ ‘ਸਿਟੀ ਬਿਊਟੀਫੁੱਲ’ ਬਣਾਇਆ ਜਾਵੇਗਾ ਅਤੇ ਵਿਕਾਸ ਦੇ ਰਾਹ ’ਤੇ ਤੇਜ਼ੀ ਨਾਲ ਅੱਗੇ ਲਿਜਾਇਆ ਜਾਵੇਗਾ।

Advertisement

Advertisement
Author Image

joginder kumar

View all posts

Advertisement
Advertisement
×