For the best experience, open
https://m.punjabitribuneonline.com
on your mobile browser.
Advertisement

ਭੁੱਚੋ ਮੰਡੀ ਵਿੱਚ ਦੂਜੇ ਦਿਨ ਵੀ ਵਾਪਰੀ ਲੁੱਟ ਦੀ ਵਾਰਦਾਤ

07:26 AM Jul 26, 2024 IST
ਭੁੱਚੋ ਮੰਡੀ ਵਿੱਚ ਦੂਜੇ ਦਿਨ ਵੀ ਵਾਪਰੀ ਲੁੱਟ ਦੀ ਵਾਰਦਾਤ
Advertisement

ਪੱਤਰ ਪ੍ਰੇਰਕ
ਭੁੱਚੋ ਮੰਡੀ, 25 ਜੁਲਾਈ
ਬੀਤੀ ਰਾਤ ਸਾਢੇ ਕੁ ਨੌਂ ਵਜੇ ਤਲਵਾਰਾਂ ਨਾਲ ਲੈੱਸ ਤਿੰਨ ਨਕਾਬਪੋਸ਼ ਮੋਟਰਸਾਈਕਲ ਸਵਾਰਾਂ ਨੇ ਦੋ ਵੱਖ-ਵੱਖ ਘਟਨਾਵਾਂ ਨੂੰ ਅੰਜਾਮ ਦਿੰਦਿਆਂ ਰੇਹੜੀ ਵਾਲਿਆਂ ਕੋਲੋਂ ਮੋਬਾਈਲ ਅਤੇ ਨਕਦੀ ਖੋਹ ਲਈ ਤੇ ਫਰਾਰ ਹੋ ਗਏ। ਪੀੜਤ ਪਵਨ ਨਾਗਪਾਲ ਨੇ ਦੱਸਿਆ ਕਿ ਉਹ ਐੱਫਸੀਆਈ ਦੇ ਗੋਦਾਮ ਕੋਲ ਆਪਣੀ ਗੋਲੀਆਂ ਟੌਫ਼ੀਆਂ ਵਾਲੀ ਰੇਹੜੀ ਖੜ੍ਹੀ ਕਰਨ ਗਿਆ ਸੀ। ਇਸ ਦੌਰਾਨ ਤਿੰਨ ਨਕਾਬਪੋਸ਼ਾਂ ਨੇ ਤਲਵਾਰਾਂ ਦਿਖਾ ਕੇ ਉਸ ਤੋਂ 400 ਰੁਪਏ ਲੁੱਟ ਲਏ ਅਤੇ ਰੇਹੜੀ ਤੋਂ ਖਾਣ ਵਾਲਾ ਸਾਮਾਨ ਚੁੱਕ ਕੇ ਫਰਾਰ ਹੋ ਗਏ। ਦੂਜੀ ਘਟਨਾ ਵਿੱਚ ਲੁਟੇਰੇ ਫਲ ਵੇਚਣ ਵਾਲੇ ਹੰਸ ਰਾਜ ਨੂੰ ਰਾਹ ਵਿੱਚ ਰੋਕ ਕੇ ਉਸ ਤੋਂ 40 ਰੁਪਏ ਅਤੇ ਮੋਬਾਈਲ ਖੋਹ ਕੇ ਲੈ ਗਏ। ਲਗਾਤਾਰ ਵਾਪਰ ਰਹੀਆਂ ਇਨ੍ਹਾਂ ਘਟਨਾਵਾਂ ਕਾਰਨ ਸ਼ਹਿਰ ਵਾਸੀਆਂ ਵਿੱਚ ਭਾਰੀ ਸਹਿਮ ਹੈ।

Advertisement

Advertisement
Author Image

sukhwinder singh

View all posts

Advertisement
Advertisement
×