ਮੁੱਖ ਖ਼ਬਰਾਂਦੇਸ਼ਵਿਦੇਸ਼ਖੇਡਾਂਕਾਰੋਬਾਰਚੰਡੀਗੜ੍ਹਦਿੱਲੀਪਟਿਆਲਾਸਾਹਿਤਫ਼ੀਚਰਸਤਰੰਗਖੇਤੀਬਾੜੀਹਰਿਆਣਾਪੰਜਾਬਮਾਲਵਾਮਾਝਾਦੋਆਬਾਅੰਮ੍ਰਿਤਸਰਜਲੰਧਰਲੁਧਿਆਣਾਸੰਗਰੂਰਬਠਿੰਡਾਪ੍ਰਵਾਸੀ ਭਾਈਚਾਰਾ
ਕਲਾਸੀਫਾਈਡ | ਹੋਰ ਕਲਾਸੀਫਾਈਡਵਰ ਦੀ ਲੋੜਕੰਨਿਆ ਦੀ ਲੋੜ
ਮਿਡਲਸੰਪਾਦਕੀਪਾਠਕਾਂਦੇਖ਼ਤਮੁੱਖਲੇਖ
Advertisement

ਬਠਿੰਡਾ ਵਿੱਚ ਦੂਜੇ ਦਿਨ ਵੀ ਜਾਰੀ ਰਹੀ ਨਾਜਾਇਜ਼ ਕਬਜ਼ੇ ਹਟਾਊ ਮੁਹਿੰਮ

07:22 AM Jul 05, 2024 IST
ਬਠਿੰਡਾ ਦੇ ਮਾਡਲ ਟਾਊਨ ਵਿੱਚ ਕਬਜ਼ੇ ਹਟਾਉਂਦੀ ਹੋਈ ਪੁੱਡਾ ਦੀ ਟੀਮ। -ਫੋਟੋ: ਪਵਨ ਸ਼ਰਮਾ

