ਆਮਦਨ ਕਰ ਵਿਭਾਗ ਨੇ ਨਵੀਆਂ ਨੀਤੀਆਂ ਤੋਂ ਜਾਣੂ ਕਰਵਾਇਆ
10:44 AM Dec 01, 2024 IST
Advertisement
ਜਗਰਾਉਂ:
Advertisement
ਇੱਥੋਂ ਦੇ ਆਮਦਨ ਕਰ ਵਿਭਾਗ ਵੱਲੋਂ ਕਰ ਦਾਤਾਵਾਂ ਨੂੰ ਵਿਭਾਗ ਵੱਲੋਂ ਜਾਰੀ ਨਵੀਆਂ ਨੀਤੀਆਂ ਤੇ ਨਿਯਮਾਂ ਬਾਰੇ ਜਾਣੂ ਕਰਵਾਉਣ ਲਈ ਦਫ਼ਤਰ ਵਿੱਚ ਇੱਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਡਾ. ਰਿਸ਼ੀ ਕੁਮਾਰ ਆਈਏਐੱਸ, ਐਡੀਸ਼ਨਲ ਕਮਿਸ਼ਨਰ ਆਮਦਨ ਕਰ ਰੇਂਜ-1(ਲੁਧਿਆਣਾ) ਨੇ ਕੀਤੀ। ਉਨ੍ਹਾਂ ਤੋਂ ਇਲਾਵਾ ਪ੍ਰੋਗਰਾਮ ’ਚ ਵਿਭਾਗ ਦੇ ਸੱਦੇ ’ਤੇ ਪੁੱਜੇ ਵਪਾਰੀਆਂ, ਚਾਰਟਡ ਅਕਾਂਉਟੈਂਟਸ, ਵਕੀਲਾਂ, ਡਾਕਟਰਾਂ ਅਤੇ ਟੈਕਸ ਨਾਲ ਸਬੰਧਤ ਵਿਅਕਤੀਆਂ ਦੀ ਭਰਵੀਂ ਹਾਜ਼ਰੀ ਨੂੰ ਵਿਭਾਗ ਦੇ ਰਾਜੀਵ ਸ਼ਰਮਾ ਆਮਦਨ ਕਰ ਵਿਭਾਗ ਸ਼ਾਖਾ ਮੁੱਖੀ ਜਗਰਾਉਂ, ਸਮਯ ਸਿੰਘ, ਸਚਿਨ, ਮੁਨੀਸ਼ ਜੈਨ, ਪਰਮਜੀਤ ਸਿੰਘ ਨੇ ਨੀਤੀਆਂ ਬਾਰੇ ਜਾਣਕਾਰੀ ਦਿੱਤੀ। -ਪੱਤਰ ਪ੍ਰੇਰਕ
Advertisement
Advertisement