ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ
ਕਲਾਸੀਫਾਈਡ | ਵਰ ਦੀ ਲੋੜਕੰਨਿਆ ਦੀ ਲੋੜਹੋਰ ਕਲਾਸੀਫਾਈਡ
ਮਿਡਲਸੰਪਾਦਕੀਪਾਠਕਾਂ ਦੇ ਖ਼ਤਮੁੱਖ ਲੇਖ
Advertisement

‘ਇੰਡੀਆ’ ਗੱਠਜੋੜ ਨੇ ਏਕੇ ਦੀ ਝਲਕ ਦਿਖਾਈ

10:19 AM Apr 01, 2024 IST
ਦਿੱਲੀ ’ਚ ਰੈਲੀ ਦੌਰਾਨ ਸਟੇਜ ’ਤੇ ਬੈਠੇ ਸੋਨੀਆ ਗਾਂਧੀ ਤੇ ਸੁਨੀਤਾ ਕੇਜਰੀਵਾਲ। -ਫੋਟੋ: ਮਾਨਸ ਰੰਜਨ

ਮਨਧੀਰ ਸਿੰਘ ਦਿਓਲ
ਨਵੀਂ ਦਿੱਲੀ, 31 ਮਾਰਚ
ਦਿੱਲੀ ਦੇ ਰਾਮ ਲੀਲਾ ਮੈਦਾਨ ਵਿੱਚ ਇੰਡੀਆ ਗੱਠਜੋੜ ਦੀ ਲੋਕਤੰਤਰ ਬਚਾਓ ਰੈਲੀ ਇੱਕ ਤਾਕਤਵਰ ਵਿਰੋਧੀ ਧਿਰ ਦੀ ਝਲਕ ਤਾਂ ਦਿਖਾ ਹੀ ਗਈ ਨਾਲ-ਨਾਲ ਦਿੱਲੀ ਵਿੱਚ ‘ਆਪ’ ਤੇ ਕਾਂਗਰਸ ਵੱਲੋਂ ਇਕਜੁੱਟਤਾ ਲਈ ਲਾਏ ਜ਼ੋਰ ਦਾ ਅਸਰ ਵੀ ਸਾਫ਼ ਨਜ਼ਰ ਆਇਆ। ਗਰਮੀ ਦੇ ਬਾਵਜੂਦ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਮੂਲੀਅਤ ਕੀਤੀ, ਜਿਸ ਕਰ ਕੇ ਅੰਦਰੂਨੀ ਦਿੱਲੀ ਵਿੱਚ ਆਵਾਜਾਈ ਪ੍ਰਭਾਵਿਤ ਹੋਈ। ਰੈਲੀ ਦੌਰਾਨ ਵਿਰੋਧੀ ਗੱਠਜੋੜ ਦੇ ਆਗੂਆਂ ਨੇ ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਡੱਟ ਕੇ ਵਿਰੋਧ ਕੀਤਾ। ਇਸ ਗ੍ਰਿਫ਼ਤਾਰੀ ਨੂੰ ਲੈ ਕੇ ਵਿਰੋਧੀਆਂ ਨੇ ਭਾਜਪਾ ਦੀ ਤਿੱਖੀ ਆਲੋਚਨਾ ਕੀਤੀ ਅਤੇ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰਨ ਦਾ ਦੋਸ਼ ਲਾਇਆ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਣੇ ‘ਆਪ’ ਦੇ ਕਈ ਵੱਡੇ ਆਗੂ ਹਾਜ਼ਰ ਸਨ।
