For the best experience, open
https://m.punjabitribuneonline.com
on your mobile browser.
Advertisement

ਭਗਵਾਨ ਵਿਸ਼ਵਕਰਮਾ ਦਾ ਮੂਰਤੀ ਸਥਾਪਨਾ ਦਿਵਸ ਮਨਾਇਆ

07:24 AM Apr 22, 2024 IST
ਭਗਵਾਨ ਵਿਸ਼ਵਕਰਮਾ ਦਾ ਮੂਰਤੀ ਸਥਾਪਨਾ ਦਿਵਸ ਮਨਾਇਆ
ਝੰਡੇ ਦੀ ਰਸਮ ਅਦਾ ਕਰਦੇ ਹੋਏ ਹਰਜੀਤ ਸਿੰਘ ਸੋਹਲ ਤੇ ਹੋਰ। -ਫੋਟੋ: ਓਬਰਾਏ
Advertisement

ਨਿੱਜੀ ਪੱਤਰ ਪ੍ਰੇਰਕ
ਖੰਨਾ, 21 ਅਪਰੈਲ
ਨਵੀਂ ਆਬਾਦੀ ਸਥਿਤ ਸ੍ਰੀ ਵਿਸ਼ਵਕਰਮਾ ਮੰਦਰ ਵਿੱਚ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈੱਲਫੇਅਰ ਸਭਾ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਸੌਂਦ ਦੀ ਅਗਵਾਈ ਹੇਠਾਂ ਭਗਵਾਨ ਸ੍ਰੀ ਵਿਸ਼ਵਕਰਮਾ ਮੂਰਤੀ ਸਥਾਪਨਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ। ਇਸ ਦੌਰਾਨ ਤੜਕੇ ਪੰਡਤ ਪ੍ਰਸ਼ਾਂਤ ਦੂਬੇ ਦੀ ਦੇਖਰੇਖ ਹੇਠਾਂ ਮੂਰਤੀ ਇਸ਼ਨਾਨ ਉਪਰੰਤ ਹਵਨਯੱਗ ਦਾ ਕੀਤਾ ਗਿਆ। ਸੰਕੀਰਤਨ ਮੰਡਲੀ ਵੱਲੋਂ ਵਿਸ਼ਵਕਰਮਾ ਦੀ ਮਹਿਮਾ ਦਾ ਗੁਣਗਾਣ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਹਲਕਾ ਵਿਧਾਇਕ ਤਰੁਣਪ੍ਰੀਤ ਸਿੰਘ ਸੌਂਦ ਅਤੇ ਵਿਸ਼ੇਸ਼ ਮਹਿਮਾਨ ਵਜੋਂ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਜੀਪੀ ਨੇ ਸ਼ਿਰਕਤ ਕੀਤੀ, ਜਦੋਂ ਕਿ ਝੰਡੇ ਦੀ ਰਸਮ ਸਭਾ ਦੇ ਚੇਅਰਮੈਨ ਹਰਜੀਤ ਸਿੰਘ ਸੋਹਲ ਨੇ ਅਦਾ ਕੀਤੀ। ਵਿਧਾਇਕ ਸੌਂਦ ਅਤੇ ਗੁਰਪ੍ਰੀਤ ਸਿੰਘ ਜੀਪੀ ਨੇ ਨੌਜਵਾਨ ਪੀੜ੍ਹੀ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਦਾ ਤਿਆਗ ਕਰਕੇ ਸੂਬੇ ਦੇ ਸਰਬਪੱਖੀ ਵਿਕਾਸ ਲਈ ਪੰਜਾਬ ਸਰਕਾਰ ਨੂੰ ਸਹਿਯੋਗ ਦੇਣ। ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋਂ ਗੁਰਪ੍ਰੀਤ ਸਿੰਘ ਜੀਪੀ, ਵਿਧਾਇਕ ਸੌਂਦ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਭੁਪਿੰਦਰ ਸਿੰਘ ਸੌਂਦ, ਗੁਰਨਾਮ ਸਿੰਘ ਭਮਰਾ ਤੇ ਚਰਨਜੀਤ ਸਿੰਘ ਆਦਿ ਹਾਜ਼ਰ ਸਨ।

Advertisement

Advertisement
Author Image

Advertisement
Advertisement
×