For the best experience, open
https://m.punjabitribuneonline.com
on your mobile browser.
Advertisement

ਪਤਨੀ ਤੋਂ ਤੰਗ ਪਤੀ ਨੇ ਖੁਦਕੁਸ਼ੀ ਕੀਤੀ

08:50 AM Jul 15, 2023 IST
ਪਤਨੀ ਤੋਂ ਤੰਗ ਪਤੀ ਨੇ ਖੁਦਕੁਸ਼ੀ ਕੀਤੀ
Advertisement

ਪੱਤਰ ਪ੍ਰੇਰਕ
ਖਰੜ, 14 ਜੁਲਾਈ
ਇੱਥੋਂ ਨੇੜਲੇ ਪਿੰਡ ਬਡਾਲਾ ਦੇ ਧਰਮਿੰਦਰ (40) ਨਾਂ ਦੇ ਇੱਕ ਵਿਅਕਤੀ ਨੇ ਪਤਨੀ ਤੋਂ ਤੰਗ ਆ ਕੇ ਖੁਦਕੁਸ਼ੀ ਕਰ ਲਈ। ਖਰੜ ਪੁਲੀਸ ਕੋਲ ਧਰਮਿੰਦਰ ਦੇ ਭਰਾ ਨੇ ਬਿਆਨ ਦਰਜ ਕਰਵਾਏ ਕਿ ਉਸ ਦੀ ਭਰਜਾਈ ਰੀਮਾ ਦਾ ਉਸ ਦੇ ਭਰਾ ਨਾਲ ਅਕਸਰ ਝਗੜਾ ਰਹਿੰਦਾ ਸੀ ਅਤੇ ਲੜਾਈ ਮਗਰੋਂ ਉਹ ਆਪਣੇ ਪੇਕੇ ਚਲੀ ਜਾਂਦੀ ਸੀ। ਕੁੱਝ ਦਨਿ ਪਹਿਲਾਂ ਰੀਮਾ ਝਗੜਾ ਕਰਕੇ ਪੇਕੇ ਗਈ ਸੀ ਅਤੇ ਜਦੋਂ ਧਰਮਿੰਦਰ ਉਸ ਨੂੰ ਲੈਣ ਗਿਆ ਤਾਂ ਉਸ ਨੇ ਆਉਣ ਤੋਂ ਇਨਕਾਰ ਕਰ ਦਿੱਤਾ। ਉਸ ਨੇ ਦੱਸਿਆ ਕਿ ਮਾਨਸਿਕ ਪ੍ਰੇਸ਼ਾਨੀ ਕਾਰਨ ਧਰਮਿੰਦਰ ਨੇ ਘਰ ਆ ਕੇ ਫਾਹਾ ਲਾ ਕੇ ਖੁਦਕੁਸ਼ੀ ਕਰ ਲਈ। ਪੁਲੀਸ ਨੇ ਰੀਮਾ ਖ਼ਿਲਾਫ਼ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Advertisement

Advertisement
Advertisement
Tags :
Author Image

sukhwinder singh

View all posts

Advertisement