‘ਆਪ’ ਤੇ ਕਾਂਗਰਸ ਵੱਲੋਂ ਲੋਕ ਸਭਾ ਚੋਣਾਂ 2024 ਮਿਲ ਕੇ ਲੜੀਆਂ ਜਾ ਰਹੀਆਂ ਹਨ। ਆਮ ਆਦਮੀ ਪਾਰਟੀ ਨੇ ਆਪਣੇ ਕੋਟੇ ਦੀਆਂ ਚਾਰ ਸੀਟਾਂ ’ਤੇ ਉਮੀਦਵਾਰ ਉਤਾਰ ਦਿੱਤੇ ਹਨ ਤੇ ਕਾਂਗਰਸ ਨੇ ਆਪਣੇ ਹਿੱਸੇ ਆਈਆਂ ਤਿੰਨ ਸੀਟਾਂ ਲਈ ਉਮੀਦਵਾਰਾਂ ਦਾ ਅਜੇ ਐਲਾਨ ਕਰਨਾ ਹੈ। ਰੈਲੀ ਦੇ ਪ੍ਰਭਾਵ ਹੇਠ ਦੋਵਾਂ ਪਾਰਟੀਆਂ ਦਾ ਵੋਟ ਬੈਂਕ ਭਾਜਪਾ ਦੇ ਵੋਟ ਬੈਂਕ ਨੂੰ ਖੋਰਾ ਲਾਉਣ ਦੇ ਸਮਰਥ ਦਿਖਾਈ ਦੇ ਰਿਹਾ ਹੈ। ਮ ਆਦਮੀ ਪਾਰਟੀ ਦੇ ਵਿਧਾਇਕਾਂ ਤੇ ਕੌਂਸਲਰਾਂ ਵੱਲੋਂ ਬੀਤੇ ਦਿਨਾਂ ਤੋਂ ਰੈਲੀ ਦੀ ਤਿਆਰੀ ਕੀਤੀ ਜਾ ਰਹੀ ਸੀ। ਇਸੇ ਕਰਕੇ ਹੀ ਵਿਧਾਨ ਸਭਾ ਸੈਸ਼ਨ ਦੌਰਾਨ ਕਈ ਵਿਧਾਇਕ ਹਾਜ਼ਰ ਨਹੀਂ ਹੋਏ। ਜਰਨੈਲ ਸਿੰਘ, ਮਨੋਜ ਕੁਮਾਰ, ਰਿਤੂ ਰਾਜ ਵਰਗੇ ਵਿਧਾਇਕਾਂ ਨੇ ਭੀੜ ਇਕੱਠੀ ਕਰਨ ਲਈ ਜ਼ੋਰ ਲਾਇਆ।
ਕਾਂਗਰਸ ਵੱਲੋਂ ਸੂਬਾ ਪ੍ਰਧਾਨ ਅਰਵਿੰਦਰ ਸਿੰਘ ਲਵਲੀ ਬੀਤੇ ਹਫਤੇ ਤੋਂ ਹੀ ਆਪਣੇ ਇਲਾਕੇ ਵਿੱਚ ਸਰਗਰਮੀਆਂ ਵਧਾ ਕੇ ਰੈਲੀ ਦੀ ਮਜ਼ਬੂਤੀ ਲਈ ਸਰਗਰਮ ਨਜ਼ਰ ਆਏ। ਕਾਂਗਰਸ ਦੇ ਬਾਕੀ ਆਗੂ ਵੀ ਉਨ੍ਹਾਂ ਦੇ ਨਾਲ ਰਹੇ। ਦਿੱਲੀ ਨਗਰ ਨਿਗਮ (ਐੱਮਸੀਡੀ) ਦੀ ਸੱਤਾ ਹਾਸਲ ਕਰਨ ਮਗਰੋਂ ਆਮ ਆਦਮੀ ਪਾਰਟੀ ਸਥਾਨਕ ਲੋਕਾਂ ਨੂੰ ਨਾਲ ਜੋੜ ਰਹੀ ਹੈ। ਆਮ ਲੋਕਾਂ ਦਾ ਬਹੁਤਾ ਵਾਹ ਐੱਮਸੀਡੀ ਨਾਲ ਹੀ ਪੈਂਦਾ ਹੈ। ਦਿੱਲੀ ਪੁਲੀਸ ਵੱਲੋਂ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ ਤੇ ਟਰੈਫਿਕ ਪੁਲੀਸ ਨੂੰ ਵੀ ਸਾਰਾ ਦਿਨ ਚੌਕਸ ਰਹਿਣਾ ਪਿਆ। ਇੰਡੀਆ ਗਠਜੋੜ ਦੀਆਂ ਭਾਈਵਾਲ ਪਾਰਟੀਆਂ ਦੇ ਝੰਡਿਆਂ ਨਾਲ ਮੈਦਾਨ ਭਰਿਆ ਦਿਖਿਆ। ਕੇਜਰੀਵਾਲ ਦੇ ਪੋਸਟਰ ਰਾਮ ਲੀਲਾ ਮੈਦਾਨ ਦੇ ਨੇੜੇ ਦੇ ਇਲਾਕਿਆਂ ਵਿੱਚ ਥਾਂ-ਥਾਂ ਲਾਏ ਗਏ ਸਨ।

Advertisement

Advertisement