ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਘਰਾਂ ਦੀ ਰਸੋਈ ਤਕ ਪੁੱਜਿਆ ਹੜ੍ਹਾਂ ਦਾ ਅਸਰ

07:27 AM Jul 12, 2023 IST
ਖ਼ਰੀਦਦਾਰ ਨਾ ਹੋਣ ਕਾਰਨ ਵਿਹਲਾ ਬੈਠਾ ਦੁਕਾਨਦਾਰ।

ਹਰਦੀਪ ਸਿੰਘ ਸੋਢੀ
ਧੂਰੀ, 11 ਜੁਲਾਈ
ਮਹਿੰਗਾਈ ਕਾਰਨ ਜਿੱਥੇ ਲੋਕ ਪਹਿਲਾਂ ਹੀ ਪ੍ਰੇਸ਼ਾਨ ਸਨ, ਹੁਣ ਰਹਿੰਦੀ ਕਸਰ ਸੂਬੇ ਵਿੱਚ ਵਧੇ ਸਬਜ਼ੀਆਂ ਦੇ ਭਾਅ ਨੇ ਕੱਢ ਦਿੱਤੀ ਹੈ। ਇਸ ਕਾਰਨ ਲੋਕਾਂ ਦਾ ਰਸੋਈ ਦਾ ਬਜਟ ਵਿਗੜ ਗਿਆ ਹੈ। ਜਾਣਕਾਰੀ ਅਨੁਸਾਰ ਧੂਰੀ ਸ਼ਹਿਰ ਵਿੱਚ ਆਦਾ 400 ਰੁਪਏ ਕਿਲੋ, ਟਮਾਟਰ 200, ਹਰਾ ਮਟਰ 300, ਗੋਭੀ 200, ਸ਼ਿਮਲਾ ਮਿਰਚ 120, ਧਨੀਆ 400, ਗਾਜਰ 80, ਬੈਂਗਨ 50 ਪ੍ਰਤੀ ਕਿਲੋ ਵਿੱਕ ਰਹੇ ਹਨ। ਪੰਜਾਬ ਵਿੱਚ ਜਿਵੇਂ ਮੀਂਹ ਅਤੇ ਹੜ੍ਹਾਂ ਦੇ ਪਾਣੀ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ, ਇਸ ਨਾਲ ਸਬਜ਼ੀਆਂ ਦੇ ਭਾਅ ਹੋਰ ਵਧਣ ਦੀ ਉਮੀਦ ਹੈ।
ਸਬਜ਼ੀ ਵਿਕਰੇਤਾ ਅਸ਼ੋਕ ਕੁਮਾਰ ਨੇ ਕਿਹਾ ਸਬਜ਼ੀਆਂ ਦੇ ਭਾਅ ਪਿਛਲੇ ਇੱਕ ਦੋ ਦਨਿ ਤੋਂ ਕਾਫ਼ੀ ਵਧ ਗਏ ਹਨ। ਉਸ ਨੂੰ ਹੁਣ ਸਬਜ਼ੀ ਵੇਚਣ ’ਚ ਦਿੱਕਤ ਆ ਰਹੀ ਹੈ। ਉਨ੍ਹਾਂ ਸਰਕਾਰਾਂ ਤੋਂ ਮੰਗ ਕੀਤੀ ਸੂਬੇ ਵਿੱਚ ਮਹਿੰਗਾਈ ’ਤੇ ਕਾਬੂ ਕੀਤਾ ਜਾਵੇ ਤੇ ਸਬਜ਼ੀਆਂ ਦੇ ਭਾਅ ਘਟਾਏ ਜਾਣ। ਸਬਜ਼ੀ ਵਿਕਰੇਤਾ ਹਰੀਸ਼ ਚੰਦਰ ਨੇ ਕਿਹਾ ਸਬਜ਼ੀਆਂ ਦਨਿੋਂ-ਦਨਿ ਮਹਿੰਗੀਆਂ ਹੁੰਦੀਆਂ ਜਾ ਰਹੀਆਂ ਹਨ। ਉਸ ਨੂੰ ਮਹਿੰਗੇ ਭਾਅ ਦੀਆਂ ਸਬਜ਼ੀਆਂ ਖ਼ਰੀਦ ਕੇ ਅੱਗੇ ਵੇਚਣ ’ਚ ਸਮੱਸਿਆ ਆ ਰਹੀ ਹੈ। ਉਨ੍ਹਾਂ ਕਿਹਾ ਕਿ ਉਹ ਮਜਬੂਰੀ ਵਿੱਚ ਕੋਈ ਹੋਰ ਕੰਮ ਕਰਨ ਲਈ ਸੋਚ ਰਿਹਾ ਹੈ।
ਘਰੇਲੂ ਔਰਤਾਂ ਜਸਵਿੰਦਰ ਕੌਰ, ਅਵਨਿਾਸ਼ ਕੌਰ ਸੋਢੀ ਤੇ ਜਸਮੀਨ ਕੌਰ ਸਿੱਧੂ ਨੇ ਕਿਹਾ ਉਨ੍ਹਾਂ ਦੇ ਘਰਾਂ ਵਿੱਚ ਰੋਜ਼ਾਨਾ ਦੋ ਵੇਲੇ ਸਬਜ਼ੀ ਬਣਦੀ ਸੀ ਪਰ ਜਦੋਂ ਤੋਂ ਸਬਜ਼ੀਆਂ ਖ਼ਾਸਕਰ ਟਮਾਟਰ ਮਹਿੰਗੇ ਹੋਏ ਹਨ, ਹੁਣ ਉਹ ਦਾਲਾਂ ਨੂੰ ਪਹਿਲ ਦੇ ਰਹੀਆਂ ਹਨ। ਟਮਾਟਰ ਦੀ ਥਾਂ ਪਿਊਰੀ ਦੀ ਵਰਤੋਂ ਕਰ ਰਹੀਆਂ ਹਨ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਘਰੇਲੂ ਵਸਤਾਂ ਸਬਜ਼ੀਆਂ ਤੇ ਫਲ ਆਦਿ ਸਸਤੇ ਕੀਤੇ ਜਾਣ।

Advertisement

Advertisement
Tags :
ਹੜ੍ਹਾਂਘਰਾਂਪੁੱਜਿਆਰਸੋਈ
Advertisement