ਮਨੋਜ ਸ਼ਰਮਾ
ਬਠਿੰਡਾ, 4 ਜੁਲਾਈ
ਇਥੇ ਮਾਡਲ ਟਾਊਨ ਫੇਜ਼-1 ਵਿੱਚ ਪੰਜਾਬ ਅਰਬਨ ਪਲਾਨਿੰਗ ਐਂਡ ਡਿਵੈਲਪਮੈਂਟ ਅਥਾਰਿਟੀ (ਪੁੱਡਾ) ਵੱਲੋਂ ਅੱਜ ਦੂਜੇ ਦਿਨ ਵੀ ਨਾਜਾਇਜ਼ ਕਬਜ਼ੇ ਹਟਾਏ ਗਏ। ਪੁੱਡਾ ਦੀ ਟੀਮ ਅੱਜ ਮੀਂਹ ਦੌਰਾਨ ਵੀ ਕਾਰਵਾਈ ਕਰਦੀ ਰਹੀ। ਇਸ ਦੌਰਾਨ ਕੋਠੀਆਂ ਅੱਗੇ ਬਣਾਏ ਗਏ ਛੋਟੇ-ਛੋਟੇ ਪਾਰਕਾਂ ਵਾਲੇ ਨਾਜਾਇਜ਼ ਕਬਜ਼ਿਆਂ ਉਪਰ ਬਲਡੋਜ਼ਰ ਚੱਲਿਆ।
ਇਸ ਮੌਕੇ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਮੌਜੂਦ ਸਨ ਅਤੇ ਕੁਝ ਲੋਕਾਂ ਨੇ ਪੁੱਡਾ ਦੀ ਕਬਜ਼ੇ ਹਟਾਊ ਮੁਹਿੰਮ ਦਾ ਵਿਰੋਧ ਵੀ ਕੀਤਾ ਹੈ ਪਰ ਕਾਰਵਾਈ ਪ੍ਰਭਾਵਿਤ ਨਹੀਂ ਹੋਈ। ਜ਼ਿਕਰਯੋਗ ਹੈ ਕਿ ਬੀਡੀਏ ਵੱਲੋਂ ਕੱਲ੍ਹ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਸੀ। ਲੋਕਾਂ ਨੇ ਗੱਲਬਾਤ ਕਰਦਿਆਂ ਕਿ ਉਨ੍ਹਾਂ ਵੱਲੋਂ ਵਿਕਸਿਤ ਕੀਤੀ ਗਈ ਗਰੀਨ ਬੈੱਲਟ ਨੂੰ ਤਹਿਸ ਨਹਿਸ ਕੀਤਾ ਜਾ ਰਿਹਾ ਜਦੋਂਕਿ ਪੁੱਡਾ ਟੀਮ ਦਾ ਕਹਿਣਾ ਕਿ ਉਹ ਸਿਰਫ ਨਾਜਾਇਜ਼ ਕਬਜ਼ੇ ਹਟਾ ਰਹੇ ਹਨ। ਪੁੱਡਾ ਅਧਿਕਾਰੀ ਪਰਮਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਕਈ ਵਾਰ ਲੋਕਾਂ ਨੂੰ ਨਾਜਾਇਜ਼ ਕਬਜ਼ੇ ਖੁਦ ਹਟਾਉਣ ਬਾਰੇ ਨੋਟਿਸ ਦਿੱਤੇ ਜਾ ਚੁੱਕੇ ਸਨ ਪਰ ਉਨ੍ਹਾਂ ’ਤੇ ਅਮਲ ਨਾ ਹੋਣ ਕਾਰਨ ਪ੍ਰਸ਼ਾਸਨ ਨੂੰ ਇਹ ਕਾਰਵਾਈ ਕਰਨੀ ਪੈ ਰਹੀ ਹੈ।
ਜ਼ਿਕਰਯੋਗ ਹੈ ਕਿ ਸ਼ਹਿਰ ਵਿਚਲੇ ਨਾਜਾਇਜ਼ ਕਬਜ਼ਿਆਂ ਦੇ ਸਬੰਧ ’ਚ ਸਥਾਨਕ ਪ੍ਰਸ਼ਾਸਨ ਦੀ ਕਾਰਵਾਈ ਤੋਂ ਨਾ-ਖ਼ੁਸ਼ ਇੱਕ ਸੇਵਾਮੁਕਤ ਈਟੀਓ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਪਟੀਸ਼ਨ ਦਾਖ਼ਲ ਕੀਤੀ ਸੀ। ਕਰੀਬ ਤਿੰਨ ਮਹੀਨੇ ਪਹਿਲਾਂ ਅਦਾਲਤ ਨੇ ਇਸ ਦਾ ਨੋਟਿਸ ਲੈਂਦਿਆਂ ਜ਼ਿਲ੍ਹਾ ਪ੍ਰਸ਼ਾਸਨ ਬਠਿੰਡਾ ਨੂੰ ਕਬਜ਼ੇ ਹਟਾਉਣ ਲਈ ਸਖ਼ਤ ਦਿਸ਼ਾ-ਨਿਰਦੇਸ਼ ਦਿੱਤੇ ਸਨ। ਇਸ ਕੇਸ ਬਾਰੇ ਹਾਈ ਕੋਰਟ ਵਿੱਚ 8 ਜੁਲਾਈ ਨੂੰ ਸਟੇਟਸ ਰਿਪੋਰਟ ਦੇਣੀ ਹੈ। ਇਸ ਲਈ ਪੁੱਡਾ ਅਧਿਕਾਰੀ ਕਿਸੇ ਵੀ ਰਾਜਨੀਤਕ ਦਬਾਅ ਤੋਂ ਮੁਕਤ ਹੋ ਕੇ ਇਹ ਕਾਰਵਾਈ ਅਮਲ ਵਿੱਚ ਲਿਆ ਰਹੇ ਹਨ। ਇਸ ਦੀ ਸ਼ੁਰੂਆਤ ਕੁਝ ਰਾਜਨੀਤਕ ਆਗੂਆਂ ਦੇ ਘਰਾਂ ਤੋਂ ਕੀਤੀ ਗਈ ਸੀ। ਇਸ ਮੁਹਿੰਮ ਬਾਰੇ ਪਰਮਜੀਤ ਸਿੰਘ ਕੋਟਫੱਤਾ ਦਾ ਕਹਿਣਾ ਕਿ ਇਸ ਵਾਰ ਪੁੱਡਾ ਦੀ ਕਬਜ਼ਾ ਹਟਾਊ ਮੁਹਿੰਮ ਨਿਰਪੱਖ ਨਜ਼ਰ ਆ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁਹਿੰਮ ਨੂੰ ਲੋਕ ਸਮਰਥਨ ਦੇ ਰਹੇ ਹਨ।

Advertisement

Advertisement
Advertisement