ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਇੰਪਰੂਵਮੈਂਟ ਟਰੱਸਟ ਨੇ ਨਾਜਾਇਜ਼ ਕਬਜ਼ੇ ਹਟਾਏ

06:57 AM Aug 08, 2024 IST

ਜੋਗਿੰਦਰ ਸਿੰਘ ਓਬਰਾਏ
ਖੰਨਾ, 7 ਅਗਸਤ
ਇੱਥੋਂ ਦੀ ਮਸ਼ਹੂਰ ਜੀ.ਟੀ.ਬੀ ਮਾਰਕੀਟ ਵਿੱਚ ਇੰਪਰੂਵਮੈਂਟ ਟਰੱਸਟ ਵੱਲੋਂ ਨਾਜਾਇਜ਼ ਕਬਜ਼ੇ ਹਟਾਏ ਗਏ। ਇਸ ਮੌਕੇ ਟੀਮ ਨੇ ਪੀਜ਼ੇ, ਬਰਗਰ ਦੀਆਂ ਸੜਕ ’ਤੇ ਖੜ੍ਹੀਆਂ ਰੇਹੜੀਆਂ, ਕੁਰਸੀਆਂ, ਖੋਖੇ, ਮੇਜ ਕਬਜ਼ੇ ਵਿੱਚ ਲੈ ਲਏ। ਇਸ ਮੌਕੇ ਦੁਕਾਨਦਾਰਾਂ ਵੱਲੋਂ ਟਰੱਸਟ ਅਧਿਕਾਰੀਆਂ ’ਤੇ ਦੁਕਾਨਾਂ ਵਿੱਚੋਂ ਧੱਕੇ ਨਾਲ ਸਾਮਾਨ ਚੁੱਕਣ ਦੇ ਦੋਸ਼ ਲਾਏ ਗਏ। ਦੁਕਾਨਦਾਰ ਸੁਰੇਸ਼ ਕੁਮਾਰ ਨੇ ਕਿਹਾ ਕਿ ਉਸ ਦਾ ਸਾਰਾ ਸਾਮਾਨ ਦੁਕਾਨ ਦੇ ਅੰਦਰ ਸੀ ਪਰ ਪ੍ਰਸ਼ਾਸਨ ਨੇ ਦੁਕਾਨ ਵਿੱਚੋਂ ਉਸ ਦਾ ਸਾਮਾਨ ਕੱਢ ਲਿਆ। ਉਹ ਕਈ ਸਾਲਾਂ ਤੋਂ ਦੇਖਦੇ ਆ ਰਹੇ ਹਨ ਕਿ ਸਾਲ ਵਿੱਚ ਇਕ ਦੋ ਵਾਰ ਰੌਲਾ ਪੈਂਦਾ ਹੈ, ਮੁੜ ਸਭ ਸ਼ਾਂਤ ਹੋ ਜਾਂਦੇ ਹਨ। ਦੁਕਾਨਦਾਰ ਮਨੀ ਨੇ ਕਿਹਾ,‘ਸਾਨੂੰ ਏਡੀਸੀ ਮੈਡਮ ਜਗ੍ਹਾ ਅਲਾਟ ਕਰਕੇ ਗਏ ਸਨ ਜਿਸ ਦੀ ਬਕਾਇਦਾ ਪੀਲੇ ਰੰਗ ਦੀ ਲਾਈਨ ਵੀ ਲਾਈ ਗਈ ਹੈ ਉਸ ਵਿੱਚ ਸਾਡਾ ਸਾਮਾਨ ਪਿਆ ਸੀ ਜੋ ਪ੍ਰਸ਼ਾਸਨ ਨੇ ਗੁੰਡਾਗਰਦੀ ਕਰਕੇ ਧੱਕੇ ਨਾਲ ਚੁੱਕ ਲਿਆ। ਦੁਕਾਨਦਾਰ ਲੱਕੀ ਭਾਂਬਰੀ ਨੇ ਕਿਹਾ ਕਿ ਉਸ ਦੀ ਦੁਕਾਨ ਦੇ ਬਾਹਰ ਤੰਦੂਰ ਪਿਆ ਸੀ, ਜਿਸ ਨੂੰ ਚੁੱਕਣ ਲਈ ਉਸ ਨੇ 10 ਮਿੰਟ ਦਾ ਸਮਾਂ ਮੰਗਿਆ। ਉਨ੍ਹਾਂ ਉਸ ਦੀ ਇਕ ਨਾ ਸੁਣੀ ਅਤੇ ਤੰਦੂਰ ਭੰਨ ਦਿੱਤਾ ਪਰ ਜਿਹੜੇ ਇਨ੍ਹਾਂ ਦੇ ਆਪਣੇ ਬੰਦੇ ਹਨ ਉਨ੍ਹਾਂ ਦੀਆਂ ਰੇਹੜੀਆਂ ਛੱਡ ਦਿੱਤੀਆਂ ਗਈਆਂ।
ਇਸ ਮੌਕੇ ਟਰੱਸਟ ਅਧਿਕਾਰੀ ਨੇ ਕਿਹਾ ਕਿ ਮਾਰਕੀਟ ਵਿੱਚ 25-30 ਦੁਕਾਨਦਾਰਾਂ ਤੇ ਰੇਹੜੀ ਵਾਲਿਆਂ ਨੇ ਆਪਣੀਆਂ ਦੁਕਾਨਾਂ ਦੇ ਬਾਹਰ ਬਰਾਂਡਿਆਂ ਵਿੱਚ ਨਾਜਾਇਜ਼ ਕਬਜ਼ੇ ਕੀਤੇ ਹੋਏ ਸਨ ਜਿਨ੍ਹਾਂ ਨੂੰ ਪਹਿਲਾਂ ਕਈ ਵਾਰ ਕਬਜ਼ੇ ਹਟਾਉਣ ਲਈ ਕਿਹਾ ਗਿਆ, ਜਿਸ ਦੀ ਸਪੀਕਰ ਰਾਹੀਂ ਮੁਨਿਆਦੀ ਵੀ ਕਰਵਾਈ ਗਈ ਪਰ ਕਿਸੇ ਦੁਕਾਨਦਾਰ ਵੱਲੋਂ ਸਾਮਾਨ ਨਾ ਚੁੱਕਣ ’ਤੇ ਪ੍ਰਸ਼ਾਸ਼ਨ ਵੱਲੋਂ ਇੰਪਰੂਵਮੈਂਟ ਟਰੱਸਟ ਦੇ ਈਓ ਦੀ ਅਗਵਾਈ ਹੇਠ ਕਾਰਵਾਈ ਕੀਤੀ ਗਈ।

Advertisement

Advertisement